ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੇ 16 ਪੋਲਿੰਗ ਬੂਥਾਂ ਉਤੇ ਅੱਜ ਹੋਵੇਗੀ ਮੁੜ ਵੋਟਿੰਗ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਾਜ ਚੋਣ ਕਮਿਸ਼ਨ ਨੇ ਗੜਬੜੀ ਦੀਆਂ ਸ਼ਿਕਾਇਤਾਂ ਕਾਰਨ ਰੱਦ ਕੀਤੀਆਂ ਸਨ ਚੋਣਾਂ

Zila Parishad and Block Samiti Re-voting

ਚੰਡੀਗੜ੍ਹ,(ਭੁੱਲਰ): ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਲਈ ਬੀਤੇ ਦਿਨ ਪਈਆਂ ਵੋਟਾਂ ਦੌਰਾਨ ਕੁੱਝ ਥਾਵਾਂ ’ਤੇ ਗੜਬੜੀ ਜਾਂ ਚੋਣ ਨਿਸ਼ਾਨ ਬਾਰੇ ਤਕਨੀਕੀ ਗ਼ਲਤੀ ਦੀਆਂ ਸ਼ਿਕਾਇਤਾਂ ਬਾਅਦ ਰਾਜ ਚੋਣ ਕਮਿਸ਼ਨ ਵਲੋਂ ਪੰਜ ਥਾਵਾਂ ਉਪਰ 16 ਪੋਲਿੰਗ ਬੂਥਾਂ ਉਪਰ ਅੱਜ ਮੁੜ ਵੋਟਾਂ ਪੈਣਗੀਆਂ।

ਇਨ੍ਹਾਂ ਥਾਵਾਂ ਉਪਰ ਦੁਬਾਰਾ ਵੋਟਿੰਗ ਅਤੇ ਸੁਰੱਖਿਆ ਦੇ ਪੂਰੇ ਪ੍ਰਬੰਧ ਕਰ ਲਏ ਗਏ ਹਨ। ਚੋਣ ਕਮਿਸ਼ਨ ਨੇ ਜਿਨ੍ਹਾਂ ਪੋਲਿੰਗਬੂਥਾਂ ਉਪਰ ਮੁੜ ਵੋਟਾਂ ਪਵਾਉਣ ਦੇ ਹੁਕਮ ਜਾਰੀ ਕੀਤੇ ਹਨ, ਉਨ੍ਹਾਂ ਵਿਚ ਹਲਕਾ ਗਿੱਦੜਬਾਹਾ ਵਿਚ ਪੈਂਦਾ ਪਿੰਡ ਬਬਾਨੀਆ ਵੀ ਸ਼ਾਮਲ ਹੈ, ਜਿਥੇ ਵਿਰੋਧੀ ਪਾਰਟੀਆਂ ਨੇ ਸੱਤਾਧਿਰ ਉਪਰ ਬੂਥ ’ਤੇ ਕਬਜ਼ੇ ਦੇ ਦੋਸ਼ ਲਾਏ ਸਨ ਅਤੇ ਵੋਟਿੰਗ ਦਾ ਕੰਮ ਵਿਚੇ ਰੁਕ ਗਿਆ ਸੀ। 

ਜਿਨ੍ਹਾਂ ਹੋਰ ਬੂਥਾਂ ਉਪਰ ਮੁੜ ਵੋਟਾਂ ਪੈ ਰਹੀਆਂ ਹਨ ਉਨ੍ਹਾਂ ਵਿਚ ਬਲਾਕ ਸੰਮਤੀ ਅਟਾਰੀ ਦੇ ਜ਼ੋਨ ਖਾਸਾ ਦਾ 52, 53, 54 ਅਤੇ 55 ਨੰਬਰ ਬੂਥ, ਵਰਪਾਲ ਕਲਾਂ ਜ਼ੋਨ ਦੇ 90,91,93,94, 95 ਨੰਬਰ ਬੂਥ, ਬਲਾਕ ਸੰਮਤੀ ਚੰਨਣਵਾਲਾ ਦਾ ਪਿੰਡ ਰਾਏਸਰ ਪਟਿਆਲਾ ਦਾ ਬੂਥ ਨੰਬਰ 20, ਬਲਾਕ ਕੋਟ ਭਾਈ ਦੇ ਪਿੰਡ ਬਬਾਨੀਆ ਦੇ ਬੂਥ ਨੰਬਰ 63, 64, ਪਿੰਡ ਮਧੀਰ ਦੇ ਬੂਥ ਨੰਬਰ 21 ਅਤੇ 22, ਪਿੰਡ ਚੰਨੀਆ ਜ਼ਿਲ੍ਹਾ ਗੁਰਦਾਸਪੁਰ ਦਾ ਪੋÇਲੰਗ ਸਟੇਸ਼ਨ 124 ਅਤੇ ਪੰਚਾਇਤ ਸੰਮਤੀ ਭੋਗਪੁਰ ਦਾ ਬੂਥ ਨੰਬਰ 72 ਸ਼ਾਮਲ ਹਨ।