ਹਾਈਕੋਰਟ ਨੇ ਪੁਲਿਸ ਧੱਕੇਸ਼ਾਹੀ ਦਾ ਲਿਆ 'ਸੂਓ-ਮੋਟੋ' ਨੋਟਿਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

DGP ਤੋਂ ਮੰਗਿਆ ਜਵਾਬ; ਵਕੀਲ ਭਲਕੇ ਵੀ ਰੱਖਣਗੇ ਹੜਤਾਲ

High Court takes 'suo-moto' notice of police brutality

ਚੰਡੀਗੜ੍ਹ: ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਐਸੋਸੀਏਸ਼ਨ ਦੇ ਵਕੀਲ ਨਾਲ ਹੋਈ ਕਥਿਤ ਧੱਕੇਸ਼ਾਹੀ ਦੇ ਮਾਮਲੇ ਵਿੱਚ ਅੱਜ (ਮੰਗਲਵਾਰ) ਹਾਈਕੋਰਟ ਨੇ ਸਖ਼ਤ ਰੁਖ਼ ਅਖਤਿਆਰ ਕੀਤਾ ਹੈ। ਅਦਾਲਤ ਨੇ ਇਸ ਘਟਨਾ ਦਾ ਖੁਦ ਨੋਟਿਸ (Suo Motu Cognizance) ਲੈਂਦਿਆਂ ਹਰਿਆਣਾ ਸਰਕਾਰ ਖਿਲਾਫ਼ ਕੇਸ (CWP-PIL-378-2025) ਦਰਜ ਕਰ ਲਿਆ ਹੈ।

ਅਦਾਲਤ ਨੇ ਪੰਜਾਬ ਸਰਕਾਰ ਨੂੰ ਸਵਾਲ ਕੀਤਾ ਹੈ ਕਿ ਹੁਣ ਤੱਕ ਇਸ ਮਾਮਲੇ ਵਿੱਚ FIR ਦਰਜ ਕਿਉਂ ਨਹੀਂ ਕੀਤੀ ਗਈ। ਹਾਈਕੋਰਟ ਨੇ ਪੰਜਾਬ ਦੇ ਡਾਇਰੈਕਟਰ ਜਨਰਲ ਆਫ ਪੁਲਿਸ (DGP) ਨੂੰ ਹੁਕਮ ਦਿੱਤੇ ਹਨ ਕਿ ਉਹ ਭਲਕੇ ਤੱਕ ਆਪਣਾ ਹਲਫ਼ਨਾਮਾ (Affidavit) ਦਾਇਰ ਕਰਨ। ਮਾਮਲੇ ਦੀ ਅਗਲੀ ਸੁਣਵਾਈ ਭਲਕੇ (17 ਦਸੰਬਰ) ਦੁਪਹਿਰ 2:00 ਵਜੇ ਰੱਖੀ ਗਈ ਹੈ।

ਬਾਰ ਐਸੋਸੀਏਸ਼ਨ ਦੇ ਆਨਰੇਰੀ ਸਕੱਤਰ ਗਗਨਦੀਪ ਜੰਮੂ ਨੇ ਦੱਸਿਆ ਕਿ ਅੱਜ (16 ਦਸੰਬਰ) ਹੋਈ ਜਨਰਲ ਹਾਊਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਫੈਸਲਾ ਲਿਆ ਗਿਆ ਹੈ ਕਿ ਵਕੀਲ ਕੱਲ੍ਹ (ਬੁੱਧਵਾਰ, 17 ਦਸੰਬਰ) ਵੀ ਅਦਾਲਤੀ ਕੰਮਕਾਜ ਦਾ ਬਾਈਕਾਟ ਕਰਨਗੇ ਅਤੇ ਅਦਾਲਤ ਵਿੱਚ ਪੇਸ਼ ਨਹੀਂ ਹੋਣਗੇ।

ਅਦਾਲਤੀ ਕਾਰਵਾਈ ਤੋਂ ਬਾਅਦ ਅਗਲੇ ਕਦਮ ਬਾਰੇ ਵਿਚਾਰ ਕਰਨ ਲਈ ਬਾਰ ਐਸੋਸੀਏਸ਼ਨ ਨੇ ਭਲਕੇ ਦੁਪਹਿਰ 3:00 ਵਜੇ ਮੇਨ ਬਾਰ ਹਾਲ ਵਿੱਚ ਦੁਬਾਰਾ 'ਜਨਰਲ ਹਾਊਸ ਮੀਟਿੰਗ' ਸੱਦੀ ਹੈ