44 ਜਵਾਨਾਂ ਦੀ ਸ਼ਹਾਦਤ ਵਿਚ ਰੱਖੀ ਸੋਗ ਸਭਾ, ਸੀ.ਆਰ.ਪੀ.ਐੱਫ ਨੇ ਦਿੱਤੀ ਸ਼ਰਧਾਂਜਲੀ
ਪੁਲਵਾਮਾ ਵਿਚ 14 ਫਰਵਰੀ ਨੂੰ ਹੋਏ ਹਮਲੇ ਵਿਚ ਮਾਰੇ ਗਏ 44 ਜਵਾਨਾਂ ਨੂੰ ਸ਼ਰਧਾਂਜਲੀ ਲਈ ਅੱਜ ਜਲੰਧਰ ਦੇ ਕਰਤਾਰਪੁਰ ਸੀ.ਆਰ.ਪੀ.ਐੱਫ ਗਰੁੱਪ ਹੈੱਡਕੁਆਟਰ ਵਿਚ 114 ...
Jalandhar crpf gave tribute to jwans
ਜਲੰਧਰ: ਪੁਲਵਾਮਾ ਵਿਚ 14 ਫਰਵਰੀ ਨੂੰ ਹੋਏ ਹਮਲੇ ਵਿਚ ਮਾਰੇ ਗਏ 44 ਜਵਾਨਾਂ ਨੂੰ ਸ਼ਰਧਾਂਜਲੀ ਲਈ ਅੱਜ ਜਲੰਧਰ ਦੇ ਕਰਤਾਰਪੁਰ ਸੀ.ਆਰ.ਪੀ.ਐੱਫ ਗਰੁੱਪ ਹੈੱਡਕੁਆਟਰ ਵਿਚ 114 ਸੀ.ਆਰ.ਪੀ.ਐੱਫ ਬਟਾਲੀਅਨ ਦੁਆਰਾ ਸਭਾ ਰੱਖੀ ਗਈ । ਇਸ ਸੋਗ ਸਭਾ ਵਿਚ ਪੁਲਵਾਮਾ ਅਤਿਵਾਦੀ ਹਮਲੇ ਵਿਚ ਸ਼ਹੀਦ ਹੋਏ ਜਵਾਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਦੱਸ ਦਈਏ ਕਿ ਪੁਲਵਾਮਾ ਵਿਚ ਅਤਿਵਾਦੀ ਹਮਲੇ ‘ਚ 44 ਜਵਾਨ ਸ਼ਹੀਦ ਹੋਏ ਸੀ। ਇਸ ਸ਼ਹਾਦਤ ਤੇ ਜਿੱਥੇ ਦੇਸ਼ ਨੂੰ ਗਰਵ ਹੈ, ਉੱਥੇ ਹੀ ਦੇਸ਼ ਗ਼ੁੱਸੇ ਵਿਚ ਹੈ ‘ਤੇ ਅਤਿਵਾਦੀਆਂ ਦੀ ਇਸ ਕਾਇਰਾਨਾ ਹਰਕਤ ਦਾ ਜਵਾਬ ਦੇਣ ਦੀ ਮੰਗ ਕੀਤੀ ਜਾ ਰਹੀ ਹੈ।