ਉਤਪਲ ਪਾਰਿਕਰ 'ਆਪ' ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ : ਅਰਵਿੰਦ ਕੇਜਰੀਵਾਲ

ਏਜੰਸੀ

ਖ਼ਬਰਾਂ, ਪੰਜਾਬ

ਉਤਪਲ ਪਾਰਿਕਰ 'ਆਪ' ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ : ਅਰਵਿੰਦ ਕੇਜਰੀਵਾਲ

image


ਗੋਆ ਦੌਰੇ ਦੌਰਾਨ ਕੇਜਰੀਵਾਲ ਨੇ ਘਰ-ਘਰ ਪ੍ਰਚਾਰ ਕੀਤਾ

ਪਣਜੀ, 16 ਜਨਵਰੀ : ਆਮ ਆਦਮੀ ਪਾਰਟੀ (ਆਪ) ਦੇ ਰਾਸ਼ਟਰੀ ਪ੍ਰਧਾਨ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ  ਕਿਹਾ ਕਿ ਜੇਕਰ ਗੋਆ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਮਨੋਹਰ ਪਾਰਿਕਰ ਦੇ ਪੁੱਤਰ ਉਤਪਲ ਪਾਰਿਕਰ ਉਨ੍ਹਾਂ ਦੀ ਪਾਰਟੀ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਉਨ੍ਰਾਂ ਦਾ ਸਵਾਗਤ ਹੈ | ਉਤਪਲ ਪਾਰਿਕਰ ਪਣਜੀ ਵਿਧਾਨ ਸਭਾ ਖੇਤਰ ਤੋਂ ਭਾਜਪਾ ਦੀ ਟਿਕਟ ਲਈ ਜ਼ੋਰ ਲਗਾ ਰਹੇ ਹਨ | ਹਾਲਾਂਕਿ, ਸੱਤਾਧਾਰੀ ਦਲ ਨੇ ਇਸ ਨੂੰ  ਕੁੱਝ ਖ਼ਾਸ ਤਵੱਜੋਂ ਨਹੀਂ ਦਿਤੀ | ਇਸ ਸੀਟ ਦੀ ਅਗਵਾਈ ਉਨ੍ਹਾਂ ਦੇ ਪਿਤਾ ਨੇ ਦੋ ਦਹਾਕਿਆਂ ਤੋਂ ਜ਼ਿਆਦਾ ਸਮੇਂ ਤਕ ਕੀਤੀ ਸੀ |
ਗੋਆ ਵਿਚ ਵਿਧਾਨ ਸਭਾ ਚੋਣਾਂ 14 ਫ਼ਰਵਰੀ ਨੂੰ  ਹੋਣਗੀਆਂ | ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਤੋਂ ਇਲਾਵਾ 'ਆਪ' ਅਤੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤਿ੍ਣਮੂਲ ਕਾਂਗਰਸ ਵੀ ਚੋਣ ਮੈਦਾਨ ਵਿ ਹਨ | ਇਨ੍ਹਾਂ ਸਿਆਸੀ ਦਲਾਂ ਤੋਂ ਇਲਾਵਾ ਹੋਰ ਸਿਆਸੀ ਦਲ ਵੀ ਚੋਣ ਅਖਾੜੇ ਵਿਚ ਹਨ | ਕੇਜਰੀਵਾਲ ਨੇ ਇਕ ਸਵਾਲ ਦੇ ਜਵਾਬ ਵਿਚ ਪੱਤਰਕਾਰਾਂ ਨੂੰ  ਕਿਹਾ,''ਮੈਂ ਮਨੋਹਰ ਪਾਰਿਕਰ ਦਾ ਸਨਮਾਨ ਕਰਦਾ ਹਾਂ | ਜੇਕਰ ਉਨ੍ਹਾਂ ਦੇ ਪੁੱਤਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ ਤਾਂ ਉਨ੍ਹਾਂ ਦਾ ਸਵਾਗਤ ਹੈ |''

ਪਣਜੀ ਵਿਧਾਨ ਸਭਾ ਸੀਟ 'ਤੇ ਹਾਲੇ ਭਾਜਪਾ ਦਾ ਕਬਜ਼ਾ ਹੈ ਅਤੇ ਅਤਾਨਾਸਿਆ ਮੋਨਸੇਰਾਤੇ ਇਸ ਸੀਟ ਤੋਂ ਵਿਧਾਇਕ ਹਨ | ਹਾਲ ਹੀ ਵਿਚ ਭਾਜਪਾ ਦੇ ਗੋਆ ਚੋਣ ਇੰਚਾਰਜ ਦਵਿੰਦਰ ਫੜਨਵੀਸ ਨੇ ਉਤਪਲ ਪਾਰਿਕਰ 'ਤੇ ਨਿਸ਼ਾਨ ਵਿਨ੍ਹਦੇ ਹੋਏ ਕਿਹਾ ਸੀ ਕਿ ਕੋਈ ਵੀ ਵਿਅਕਤੀ ਸਿਰਫ਼ ਇਸ ਕਾਰਨ ਭਾਜਪਾ ਦਾ ਟਿਕਟ ਲੈਣ ਦੇ ਯੋਗ ਨਹੀਂ ਹੋ ਜਾਂਦਾ ਕਿ ਉਹ ਮਨੋਹਰ ਪਾਰਿਕਰ ਜਾਂ ਕਿਸੇ ਹੋਰ ਆਗੂ ਦਾ ਪੁੱਤਰ ਹੈ |
ਕੇਜਰੀਵਾਲ ਸ਼ੁਕਰਵਾਰ ਤੋਂ ਹੀ ਗੋਆ ਵਿਚ ਹਨ | ਗੋਆ ਦੌਰੇ ਦੌਰਾਨ ਕੇਜਰੀਵਾਲ ਨੇ ਵੱਖ-ਵੱਖ ਵਿਧਾਨ ਸਭਾ ਖੇਤਰਾਂ ਵਿਚ ਘਰ-ਘਰ ਜਾ ਕੇ ਚੋਣ ਪ੍ਰਚਾਰ ਮੁਹਿੰਮ ਵਿਚ ਹਿੱਸਾ ਲਿਆ | ਦਿੱਲੀ ਦੇ ਮੁੱਖ ਮੰਤਰੀ ਨੇ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਜੇਕਰ ਲੋੜ ਪਈ ਤਾਂ ਉਨ੍ਹਾਂ ਦੀ ਪਾਰਟੀ ਗ਼ੈਰ ਭਾਜਪਾ ਦਲਾਂ ਨਾ ਗਠਜੋੜ ਕਰੇਗੀ | ਕੇਜਰੀਵਾਲ ਨੇ ਸੂਬੇ ਲਈ ਅਪਣੀ ਪਾਰਟੀ ਦੇ 13 ਸੂਤਰੀ ਏਜੰਡਾ ਪੇਸ਼ ਕੀਤਾ | ਇਸ ਏਜੰਡੇ ਵਿਚ 300, ਯੂਨਿਟ ਮੁਫ਼ਤ ਬਿਜਲੀ, ਸੱਤਾ ਵਿਚ ਆਉਣ ਦੇ ਛੇ ਮਹੀਨੇ ਅੰਦਰ ਖਣਨ 'ਤੇ ਰੋਕ, ਸਾਰਿਆਂ ਲਈ ਨੌਕਰੀ ਅਤੇ ਬੇਰੁਜ਼ਗਾਰਾਂ ਲਈ ਭੱਤਾ ਸ਼ਾਮਲ ਹੈ |  (ਪੀਟੀਆਈ)