Mukerian News: ਪੰਜਾਬ 'ਚ ਚੜ੍ਹਦੀ ਸਵੇਰ ਵਾਪਰਿਆ ਹਾਦਸਾ, 4 ਪੁਲਿਸ ਮੁਲਾਜ਼ਮਾਂ ਦੀ ਹੋਈ ਮੌਤ
Mukerian News: ਸੰਘਣੀ ਧੁੰਦ ਕਾਰਨ ਵਾਪਰਿਆ ਹਾਦਸਾ
4 police personnel died Mukerian News in punjabi : ਮੁਕੇਰੀਆਂ 'ਚ ਚੜ੍ਹਦੀ ਸਵੇਰ ਵੱਡਾ ਹਾਦਸਾ ਵਾਪਰ ਗਿਆ। ਇਥੇ ਪੰਜਾਬ ਪੁਲਿਸ ਦੀ ਬੱਸ ਦੀ ਟਰਾਲੇ ਨਾਲ ਟੱਕਰ ਹੋ ਗਈ। ਹਾਦਸੇ ਵਿਚ 4 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ, ਜਦਕਿ ਕਈ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸੰਘਣੀ ਧੁੰਦ ਦੇ ਚੱਲਦਿਆਂ ਇਹ ਵੱਡਾ ਹਾਦਸਾ ਵਾਪਰਿਆ ਹੈ।
ਇਹ ਵੀ ਪੜ੍ਹੋ: Delhi News: ਭਾਜਪਾ ਰਾਜ ਸਭਾ 'ਚ ਨੌਜਵਾਨਾਂ ਨੂੰ ਦੇਵੇਗੀ ਮੌਕਾ, ਰਾਜਨੀਤਿਕ ਸਮਝ ਵਧਾਉਣ ਲਈ ਬਣਾਵੇਗੀ ਸਿਖਲਾਈ ਕੇਂਦਰ
ਜਾਣਕਾਰੀ ਮੁਤਾਬਕ ਪੰਜਾਬ ਪੁਲਸ ਦੀ ਬੱਸ ਜਲੰਧਰ ਦੇ ਪੀ. ਏ. ਪੀ. ਤੋਂ ਗੁਰਦਾਸਪੁਰ ਜਾ ਰਹੀ ਸੀ। ਮੁਕੇਰੀਆਂ 'ਚ ਸੰਘਣੀ ਧੁੰਦ ਕਾਰਨ ਪੰਜਾਬ ਪੁਲਿਸ ਦੀ ਬੱਸ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਦੌਰਾਨ 4 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: Pakistan News: ਈਰਾਨ ਦੇ ਹਵਾਈ ਹਮਲੇ ਨਾਲ ਹਿੱਲਿਆ ਪਾਕਿਸਤਾਨ, ਤਬਾਹ ਕੀਤੇ ਅਤਿਵਾਦੀਆਂ ਦੇ ਟਿਕਾਣੇ
ਜਾਣਕਾਰੀ ਮੁਤਾਬਕ ਪੰਜਾਬ ਪੁਲਿਸ ਦੀ ਬੱਸ ਜਲੰਧਰ ਦੇ ਪੀ. ਏ. ਪੀ. ਤੋਂ ਗੁਰਦਾਸਪੁਰ ਜਾ ਰਹੀ ਸੀ। ਮੁਕੇਰੀਆਂ 'ਚ ਸੰਘਣੀ ਧੁੰਦ ਕਾਰਨ ਪੰਜਾਬ ਪੁਲਿਸ ਦੀ ਬੱਸ ਖੜ੍ਹੇ ਟਰਾਲੇ ਨਾਲ ਟਕਰਾ ਗਈ, ਜਿਸ ਦੌਰਾਨ 4 ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ ਅਤੇ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ।
ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਇਲਾਕਾ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜ਼ਖ਼ਮੀ ਕਰਮਚਾਰੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬੱਸ ਵਿੱਚ 18 ਪੁਲਿਸ ਮੁਲਾਜ਼ਮ ਸਵਾਰ ਸਨ। ਹਾਦਸੇ ਵਿੱਚ ਲੇਡੀ ਕਾਂਸਟੇਬਲ ਸ਼ਾਲੂ ਰਾਣਾ (7 ਬਟਾਲੀਅਨ ਪੀਏਪੀ ਜਲੰਧਰ), ਏਐਸਆਈ ਹਰਦੇਵ ਸਿੰਘ (75 ਬਟਾਲੀਅਨ ਪੀਏਪੀ ਜਲੰਧਰ) ਅਤੇ ਬੱਸ ਡਰਾਈਵਰ ਗੁਰਪ੍ਰੀਤ ਸਿੰਘ (ਗੁਰਦਾਸਪੁਰ ਪੁਲਿਸ) ਦੀ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਜਲੰਧਰ ਸਥਿਤ ਪੰਜਾਬ ਆਰਮਡ ਪੁਲਿਸ (ਪੀ.ਏ.ਪੀ.) ਕੰਪਲੈਕਸ ਦੇ ਮੁਲਾਜ਼ਮਾਂ ਨੇ ਗੁਰਦਾਸਪੁਰ 'ਚ ਕਾਨੂੰਨ ਵਿਵਸਥਾ ਦੀ ਡਿਊਟੀ 'ਤੇ ਜਾਣਾ ਸੀ। ਇਸ ਦੇ ਲਈ ਗੁਰਦਾਸਪੁਰ ਤੋਂ ਮੁਲਾਜ਼ਮਾਂ ਨੂੰ ਲੈਣ ਲਈ ਰਾਤ ਨੂੰ ਹੀ ਬੱਸ ਪੀ.ਏ.ਪੀ ਪਹੁੰਚ ਗਈ ਸੀ। ਡਰਾਈਵਰ ਗੁਰਪ੍ਰੀਤ ਨੂੰ ਮੁਲਾਜ਼ਮਾਂ ਨੂੰ ਲਿਆਉਣ ਦੀ ਡਿਊਟੀ ਲਗਾਈ ਗਈ ਸੀ। ਸਾਰਿਆਂ ਨੇ ਸਵੇਰੇ ਅੱਠ ਵਜੇ ਗੁਰਦਾਸਪੁਰ ਵਿੱਚ ਰਿਪੋਰਟ ਕਰਨੀ ਸੀ ਪਰ 6.30 ਵਜੇ ਮੁਕੇਰੀਆਂ ਦੇ ਬੱਸ ਸਟੈਂਡ ਆਇਮਾ ਨੇੜੇ ਸੰਘਣੀ ਧੁੰਦ ਕਾਰਨ ਪੁਲਿਸ ਦੀ ਬੱਸ ਹਾਈਵੇਅ ’ਤੇ ਖੜ੍ਹੇ ਟਰਾਲੇ ਵਿੱਚ ਜਾ ਵੱਜੀ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from 4 police personnel died Mukerian News in punjabi, stay tuned to Rozana Spokesman)