ਔਰਤ ਨੇ ਤਾਂਤਰਿਕ ਨਾਲ ਮਿਲ ਕੇ 6 ਸਾਲਾ ਮਾਸੂਮ ਬੱਚੀ ਨੂੰ ਦਿੱਤੀ ਰੂਹ ਕੰਬਾਊ ਮੌਤ

ਏਜੰਸੀ

ਖ਼ਬਰਾਂ, ਪੰਜਾਬ

ਔਰਤ ਨੇ ਦੱਸਿਆ ਕਿ ਉਹ ਲੜਕੀ ਨੂੰ ਕੁਝ ਖਾਣ ਦੇ ਬਹਾਨੇ ਘਰ ਦੇ ਬਾਹਰੋਂ ਲੈ ਗਈ ਸੀ...

The woman gave a soul-shattering death to a 6-year-old innocent girl along with a tantric

 

ਚੰਡੀਗੜ੍ਹ- ਰਾਮਦਰਬਾਰ ਦੀ 6 ਸਾਲਾ ਬੱਚੀ ਮਧੂ ਦੀ ਪਿਛਲੇ ਦਿਨੀਂ ਰੇਲਵੇ ਲਾਈਨ ਤੇ ਲਾਸ਼ ਮਿਲੀ ਸੀ। ਇਕ ਔਰਤ ਨੇ ਤਾਂਤਰਿਕ ਨਾਲ ਮਿਲ ਕੇ ਮਾਸੂਮ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਬਾਅਦ ਦੋਵਾਂ ਨੇ ਲੜਕੀ ਨੂੰ ਟਰੇਨ ਅੱਗੇ ਸੁੱਟ ਦਿੱਤਾ। ਇਹ ਖੁਲਾਸਾ ਸੀ.ਸੀ.ਟੀ.ਵੀ. 'ਚ ਬੱਚੀ ਨੂੰ ਆਪਣੇ ਨਾਲ ਘਰ ਤੋਂ ਰੇਲਵੇ ਟ੍ਰੈਕ ਤੱਕ ਲੈ ਕੇ ਗਈ ਔਰਤ ਨੇ ਦੇਰ ਰਾਤ ਧੀਰਜ ਦੇ ਸਾਹਮਣੇ ਕੀਤਾ।

ਔਰਤ ਨੇ ਦੱਸਿਆ ਕਿ ਉਹ ਲੜਕੀ ਨੂੰ ਕੁਝ ਖਾਣ ਦੇ ਬਹਾਨੇ ਘਰ ਦੇ ਬਾਹਰੋਂ ਲੈ ਗਈ ਸੀ। ਜੀ.ਆਰ.ਪੀ ਨੇ ਹਿਰਾਸਤ 'ਚ ਬੱਚੀ ਨੂੰ ਮਾਰਨ ਵਾਲੀ ਔਰਤ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਤਾਂਤਰਿਕ ਦੀ ਭਾਲ 'ਚ ਔਰਤ ਦੀਆਂ ਦੱਸੀਆਂ ਥਾਵਾਂ 'ਤੇ ਛਾਪੇਮਾਰੀ ਕਰ ਰਹੀ ਹੈ। ਪੁਲਿਸ ਸੂਤਰਾਂ ਅਨੁਸਾਰ ਪੁੱਛਗਿੱਛ ਦੌਰਾਨ ਔਰਤ ਨੇ ਮੰਨਿਆ ਕਿ ਉਸ ਦਾ ਮ੍ਰਿਤਕ ਲੜਕੀ ਦੇ ਪਿਤਾ ਨਾਲ ਪ੍ਰੇਮ ਸਬੰਧ ਸੀ। ਔਰਤ ਦੇ ਘਰ 4 ਮਹੀਨੇ ਦੀ ਬੱਚੀ ਹੈ, ਜੋ ਔਰਤ ਮ੍ਰਿਤਕ ਬੱਚੀ ਦੇ ਪਿਤਾ ਦੀ ਦੱਸ ਰਹੀ ਹੈ।

ਇਸ ਦੇ ਨਾਲ ਹੀ ਔਰਤ ਨੇ ਇਹ ਵੀ ਦੱਸਿਆ ਕਿ ਉਹ ਲੜਕੀ ਨੂੰ ਰੇਲਵੇ ਟਰੈਕ 'ਤੇ ਲੈ ਗਈ ਸੀ। ਜਿੱਥੇ ਇੱਕ ਤਾਂਤਰਿਕ ਮਿਲਿਆ ਜਿਸ ਨੇ ਲੜਕੀ ਨੂੰ ਟਰੈਕ 'ਤੇ ਮਾਰਿਆ ਅਤੇ ਫਿਰ ਟਰੇਨ ਅੱਗੇ ਸੁੱਟ ਦਿੱਤਾ। ਪੁੱਛਗਿੱਛ ਦੌਰਾਨ ਡੀ.ਐਸ.ਪੀ. ਧੀਰਜ ਤੋਂ ਇਲਾਵਾ ਸਮਾਜ ਸੇਵੀ ਗੁਰਚਰਨ ਸਿੰਘ ਅਤੇ ਭਾਜਪਾ ਆਗੂ ਸ਼ਸ਼ੀ ਸ਼ੰਕਰ ਤਿਵਾੜੀ ਹਾਜ਼ਰ ਸਨ। ਜੀ.ਆਰ. ਪੀ ਨੇ ਪਿਤਾ ਚੰਦਨ ਨੂੰ ਵੀ ਥਾਣੇ ਬੁਲਾ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ। ਪੁਲਿਸ ਦਾ ਕਹਿਣਾ ਹੈ ਕਿ ਤਾਂਤਰਿਕ ਦੀ ਗ੍ਰਿਫਤਾਰੀ ਤੋਂ ਬਾਅਦ ਮਾਮਲੇ 'ਚ ਪੂਰਾ ਖੁਲਾਸਾ ਹੋਵੇਗਾ।