ਮਾਤਾ ਸੁਰਜੀਤ ਕੌਰ ਸਬੰਧੀ ਕਰਵਾਇਆ ਗਿਆ ਸਮਾਗਮ ਕਿਸਾਨੀ ਸੰਘਰਸ਼ ਨੂੰ ਸਮਰਪਤ ਹੋ ਨਿਬੜਿਆ

ਏਜੰਸੀ

ਖ਼ਬਰਾਂ, ਪੰਜਾਬ

ਮਾਤਾ ਸੁਰਜੀਤ ਕੌਰ ਸਬੰਧੀ ਕਰਵਾਇਆ ਗਿਆ ਸਮਾਗਮ ਕਿਸਾਨੀ ਸੰਘਰਸ਼ ਨੂੰ ਸਮਰਪਤ ਹੋ ਨਿਬੜਿਆ

image

ਪਟਿਆਲਾ, 16 ਜਨਵਰੀ (ਜਸਪਾਲ ਸਿੰਘ ਢਿੱਲੋਂ): ਫ਼ਿਲਮੀ ਅਦਾਕਾਰ ਗੁਲਜਾਰ ਚਾਹਲ ਦੇ ਦਾਦੀ ਜੀ ਅਤੇ ਸਾਬਕਾ ਡੀਆਈਜੀ ਹਰਿੰਦਰ ਸਿੰਘ ਚਾਹਲ ਦੇ ਚਾਚੀ ਸਰਦਾਰਨੀ ਸੁਰਜੀਤ ਕੌਰ ਪਤਨੀ ਬ੍ਰਹਮ ਗਿਆਨੀ  ਸਵ: ਹਰਬੰਸ ਸਿੰਘ ਨਥੇਹਾ ਦੋਦੜ ਵਾਲੇ ਨਮਿਤ ਗੁਰਦੁਆਰਾ ਗੁਰੂ ਤੇਗ਼ ਬਹਾਦਰ ਸਾਹਿਬ ਬਡੂੰਗਰ ਵਿਖੇ ਕੀਰਤਨ ਸਮਾਗਮ ਕਰਵਾਇਆ ਗਿਆ। ਇਸ ਮੌਕੇ ਭਾਈ ਰੰਗੀਲਾ ਦੇ ਜਥੇ ਨੇ ਵੈਰਾਗਮਈ ਕੀਰਤਨ ਸਰਵਣ ਕਰਵਾਇਆ। ਇਹ ਸਮਾਗਮ ਅੰਤ ’ਚ ਕਿਸਾਨੀ ਅੰਦੋਲਣ ਨੂੰ ਸਮਰਪਿਤ ਹੋ ਨਿਬੜਿਆ।  ਇਸ ਮੌਕੇ ਸ: ਚਾਹਲ ਦੀ ਇਕ ਅਵਾਜ਼ ਉਤੇ ਕੁੱਝ ਸਮੇਂ ਅੰਦਰ ਸੰਗਤਾਂ ਨੇ ਇਕ ਲੱਖ ਦੇ ਕਰੀਬ ਮਾਇਆ ਇਕੱਤਰ ਕਰ ਲਈ, ਇਸ ਮੌਕੇ ਹਰ ਵਿਆਕਤੀ ਨੇ ਦਿਲੋਂ ਵਿੱਤੀ ਸਹਾਇਤਾ ਦਾ ਸਹਿਯੋਗ ਦਿਤਾ। 
ਇਸ ਸਬੰਧੀ ਸ: ਚਾਹਲ ਨੇ ਆਖਿਆ ਕਿ ਇਸ ਸਬੰਧੀ ਬੈਠਕ ਕਰ ਕੇ ਫ਼ੈਸਲਾ ਲਿਆ ਜਾਵੇਗਾ ਕਿ ਸੰਘਰਸ਼ੀ ਕਿਸਾਨਾਂ ਲਈ ਕੀ ਭੇਜਿਆ ਜਾਵੇ।  ਇਸ ਮੌਕੇ ਸਰਦਾਰਨੀ ਸੁਰਜੀਤ ਕੌਰ ਦੀ ਇਕ ਗੱਲ ਦੁਹਰਾਈ ਗਈ ਜਿਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਗਿਆਨੀ ਭਾਵ ਪਤੀ ਹਰਬੰਸ ਸਿੰਘ ਨੇ ਬੁਲਾਇਆ ਹੈ ਤੇ ਉਹ ਜਾ ਰਹੇ ਹਨ। ਠੀਕ ਉਸੇ ਸਮੇਂ ਉਨ੍ਹਾਂ ਪ੍ਰਣਾ ਤਿਆਗ ਦਿਤੇ। ਇਸ ਮੌਕੇ ਸ਼ਹੀਦ ਰਾਜਪਾਲ ਸਿੰਘ ਧਾਲੀਵਾਲ ਨੂੰ ਵੀ ਯਾਦ ਕੀਤਾ ਗਿਆ। ਇਸ ਉਪਰੰਤ ਆਗੂੁਆਂ ਲੇ ਇਕੱਤਰ ਹੋ ਕੇ ਕਿਸਾਨੀ ਸੰਘਰਸ਼ ਦੀ ਹਮਾਇਤ ’ਚ ਜੈਕਾਰੇ ਗਜਾਏ ਗਏ ਅਤੇ ਕਿਸਾਨੀ ਸੰਘਰਸ਼ ਦੀ ਦਿਲੋਂ ਸਹਾਇਤਾ ਦਾ ਐਲਾਨ ਕੀਤਾ ਗਿਆ। 
ਇਸ ਮੌਕੇ ਸ: ਚਾਹਲ ਨੇ ਆਖਿਆ ਕਿ ਕਿਸਾਨ ਅਪਣੇ ਭਵਿੱਖ ਦੀ ਲੜਾਈ ਲੜ ਰਹੇ ਹਨ ਤੇ ਇਹ ਅੰਦੋਲਣ ਹੁਣ ਕਿਸਾਨਾਂ ਦਾ ਨਹੀਂ ਸਗੋਂ ਸਮੁੱਖੀ ਲੋਕਾਈ ਦਾ ਹੋ ਗਿਆ ਹੈ ਜਿਸ ਨੂੰ ਅੰਤਰਰਾਸ਼ਟਰੀ ਪੱਧਰ ਉਤੇ ਹਮਾਇਤ ਪ੍ਰਾਪਤ ਹੋ ਰਹੀ ਹੈ। ਉਨ੍ਹਾਂ ਆਖਿਆ ਕਿ ਜਿਸ ਤਰ੍ਹਾਂ ਕਿਸਾਨ ਦ੍ਰਿੜ ਹਨ ਤੇ ਉਮੀਦ ਹੈ ਕਿ ਉਹ ਸਫ਼ਲ ਹੋਕੇ ਘਰ ਪਰਤਣਗੇ।   ਇਸ ਮੌਕੇ ਸੀਨੀਅਰ ਆਗੂ ਸ਼ਰਨਜੀਤ ਸਿੰਘ ਜੋਗੀਪੁਰ, ਜਥੇਦਾਰ ਹਰਬੰਸ ਸਿੰਘ ਦਦਹੇੜਾ, ਉਪ ਕਪਤਾਨ ਪੁਲਿਸ ਬਲਜਿੰਦਰ ਸਿੰਘ ਚਾਹਲ, ਸੇਵਾ ਮੁਕਤ ਅਧਿਕਾਰੀ ਦਵਿੰਦਰ ਸਿੰਘ ਮੱਲੀ, ਵਿੰਗ ਕਮਾਂਡਰ ਰਜਿਦਰ ਸਿੰਘ , ਗਲਜਾਰ ਚਾਹਲ, ਜੁਝਾਰ ਸਿੰਘ ਰਾਣਾ ਆਦਿ ਹਾਜ਼ਰ ਸਨ।


ਫੋਟੋ ਨੰ: 16 ਪੀਏਟੀ 14
ਪਟਿਆਲਾ ਵਿਖੇ ਸਾਬਕਾ ਡੀ.ਆਈ.ਜੀ. ਹਰਿੰਦਰ ਸਿੰਘ ਚਹਿਲ ਇਕ ਸਮਾਗਮ ਦੌਰਾਨ ਸੀਨੀਅਰ ਵਕੀਲ ਸਤੀਸ਼ ਕਰਕਰਾ ਨੂੰ ਸਿਰੋਪਾਓ ਭੇਂਟ ਕਰਦੇ ਹੋਏ। 
ਡੀ.ਆਈ.ਜੀ. ਚਾਹਲ ਦੀ ਇਕ ਅਵਾਜ਼ ਉਤੇ ਇਕ ਲੱਖ ਦੇ ਕਰੀਬ ਪੈਸਾ ਹੋਇਆ ਇਕੱਤਰ