ਜ਼ੀਰਕਪੁਰ: ਪਲੈਟੀਨਮ ਹੋਮਜ਼ ਸੁਸਾਇਟੀ ਦੇ ਪੀਣ ਵਾਲੇ ਪਾਣੀ ਦੇ ਪੰਜ ਸੈਂਪਲ ਫੇਲ੍ਹ
ਸਿਹਤ ਵਿਭਾਗ ਨੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਲਈ ਸੁਸਾਇਟੀ ਨੂੰ ਨੋਟਿਸ ਵੀ ਕੀਤਾ ਜਾਰੀ
ਜ਼ੀਰਕਪੁਰ: ਪਲੈਟੀਨਮ ਹੋਮਜ਼ ਸੁਸਾਇਟੀ ਵਿੱਚ ਪੀਣ ਵਾਲੇ ਪਾਣੀ ਦੇ ਪੰਜ ਸੈਂਪਲ ਫੇਲ੍ਹ ਹੋਏ ਹਨ। ਇਹ ਸੈਂਪਲ ਸੁਸਾਇਟੀ ਦੇ ਟਿਊਬਵੈੱਲਾਂ ਅਤੇ ਫਲੈਟਾਂ ਤੋਂ ਲਏ ਗਏ ਸਨ। ਸਿਹਤ ਵਿਭਾਗ ਨੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਲਈ ਸੁਸਾਇਟੀ ਨੂੰ ਨੋਟਿਸ ਵੀ ਜਾਰੀ ਕੀਤਾ ਸੀ। ਹੁਣ ਇੱਕ ਹਫ਼ਤੇ ਬਾਅਦ ਦੁਬਾਰਾ ਪਾਣੀ ਦੇ ਸੈਂਪਲ ਲਏ ਜਾਣਗੇ।
ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਪਲੈਟੀਨਮ ਸੁਸਾਇਟੀ ਦੇ ਕਰੀਬ 50 ਲੋਕਾਂ ਨੂੰ ਦੂਸ਼ਿਤ ਪਾਣੀ ਪੀਣ ਕਾਰਨ ਉਲਟੀਆਂ, ਦਸਤ ਅਤੇ ਹੋਰ ਬੀਮਾਰੀਆਂ ਦੀ ਸਮੱਸਿਆ ਹੋ ਗਈ ਸੀ। ਇਸ ਤੋਂ ਬਾਅਦ ਇਲਾਕਾ ਨਿਵਾਸੀਆਂ ਨੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਤੋਂ ਆਪਣਾ ਇਲਾਜ ਕਰਵਾਇਆ। ਸਿਹਤ ਵਿਭਾਗ ਵੱਲੋਂ ਚੈਕਅੱਪ ਕੈਂਪ ਲਗਾ ਕੇ ਲੋਕਾਂ ਦਾ ਚੈਕਅੱਪ ਕੀਤਾ ਗਿਆ ਅਤੇ ਉਨ੍ਹਾਂ ਨੂੰ ਦਵਾਈਆਂ ਵੀ ਦਿੱਤੀਆਂ ਗਈਆਂ।
ਪਲੈਟੀਨਮ ਹੋਮਜ਼ ਵੈਲਫੇਅਰ ਸੋਸਾਇਟੀ ਦੇ ਪ੍ਰਧਾਨ ਓਂਕਾਰ ਸੈਣੀ, ਦਿਨੇਸ਼ ਕੁਮਾਰ ਸ਼ਰਮਾ, ਵਰਿੰਦਰ, ਪ੍ਰਵੀਨ ਕੁਮਾਰ, ਅਜੇਸ਼ ਪ੍ਰਜਾਪਤ, ਵਿਪੁਲ ਕਟਾਰੀਆ, ਮਨਜੀਤ ਸਿੰਘ ਆਦਿ ਨੇ ਦੱਸਿਆ ਕਿ ਬਿਲਡਰ ਵੱਲੋਂ ਸੁਸਾਇਟੀ ਨੂੰ ਅਜੇ ਤੱਕ ਕੌਂਸਲ ਦੇ ਹਵਾਲੇ ਨਹੀਂ ਕੀਤਾ ਗਿਆ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਇਹ ਲੀਕੇਜ ਕਿੱਥੋਂ ਹੋ ਰਿਹਾ ਹੈ। ਜਦਕਿ ਟੀਮਾਂ ਜਾਂਚ 'ਚ ਜੁਟੀਆਂ ਹੋਈਆਂ ਹਨ।
ਭਾਵੇਂ ਲੀਕੇਜ ਦੇ ਦੋ ਪੁਆਇੰਟਾਂ ਦਾ ਪਤਾ ਲੱਗਾ ਹੈ ਪਰ ਫਿਰ ਵੀ ਪਾਣੀ ਵਿੱਚੋਂ ਬਦਬੂ ਆ ਰਹੀ ਹੈ। ਹੋ ਸਕਦਾ ਹੈ ਕਿ ਕੋਈ ਹੋਰ ਲੀਕੇਜ ਹੋ ਸਕਦੀ ਹੈ, ਇਸ ਲਈ ਕੱਲ੍ਹ ਟੀਮ ਦੁਬਾਰਾ ਪਾਈਪਲਾਈਨ ਦੀ ਜਾਂਚ ਕਰੇਗੀ। ਸੁਸਾਇਟੀ ਸਾਡੇ ਅਧੀਨ ਨਹੀਂ ਹੈ ਪਰ ਪੀਣ ਵਾਲੇ ਪਾਣੀ ਲਈ ਟੈਂਕਰ ਭੇਜਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ ਅਤੇ ਲੀਕੇਜ ਨੂੰ ਠੀਕ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਜਲਦੀ ਹੀ ਪੁਆਇੰਟ ਲੱਭ ਕੇ ਸਮੱਸਿਆ ਦਾ ਹੱਲ ਕੀਤਾ ਜਾਵੇਗਾ