ਪੰਜਾਬ ਵਿਚ ਕੋਰੋਨਾ ਦੇ 7400 ਹੋਰ ਨਵੇਂ ਮਾਮਲੇ ਆਏ, 13 ਮੌਤਾਂ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਵਿਚ ਕੋਰੋਨਾ ਦੇ 7400 ਹੋਰ ਨਵੇਂ ਮਾਮਲੇ ਆਏ, 13 ਮੌਤਾਂ

image

ਚੰਡੀਗੜ੍ਹ, 16 ਜਨਵਰੀ (ਭੁੱਲਰ): ਪੰਜਾਬ ਵਿਚ ਕੋਰੋਨਾ ਦਾ ਕਹਿਰ ਜਾਰੀ ਹੈ। ਤੀਜੀ ਲਹਿਰ ਸ਼ੁਰੂ ਹੋਣ ਦੇ ਕੁੱਝ ਹੀ ਦਿਨਾਂ ਦੌਰਾਨ ਹੀ ਮਾਮਲੇ ਹਜ਼ਾਰਾਂ ਦੀ ਗਿਣਤੀ ਵਿਚ ਹਰ ਦਿਨ ਵਧ ਰਹੇ ਹਨ। ਬੀਤੇ 24 ਘੰਟੇ ਵਿਚ ਪੰਜਾਬ ਵਿਚ 7400 ਹੋਰ ਨਵੇਂ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਹਨ ਅਤੇ 13 ਮੌਤਾਂ ਹੋਈਆਂ ਹਨ। ਜ਼ਿਲ੍ਹਾ ਮੋਹਾਲੀ ਵਿਚ ਸੱਭ ਤੋਂ ਵੱਧ ਮਾਮਲੇ ਆਏ ਹਨ। ਅੱਜ ਵੀ 1832 ਮਾਮਲੇ ਆਏ ਤੇ 2 ਮੌਤਾਂ ਹੋਈਆਂ। ਇਸ ਤੋਂ ਬਾਅਦ ਅੰਮ੍ਰਿਤਸਰ ਵਿਚ 1144, ਅੰਮ੍ਰਿਤਸਰ ਵਿਚ 963 ਪਾਜ਼ੇਟਿਵ ਮਾਮਲੇ ਆਏ ਹਨ। ਅੱਜ ਲੁਧਿਆਣਾ ਵਿਚ 3 ਅਤੇ ਪਠਾਨਕੋਟ ਵਿਚ 2 ਮੌਤਾਂ ਹੋਈਆਂ। ਸੂਬੇ ਵਿਚ ਕੁਲ 41250 ਕੋਰੋਨਾ ਪੀੜਤ ਇਲਾਜ ਅਧੀਨ ਹਨ। 700 ਤੋਂ ਵੱਧ ਗੰਭੀਰ ਹਾਲਤ ਵਾਲੇ ਹਨ, 33 ਵੈਂਟੀਲਟਰ ਉਪਰ ਹਨ।