2022 ਦੀਆਂ ਚੋਣਾਂ ਵਿਚ ਇਸ ਵਾਰ ਕਰੜੀ ਟੱਕਰ!  

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੰਜਾਬ ਵਿਚ 20 ਫਰਵਰੀ ਨੂੰ ਹੋਣ ਜਾ ਰਹੀਆਂ ਨੇ 16ਵੀਂ ਵਿਧਾਨ ਸਭਾ ਦੀਆਂ ਚੋਣਾਂ

2022 elections

 

ਚੰਡੀਗੜ੍ਹ - ਪੰਜਾਬ ਦੀ 16ਵੀਂ ਵਿਧਾਨ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਵਿੱਚ ਗਠਜੋੜ ਅਤੇ ਸਿਆਸੀ ਸਮੀਕਰਨ ਬਦਲੇ ਜਾਣ ਕਾਰਨ ਸੂਬੇ ਦੇ ਕਰੀਬ 20 ਫੀਸਦੀ ਜੱਟ ਸਿੱਖ ਸ਼ੱਕ ਦੇ ਘੇਰੇ ਵਿਚ ਹਨ। ਇਸ ਵਾਰ ਸਿੱਖ ਆਗੂ ਚਾਰ ਮੋਰਚਿਆਂ ਵਿਚ ਵੰਡੇ ਹੋਏ ਹਨ। ਪਹਿਲਾਂ ਕੈਪਟਨ ਅਮਰਿੰਦਰ, ਜੋ ਭਾਜਪਾ ਨਾਲ ਹਨ। ਦੂਜਾ, ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਜਿਹਨਾਂ ਦਾ ਗਠਜੋੜ 25 ਸਾਲਾਂ ਬਾਅਦ ਭਾਜਪਾ ਨਾਲੋਂ ਟੁੱਟਿਆ ਹੈ। ਤੀਜਾ ਫਰੰਟ 'ਆਪ' ਦੇ ਭਗਵੰਤ ਮਾਨ ਅਤੇ ਚੌਥਾ ਨਵਜੋਤ ਸਿੰਘ ਸਿੱਧੂ ਹੈ।

ਇਸ ਦੇ ਨਾਲ ਹੀ ਕਿਸਾਨ ਪਾਰਟੀ ਵੱਲੋਂ ਚੋਣ ਮੈਦਾਨ ਵਿਚ ਉਤਰਨ ਨਾਲ ਜੱਟ ਸਿੱਖ ਵੋਟਰ ਵੀ ਵੰਡੇ ਜਾ ਸਕਦੇ ਹਨ। ਇਸ ਕਾਰਨ ਕਈ ਜੱਟ ਸਿੱਖ ਯੂਨੀਅਨਾਂ ਵੀ ਕਿਸਾਨ ਅੰਦੋਲਨ ਨਾਲ ਜੁੜੀਆਂ ਹੋਈਆਂ ਹਨ। ਕਾਂਗਰਸ ਨੇ SC ਸਿੱਖ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾ ਕੇ 23 ਫੀਸਦੀ SC ਸਿੱਖ ਵੋਟਰਾਂ ਦੇ ਨਾਲ-ਨਾਲ 20 ਫੀਸਦੀ ਜੱਟ ਸਿੱਖਾਂ 'ਚ ਵੀ ਸੇਧ ਲਾਉਣ ਦੀ ਕੋਸ਼ਿਸ਼ ਕੀਤੀ ਹੈ।

ਜੇਕਰ ਸੂਬੇ ਦੇ ਧਾਰਮਿਕ ਵੋਟਰਾਂ ਦੀ ਗੱਲ ਕਰੀਏ ਤਾਂ ਸਿੱਖਾਂ ਦੀ ਗਿਣਤੀ ਸਭ ਤੋਂ ਵੱਧ 55 ਫੀਸਦੀ (1.25 ਕਰੋੜ) ਹੈ। 20 ਫੀਸਦੀ ਜੱਟ ਸਿੱਖਾਂ ਤੋਂ ਇਲਾਵਾ 23 ਫੀਸਦੀ ਮਜ੍ਹਬੀ, ਰਾਮਦਾਸੀਆ, ਰਵਿਦਾਸੀਆ ਅਤੇ ਵਾਲਮੀਕੀ ਸਿੱਖ ਸ਼ਾਮਲ ਹਨ। 12 ਫੀਸਦੀ ਅਰੋੜਾ, ਖੱਤਰੀ ਅਤੇ ਹੋਰ ਵੀ ਹਨ। ਇਨ੍ਹਾਂ ਦਾ 78 ਸੀਟਾਂ 'ਤੇ ਸਿੱਧਾ ਪ੍ਰਭਾਵ ਹੈ, ਜਿਨ੍ਹਾਂ 'ਚੋਂ 44 'ਤੇ ਜੱਟ ਸਿੱਖਾਂ ਦਾ ਅਤੇ 34 'ਤੇ ਐੱਸ.ਸੀ ਸਿੱਖਾਂ ਦਾ ਪ੍ਰਭਾਵ ਹੈ।

ਦੂਜੇ ਪਾਸੇ 82 ਲੱਖ ਹਿੰਦੂ ਵੋਟਰ ਵੀ 37 ਸੀਟਾਂ 'ਤੇ ਇਕਪਾਸੜ ਦਖਲ ਦਿੰਦੇ ਹਨ। ਉਂਝ ਹਿੰਦੂ ਵੋਟਰ ਵੀ ਕਿਸਾਨ ਅੰਦੋਲਨ ਵਿਚ ਬਹੁਤੇ ਸਰਗਰਮ ਨਹੀਂ ਸਨ ਅਤੇ ਉਨ੍ਹਾਂ ਦੇ ਪ੍ਰਭਾਵ ਹੇਠਲਾ ਖੇਤਰ ਪਿਛਲੀਆਂ ਚੋਣਾਂ ਵਿੱਚ ਭਾਜਪਾ ਦਾ ਦਬਦਬਾ ਰਿਹਾ ਹੈ। ਇਸ ਵਾਰ ਮਾਮਲਾ ਬਦਲ ਗਿਆ ਹੈ, ਜੱਟ ਸਿੱਖ ਵੋਟਰ ਇਸ ਗੱਲ ਨੂੰ ਲੈ ਕੇ ਸ਼ੱਕ ਵਿਚ ਹਨ ਕਿ ਵੋਟ ਕਿਸ ਨੂੰ ਪਾਉਣੀ ਹੈ।

ਪੰਜਾਬ 2022 ਦੀਆਂ ਚੋਣਾਂ ਵਿਚ ਸੀਟਾਂ ਦੀ ਵੰਡ 
 

ਜ਼ਿਲ੍ਹਾ               ਸੀਟਾਂ      ਹਿੰਦੂ     ਸਿੱਖ 
ਅੰਮ੍ਰਿਤਸਰ          11        4         7
ਪਠਾਨਕੋਟ          3          3          0
ਹੁਸ਼ਿਆਰਪੁਰ     7          3         4
ਤਰਨਤਾਰਨ      4         0          4
ਜਲੰਧਰ             9         3        6
ਲੁਧਿਆਣਾ         14       4        10
ਬਠਿੰਡਾ             6        1         5 
ਫਾਜ਼ਿਲਕਾ        4        3         1
ਫਰੀਦਕੋਟ        3      0         3
ਗੁਰਦਾਪੁਰ       7       2         5
ਸੰਗਰੂਰ          5       1          4
ਬਰਨਾਲਾ      3         1         2
ਮੋਗਾ            4          1          3
ਫਿਰੋਜ਼ਪੁਰ      4       1          3
ਫ਼ਤਿਹਗੜ੍ਹ      3       1          2
ਕਪੂਰਥਲਾ       4     2        2
ਨਵਾਂ ਸ਼ਹਿਰ   3      2         1
ਰੋਪੜ           3       1         2
ਮੁਕਤਸਰ    4      0        4
ਪਟਿਆਲਾ     8     3      5
ਮਾਨਸਾ         3      1     2
ਮਲੇਰਕੋਟਲਾ   2     0       0
ਮੁਹਾਲੀ      3      0        3
ਕੁੱਲ       117      37      78
ਮਲੇਰਕੋਟਲਾ ਵਿਚ 2 ਹੀ ਵਿਧਾਨ ਸਭਾ ਸੀਟਾਂ ਹਨ ਤੇ ਦੋਨੋਂ ਸੀਟਾਂ 'ਤੇ ਹੀ ਮੁਸਲਿਮ ਉਮੀਦਵਾਰ ਹਨ।

 

ਪੰਜਾਬ 2022 ਵਿਧਾਨ ਸਭਾ ਚੋਣਾਂ 
ਕਿਸ ਧਰਮ ਦੇ ਕਿੰਨੇ ਵੋਟਰ
ਧਰਮ    ਅਬਾਦੀ 
ਹਿੰਦੂ       1,17,39,545 
ਸਿੱਖ        1,75,95,627 
ਮੁਸਲਮਾਨ  5,88,717 
ਇਸਾਈ     3,82,844 
ਬੁੱਧ         36,541 
ਜੈਨ          49,517 
ਹੋਰ         1,08,236 

ਸਿੱਖ 1.25 ਕਰੋੜ 
ਹਿੰਦੂ 82 ਲੱਖ 
ਹੋਰ 6 ਲੱਖ