ਟ੍ਰੈਫ਼ਿਕ ਪੁਲਿਸ ਦੀ ਕਰਵਾਈ ਤੇ ਭੜਕੇ ਵਪਾਰੀ, ਦੁਕਾਨਾਂ ਬੰਦ ਕਰ ਲਾਇਆ ਧਾਰਨਾ
ਸਹਿਰ ਬਰਨਾਲਾ ਦੀ ਵਿਗੜੀ ਟ੍ਰੈਫਿਕ ਸਮੱਸਿਆ ਨੂੰ ਸੁਧਾਰਨ ਲਈ ਪਿਛਲੇ ਦਿਨੀ ਪੁਲਿਸ ਵੱਲੋਂ ਟ੍ਰੈਫਿਕ ਦੇ ਮਾਮਲੇ ਵਿੰਚ ਪਿਲਸ ਪ੍ਰਸਾਸ਼ਨ ਵੱਲੋਂ ਸਖਤੀ....
ਬਰਨਾਲਾ : ਸਹਿਰ ਬਰਨਾਲਾ ਦੀ ਵਿਗੜੀ ਟ੍ਰੈਫਿਕ ਸਮੱਸਿਆ ਨੂੰ ਸੁਧਾਰਨ ਲਈ ਪਿਛਲੇ ਦਿਨੀ ਪੁਲਿਸ ਵੱਲੋਂ ਟ੍ਰੈਫਿਕ ਦੇ ਮਾਮਲੇ ਵਿੰਚ ਪਿਲਸ ਪ੍ਰਸਾਸ਼ਨ ਵੱਲੋਂ ਸਖਤੀ ਕੀਤੀ ਹੋਈ ਹੈ। ਜਿਸ ਨਾਲ ਟ੍ਰੈਫਿਕ ਵਿੱਚ ਇੱਕ ਬਦਲਾਅ ਦੇਖਣ ਨੂੰ ਮਿਲਿਆ ਹੈ। ਜਿਥੇ ਲੋਕਾਂ ਨੂੰ ਜਾਮ ਵਿਚ ਖੜ੍ਹੇ ਰਹਿਣਾ ਪੈਂਦਾ ਸੀ ਉਥੇ ਹੀ ਹੁਣ ਬਜਾਰਾਂ ਦੇ ਰਾਹ ਬਿਲਕੁਲ ਸਾਫ ਦਿਖਾਈ ਦੇ ਰਹੇ ਹਨ। ਅੱਜ ਟ੍ਰੈਫ਼ਿਕ ਪੁਲਿਸ ਦੇ ਮੁੱਖੀ ਸਬ-ਇੰਸਪੈਕਟਰ ਗੌਰਵ ਵੰਸ ਸਿੰਘ ਦੀ ਪਿਲਸ ਪਾਰਟੀ ਵਲੋਂ ਕੱਚਾ ਕਾਲਜ ਰੋਡ ਦੇ ਸਮੂਹ ਦੁਕਾਨਦਾਰਾਂ ਨੂੰ ਹਦਾਇਤ ਕਰਦਿਆ ਕਿਹਾ
ਕਿ ਦੁਕਾਨਾਂ ਅੱਗੇ ਪਿਆ ਸਮਾਨ ਘੱਟ ਤੋ ਘੱਟ ਲਗਾਇਆ ਜਾਵੇ ਤਾਂ ਜੋ ਖਰੀਦਦਾਰੀ ਕਰਨ ਆਇਆ ਗ੍ਰਾਹਕ ਆਪਣੇ ਵਾਹਨ ਨੂੰ ਬਿਨ੍ਹਾਂ ਕਿਸੇ ਟ੍ਰੈਫ਼ਿਕ ਰੁਕਾਵਟ ਤੋਂ ਖੜ੍ਹਾ ਸਕੇ। ਇਸ ਦੌਰਾਨ ਟ੍ਰੈਫ਼ਿਕ ਵਿੱਰ ਵਿਘਨ ਪਾ ਰਹੇ ਕਈ ਵਾਹਨਾ ਦੇ ਪੁਲਿਸ ਪਾਰਟੀ ਵੱਲੋਂ ਚਲਾਨ ਕੱਟੇ ਗਏ। ਜਿਸ ਦੇ ਰੋਸ਼ ਵਿੱਚ ਆਏ ਦੁਕਾਨਦਾਰਾਂ ਨੇ ਆਪਣੀਆਂ ਦੁਕਾਨਾਂ ਬੰਦ ਕਰ ਧਾਰਨਾ ਲਗਾ ਦਿਤਾ। ਇਸ ਮੌਕੇ ਜਾਣਕਾਰੀ ਦਿੰਦਿਆ ਭਾਜਪਾ ਆਗੂ ਲਲਿੱਤ ਮਹਾਜ਼ਨ ਅਤੇ ਕੌਂਸਲਰ ਮਾਹੇਸ਼ ਕੁਮਾਰ ਲੋਟਾ ਨੇ ਰੋਸ਼ ਜਾਹਿਰ ਕਰਦਿਆ ਕਿਹਾ ਕਿ ਟ੍ਰੈਫ਼ਿਕ ਪੁਲਿਸ ਦੁਕਾਨਦਾਰਾਂ ਨੂੰ ਨਜਾਇਜ਼ ਤੌਰ 'ਤੇ ਤੰਗ ਕਰ ਰਹੀ ਹੈ।
ਕਿਹਾ ਕਿ ਖਰੀਦਦਾਰੀ ਕਰਨ ਆਇਆ ਗ੍ਰਾਹਕ ਆਪਣਾ ਵਾਹਨ ਦੁਕਾਨ ਅੱਗੇ ਨਹੀਂ ਖੜ੍ਹਾਂ ਸਕਦਾ ਫਿਰ ਉਹ ਵਾਹਨ ਕਿਥੇ ਖੜਾ ਸਕਦੇ ਹਨ। ਉਨ੍ਹਾਂ ਕਿਹਾ ਦੁਕਾਨਦਾਰ ਬਹੁਤ ਹੀ ਪ੍ਰੇਸ਼ਾਨ ਸਨ ਜਿਸ ਦਾ ਬੁਰਾ ਅਸ਼ਰ ਊੁਨ੍ਹਾਂ ਦੇ ਵਪਾਰ ਊੱਪਰ ਪੈ ਰਿਹਾ ਹੈ। ਉਨ੍ਹਾਂ ਚੇਤਾਵਨੀ ਦਿੰਦਿਆ ਕਿਹਾ ਕਿ ਜੇਕਰ ਪਿਲਸ ਦਾ ਇਹੀ ਰਵਾਈਆਂ ਰਿਹਾ ਤਾਂ ਉਹ ਇਕ ਵੱਡੇ ਸੰਘਰਸ਼ ਲਈ ਮਜਬੂਰ ਹੋਣਗੇ।
ਮੌਕੇ ਤੇ ਪਹੁੰਚੇ ਥਾਣਾ ਸਿਟੀ 2 ਦੇ ਐਸ.ਐਚ.ਓ ਇੰਸਪੈਕਟਰ ਮਨਜੀਤ ਸਿੰਘ ਅਤੇ ਸਿਟੀ 1 ਦੇ ਥਾਣੇਦਾਰ ਸੁਰਿੰਦਰਪਾਲ ਬਬਲੂ ਸਮੇਤ ਪਿਲਸ ਪਾਰਟੀ ਨੇ ਮਾਹੌਲ ਨੂੰ ਸਾਂਤ ਕਰਵਾਇਆ। ਇਸ ਮੌਕੇ ਦੁਕਾਨਦਾਰ ਸੰਦੀਪ ਕੁਮਾਰ , ਸੰਟੀ , ਨਵਦੀਪ ਗੋਇਲ, ਵਿੱਕੀ, ਪਾਲਾ ਰਾਮ, ਰਾਮੇਸ਼ ਕੁਮਾਰ, ਕਾਲਾ ਡੇਅਰੀ ਵਾਲਾ, ਸੈਕੀ ਆਦਿ ਸਮੇਤ ਵੱਡੀ ਗਿਣਤੀ ਵਿੱਚ ਸ਼ਾਮਲ ਸਨ।