ਦਿੱਲੀ ਬਾਰਡਰ ’ਤੇ ਪਹੁੰਚੇ ਕੈਨੇਡਾ ਤੋਂ ਆਏ ਨੌਜਵਾਨ ਨੇ ਪੰਜਾਬੀਆਂ ਨੂੰ ਨਸ਼ਈ ਕਹਿਣ ਵਾਲਿਆਂ ਨੂੰ ਪਾਈਆ

ਏਜੰਸੀ

ਖ਼ਬਰਾਂ, ਪੰਜਾਬ

ਦਿੱਲੀ ਬਾਰਡਰ ’ਤੇ ਪਹੁੰਚੇ ਕੈਨੇਡਾ ਤੋਂ ਆਏ ਨੌਜਵਾਨ ਨੇ ਪੰਜਾਬੀਆਂ ਨੂੰ ਨਸ਼ਈ ਕਹਿਣ ਵਾਲਿਆਂ ਨੂੰ ਪਾਈਆਂ ਲਾਹਨਤਾਂ

image

ਨਵੀਂ ਦਿੱਲੀ, 16 ਜਨਵਰੀ (ਦਿਲਬਾਗ਼ ਸਿੰਘ) :  ਕੈਨੇਡਾ ਤੋਂ ਦਿੱਲੀ ਬਾਰਡਰ ਪਹੁੰਚੇ ਸਿੱਖ ਨੌਜਵਾਨ ਨੇ ਪੰਜਾਬੀਆਂ ਨੂੰ ਨਸ਼ੇੜੀ ਕਹਿਣ ਵਾਲਿਆਂ ਨੂੰ ਲਾਹਨਤਾਂ ਪਾਉਾਂਦਿਆਂਕਿਹਾ ਕਿ ਪੰਜਾਬੀ ਨਸ਼ੇੜੀਆਂ ਦੀ ਕੌਮ ਨਹੀਂ ਹਨ, ਸਗੋਂ ਪੰਜਾਬੀ ਤੋਂ ਸੂਰਮਿਆਂ ਦੀ ਕੌਮ ਵਿਚੋਂ ਹਨ। ਜੇਕਰ ਪੰਜਾਬੀਆਂ ਦਾ ਜੁਝਾਰੂਪਣ ਦੇਖਣਾ ਹੈ ਤਾਂ ਇੱਕ ਵਾਰ ਧਰਨੇ ਵਿਚ ਆ ਕੇ ਉਨ੍ਹਾਂ ਨੂੰ ਦੇਖ ਲਓ ਸਭ ਪਤਾ ਲੱਗ ਜਾਵੇਗਾ।  ਕੈਨੇਡਾ ਤੋਂ ਪਹੁੰਚੇ ਨੌਜੁਆਨਾਂ ਨੇ ਸਪੋਕਸਮੈਨ ਵਿਸ਼ੇਸ਼ ਗੱਲਬਾਤ ਕਰਦਿਆਂ ਕਿਹਾ ਕਿ ਕਿਸਾਨੀ ਸੰਘਰਸ਼ ਇਕੱਲੇ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਦਾ ਨਹੀਂ ਹੈ,  ਕਿਸਾਨੀ ਸੰਘਰਸ਼ ਹੁਣ ਪੂਰੇ ਦੇਸ਼ ਦੇ ਕਿਸਾਨਾਂ ਲਈ ਮਿਸਾਲ ਬਣ ਗਿਆ ਹੈ । ਉਨ੍ਹਾਂ ਨੈਸਨਲ ਮੀਡੀਏ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਮੀਡੀਆ ਕਿਸਾਨੀ ਅੰਦੋਲਨ ਨੂੰ ਬੇਵਜ੍ਹਾ ਬਦਨਾਮ ਕਰਨਾ ਬੰਦ ਕਰੇ । 
ਉਨ੍ਹਾਂ ਕਿਹਾ ਕਿ ਅਸੀਂ ਕੈਨੇਡਾ ਤੋਂ ਖ਼ਾਸ ਤੌਰ ’ਤੇ ਕਿਸਾਨੀ ਸੰਘਰਸ਼ ਵਿਚ ਸ਼ਾਮਲ ਹੋਣ ਲਈ ਆਏ ਹਾਂ,  ਬੇਸ਼ੱਕ ਦੀ ਸਾਨੂੰ ਏਅਰਪੋਰਟ ’ਤੇ  ਵਿਸ਼ੇਸ਼ ਤੌਰ ’ਤੇ ਕਿਸਾਨੀ ਸੰਘਰਸ਼ ਨਾਲ ਜੋੜ ਕੇ ਪੁੱਛਗਿੱਛ ਵੀ ਕੀਤੀ ਗਈ, ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਨੂੰ ਹਰ ਪਾਸੇ ਤੋਂ ਘੇਰਨ ਕੋਸ਼ਿਸ਼ ਕਰ ਰਹੀ ਹੈ । ਨੌਜਵਾਨਾਂ ਨੇ ਕਿਹਾ ਕਿ ਕਿਸਾਨੀ ਸੰਘਰਸ਼ ਦੀ ਗੂੰਜ ਦੇਸ਼ਾਂ ਵਿਦੇਸ਼ਾਂ ਵਿਚ ਪੈ ਰਹੀ ਹੈ, ਕੇਂਦਰ ਸਰਕਾਰ ਕਿਸਾਨੀ ਸੰਘਰਸ਼ ਅੱਗੇ ਗੋਡੇ ਟੇਕ ਚੁੱਕੀ ਹੈ, ਬਸ ਸਰਕਾਰ ਵਲੋਂ ਹਾਰ ਮੰਨਣਾ  ਹੀ ਬਾਕੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਸੰਘਰਸ਼ ਨਾਲ ਦੇਸ਼ ਦੇ ਹਰ ਵਰਗ ਦੇ ਲੋਕ ਹਨ, ਇਸ ਲਈ ਕਿਸਾਨਾਂ ਦੀ ਸੰਘਰਸ਼ ਚੜ੍ਹਦੀ ਕਲਾ ਵਿਚ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਹਿੱਤਾਂ ਲਈ ਦੇਸ਼ਾਂ ਵਿਦੇਸ਼ਾਂ ’ਚ ਵਸਦੇ ਪੰਜਾਬੀ ਹਮੇਸ਼ਾ ਸੰਘਰਸ਼ ਵਿਚ ਸ਼ਾਮਲ ਹੋਣ ਲਈ ਤਿਆਰ ਰਹਿਣਗੇ। ਇਸ ਲਈ ਪੂਰੇ ਵਿਦੇਸ਼ ਵਿਚ ਵਸਦੇ ਪੰਜਾਬੀ ਇਸ ਸੰਘਰਸ਼ ਵਿਚ ਕਿਸਾਨਾਂ ਨਾਲ ਇਕਜੁਟਤਾ ਪ੍ਰਗਟ ਕਰ ਰਹੇ ਹਨ।