ਟੀਕਾਕਰਨ ਨੇ ਕੋਵਿਡ ਵਿਰੁਧ ਲੜਾਈ ਨੂੰ ਬੇਹੱਦ ਮਜ਼ਬੂਤ ਬਣਾਇਆ : ਮੋਦੀ

ਏਜੰਸੀ

ਖ਼ਬਰਾਂ, ਪੰਜਾਬ

ਟੀਕਾਕਰਨ ਨੇ ਕੋਵਿਡ ਵਿਰੁਧ ਲੜਾਈ ਨੂੰ ਬੇਹੱਦ ਮਜ਼ਬੂਤ ਬਣਾਇਆ : ਮੋਦੀ

image

ਨਵੀਂ ਦਿੱਲੀ, 16 ਜਨਵਰੀ : ਦੇਸ਼ ਵਿਚ ਕੋਰੋਨਾ ਰੋਕੂ ਟੀਕਾਕਰਨ ਮੁਹਿੰਮ ਦਾ ਇਕ ਸਾਲ ਪੂਰਾ ਹੋਣ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਕਿਹਾ ਕਿ ਇਸ ਨੇ ਆਲਮੀ ਮਹਾਮਾਰੀ ਵਿਰੁਧ ਲੜਾਈ ਨੂੰ ਬੇਹੱਣ ਮਜ਼ਬੂਤ ਬਣਾਇਆ ਅਤੇ ਇਸ ਕਾਰਨ ਹੀ ਲੋਕਾਂ ਦੀ ਜਾਨ ਬਚਾਈ ਜਾ ਸਕੀ ਅਤੇ ਸੁਰੱਖਿਅਤ ਤਰੀਕੇ ਨਾਲ ਜ਼ਿੰਦਗੀ ਚਲਾਈ ਜਾ ਸਕੀ। ਉਨ੍ਹਾਂ ਕਿਹਾ ਕਿ ਜਦੋਂ ਆਲਮੀ ਮਹਾਮਾਰੀ ਪਹਿਲੀ ਵਾਰ ਆਈ ਸੀ, ਉਦੋਂ ਵਾਇਰਸ ਬਾਰੇ ਜ਼ਿਆਦਾ ਨਹੀਂ ਪਤਾ ਸੀ। ਹਾਲਾਂਕਿ, ਸਾਡੇ ਵਿਗਿਆਨਕਾਂ ਅਤੇ ਮਾਹਰਾਂ ਨੇ ਟੀਕਿਆਂ ਨੂੰ ਵਿਕਸਤ ਕਰਨ ਵਿਚ ਖ਼ੁਦ ਨੂੰ ਝੋਕ ਦਿਤਾ। 
ਮੋਦੀ ਨੇ ਟਵੀਟ ਕੀਤਾ,‘‘ਭਾਰਤ ਨੂੰ ਇਸ ਗੱਲ ਉਤੇ ਮਾਣ ਹੈ ਕਿ ਸਾਡੇ ਦੇਸ਼ ਨੇ ਟੀਕਿਆਂ ਰਾਹੀਂ ਆਲਮੀ ਮਹਾਮਾਰੀ ਵਿਰੁਧ ਲੜਾਈ ਵਿਚ ਯੋਗਦਾਨ ਦਿਤਾ।’’ ਉਨ੍ਹਾਂ ਕਿਹਾ,‘‘ਮੈਂ ਟੀਕਾਕਰਨ ਮੁਹਿੰਮ ਨਾਲ ਜੁੜੇ ਹਰ ਵਿਅਕਤੀ ਨੂੰ ਸਲਾਮ ਕਰਦਾ ਹਾਂ। ਸਾਡੇ ਡਾਕਟਰਾਂ, ਨਰਸਾਂ ਅਤੇ ਸਿਹਤ ਕਰਮੀਆਂ ਦੀ ਭੂਮਿਕਾ ਲਾਮਿਸਾਲ ਹੈ।’’ ਪ੍ਰਧਾਨ ਮੰਤਰੀ ਨੇ ਇਸ ਗੱਲ ’ਤੇ ਜ਼ੋਰ ਦਿਤਾ ਕਿ ਆਲਮੀ ਮਹਾਮਾਰੀ ਵਿਰੁਧ ਲੜਾਈ ਵਿਚ ਭਾਰਤ ਦਾ ਰੁਖ਼ ਹਮੇਸ਼ਾਂ ਵਿਗਿਆਨ ਅਧਾਰਤ ਰਹੇਗਾ।         (ਪੀਟੀਆਈ)