ਜਹਾਜ਼ ਹਾਦਸੇ ਦੀ ਜਾਂਚ ’ਚ ਸਹਿਯੋਗ ਲਈ ਅਮਰੀਕਾ ਦੀ ਟੀਮ ਇੰਡੋਨੇਸ਼ੀਆ ਪਹੁੰਚੀ

ਏਜੰਸੀ

ਖ਼ਬਰਾਂ, ਪੰਜਾਬ

ਜਹਾਜ਼ ਹਾਦਸੇ ਦੀ ਜਾਂਚ ’ਚ ਸਹਿਯੋਗ ਲਈ ਅਮਰੀਕਾ ਦੀ ਟੀਮ ਇੰਡੋਨੇਸ਼ੀਆ ਪਹੁੰਚੀ

image

ਜਕਾਰਤਾ, 16 ਜਨਵਰੀ : ਇੰਡੋਨੇਸ਼ੀਆ ’ਚ ਹੋਈ ਸ਼੍ਰੀ ਵਿਜੇ ਏਅਰ ਬੋਇੰਗ 737-500 ਜਹਾਜ਼ ਹਾਦਸੇ ਦੀ ਜਾਂਚ ’ਚ ਸਹਿਯੋਗ ਲਈ ਅਮਰੀਕਾ ਦੀ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਦੀ ਇਕ ਟੀਮ ਰਾਜਧਾਨੀ ਜਕਾਰਤਾ ਪਹੁੰਚ ਗਈ ਹੈ। ਇੰਡੋਨੇਸ਼ੀਆ ਦੀ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਦੇ ਮੁਖੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿਤੀ। ਇਸ ਟੀਮ ’ਚ ਅਮਰੀਕਾ ਦੇ ਸੰਘੀ ਜਹਾਜ਼ ਪ੍ਰਸ਼ਾਸਨ, ਬੋਇੰਗ ਅਤੇ ਜਰਨਲ ਇਲੈਕਟÇ੍ਰਕ ਦੇ ਪ੍ਰਤੀਨਿਧੀ ਵੀ ਸ਼ਾਮਲ ਹਨ। ਉਹ ਜਕਾਰਤਾ ਦੇ ਤਾਨਜੁੰਗ ਬੰਦਰਗਾਹ ਦੇ ਖੋਜ ਅਤੇ ਬਚਾਅ ਕਮਾਨ ਕੇਂਦਰ ’ਤੇ ਸਿੰਗਾਪੁਰ ਦੇ ਟ੍ਰਾਂਸਪੋਰਟ ਸਰੁੱਖਿਆ ਜਾਂਚ ਬਿਊਰੋ ਦੇ ਮੁਲਾਜ਼ਮਾਂ ਨਾਲ ਜਹਾਜ਼ ਦੇ ਮਲਬੇ ਦੀ ਭਾਲ ’ਚ ਜੁਟਣਗੇ। 9 ਨਜਵਰੀ ਨੂੰ ਭਾਰੀ ਮੀਂਹ ਦੌਰਾਨ ਜਕਾਰਤਾ ਤੋਂ ਉਡਾਣ ਭਰਨ ਵਾਲੇ ਜਹਾਜ਼ ਦਾ ਕੱੁਝ ਹੀ ਮਿੰਟਾਂ ਬਾਅਦ ਟ੍ਰੈਫ਼ਿਕ ਕੰਟਰੋਲਰਾਂ ਨਾਲ ਸੰਪਰਕ ਟੁੱਟ ਗਿਆ। ਜਹਾਜ਼ ਜਾਵਾ ਸਮੁੰਦਰ ’ਚ ਹਾਦਸਾਗ੍ਰਸਤ ਹੋ ਗਿਆ ਜਿਸ ’ਚ ਸਵਾਰ ਸਾਰੇ 62 ਯਾਤਰੀਆਂ ਦੀ ਮੌਤ ਹੋ ਗਈ।              (ਏਜੰਸੀ)