ਨਗਰ ਨਿਗਮ ਗੁਲਾਬ ਮੇਲੇ ਦੀਆਂ ਤਿਆਰੀਆਂ 'ਚ ਜੁਟਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ 22 ਤੋਂ 24 ਫ਼ਰਵਰੀ ਤਕ ਲੱਗਣ ਵਾਲੇ ਸੈਕਟਰ-16 ਵਿਚ ਗੁਲਾਬਾਂ ਦੇ ਮੇਲੇ 2019 ਦੀਆਂ ਤਿਆਰੀਆਂ ਵਿਚ ਜੁਟ.....

Rose Festival Chandigarh

ਚੰਡੀਗੜ੍ਹ : ਮਿਊਂਸਪਲ ਕਾਰਪੋਰੇਸ਼ਨ ਚੰਡੀਗੜ੍ਹ 22 ਤੋਂ 24 ਫ਼ਰਵਰੀ ਤਕ ਲੱਗਣ ਵਾਲੇ ਸੈਕਟਰ-16 ਵਿਚ ਗੁਲਾਬਾਂ ਦੇ ਮੇਲੇ 2019 ਦੀਆਂ ਤਿਆਰੀਆਂ ਵਿਚ ਜੁਟ ਗਿਆ ਹੈ। ਇਸ ਦੌਰਾਨ ਹੋਣ ਵਾਲੇ ਸਮਾਗਮਾਂ ਲਈ ਨਗਰ ਨਿਗਮ ਦੇ ਅਧਿਕਾਰੀਆਂ ਵਲੋਂ ਵੱਖ-ਵੱਖ ਮੁਕਾਬਲਿਆਂ ਵਿਚ ਰੋਜ ਪ੍ਰਿੰਸ, ਰੋਜ ਪ੍ਰਰਿਗਜ, ਫ਼ੋਟੋਗ੍ਰਾਫ਼ੀ, ਪਤੰਗਬਾਜ਼ੀ, ਫੁੱਲਾਂ ਦੇ ਮੁਕਾਬਲੇ ਸਭਿਆਚਾਰਕ ਪ੍ਰੋਗਰਾਮ ਪੇਸ਼ ਕਰਨ ਸਮੇਤ ਅਨੇਕਾਂ ਹੋਰ ਮੁਕਾਬਲਿਆਂ ਲਈ ਐਂਟਰੀਆਂ ਮੰਗੀਆਂ ਜਾ ਰਹੀਆ ਹਨ। ਬਾਗਵਾਨੀ ਵਿਭਾਗ ਦੇ ਸੂਤਰਾਂ ਅਨੁਸਾਰ ਇਸ ਮੇਲੇ ਵਿਚ 800 ਦੇ ਕਰੀਬ ਖ਼ੂਬਸੂਰਤ ਗੁਲਾਬਾਂ ਦੀਆਂ ਕਿਸਮਾਂ ਦਰਸ਼ਕਾਂ ਨੂੰ ਵੇਖਣ ਨੂੰ ਮਿਲਣਗੀਆ।

ਇਸ ਮੇਲੇ ਵਿਚ ਵੱਧ ਤੋਂ ਵੱਧ ਦਰਸ਼ਕਾਂ ਦਾ ਮੰਨੋਰਜਨ ਕਰਨ ਲਈ ਗੀਤ-ਸਗੀਤ ਦੇ ਮੁਕਾਬਲਿਆਂ ਤੋਂ ਇਲਾਵਾ ਬਾਲੀਵੁਡ ਦੇ ਪ੍ਰਸਿੱਧ ਕਾਲਕਾਰ ਗੀਤ-ਸੰਗੀਤ ਦਾ ਆਨੰਦ ਲੈ ਸਕਣਗੇ। ਇਸ ਮੇਲੇ ਵਿਚ ਨਵ-ਵਿਆਹੁਤਾ ਜੋੜਿਆ ਲਈ ਸੁੰਦਰਤਾ ਮੁਕਾਬਲੇ ਕਰਵਾਏ ਜਾਣਗੇ। ਦਰਸ਼ਕਾਂ ਨੂੰ ਹਵਾਈ ਜਹਾਜ਼ ਦੇ ਮਿਲ ਸਕਣਗੇ ਝੂਟੇ : ਚੰਡੀਗੜ੍ਹ ਨਗਰ ਨਿਗਮ ਵਲੋਂ ਐਂਤਕੀ ਗੁਲਾਬਾਂ ਦੇ ਮੇਲੇ ਵਿਚ ਦਰਸ਼ਕਾਂ ਨੂੰ 10 ਮਿੰਟ ਤਕ ਦੀ ਹਵਾਈ ਉਡਾਨ ਭਰਨ ਲਈ ਢਿੱਲੋਂ ਐਵੀਏਸ਼ਨ ਪ੍ਰਾ. ਲਿਮ. ਕੰਪਨੀ ਦਾ ਜਹਾਜ਼ ਕਿਰਾਏ 'ਤੇ ਲੈਣ ਦਾ ਫ਼ੈਸਲਾ ਕੀਤਾ ਹੈ। ਨਗਰ ਨਿਗਮ ਦੇ ਸੂਤਰਾਂ ਅਨੁਸਾਰ ਇਹ ਕੰਪਨੀ ਦਰਸ਼ਕਾਂ ਤੋਂ ਐਤਕੀ 2310 ਰੁਪਏ ਪ੍ਰਤੀ ਸਵਾਰੀ ਵਸੂਲ ਕੇ

ਚੰਡੀਗੜ੍ਹ ਦੇ ਸੈਕਟਰ 17 ਤੋਂ ਉਡਾਨ ਭਰੇਗੀ। ਕੰਪਨੀ ਵਲੋਂ ਹਰ ਸਵਾਰੀ ਦਾ 1 ਕਰੋੜ ਰੁਪਏ ਤਕ ਮੁਫ਼ਤ ਬੀਮਾ ਵੀ ਕੀਤਾ ਜਾਵੇਗਾ। ਨਿਗਮ ਦੇ ਸੂਤਰਾਂ ਅਨੁਸਾਰ ਪਿਛਲੇ ਵਰੇ 2018 ਵਿਚ ਹਵਾਈ ਜਹਾਜ਼ ਦੀ ਕੰਪਨੀ ਵਲੋਂ 10 ਮਿੰਟ ਦੇ ਸਫ਼ਰ ਲਈ 2380 ਰੁਪਏ ਵਸੂਲ ਕੀਤੇ ਸਨ। ਇਸ ਕੰਪਨੀ ਨੂੰ ਪ੍ਰਸਾਸ਼ਨ ਅਤੇ ਡਿਪਟੀ ਕਮਿਸ਼ਨਰ ਤੋਂ ਇਜਾਜ਼ਤ ਲੈਣੀ ਪਵੇਗੀ। ਮੇਲੇ 'ਤੇ 75 ਲੱਖ ਰੁਪਏ ਦਾ ਬਜਟ ਪਾਸ : ਨਗਰ ਨਿਗਮ ਦੇ ਸੂਤਰਾਂ ਅਨੁਸਾਰ ਐਂਤਕੀ ਨਗਰ ਨਿਗਮ ਵਲੋਂ ਮੰਦੀ ਦੇ ਦੌਰ ਵਿਚ ਵੀ 75 ਲੱਖ 43 ਹਜ਼ਾਰ ਦਾ ਬਜਟ ਪਾਸ ਕੀਤਾ ਹੈ ਅਤੇ ਪ੍ਰੋਗਰਾਮਾਂ ਉਤੇ ਕਾਫ਼ੀ 3 ਬਟੀਨੀਆਂ 'ਤੇ ਵਿਸਥਾਰ ਵੀ ਕੀਤਾ ਗਿਆ ਹੈ

ਜਦਕਿ ਪਿਛਲੇ ਵਰ੍ਹੇ 2018 ਵਿਚ ਕਾਰਪੋਰੇਸ਼ਨ ਨੂੰ ਇਸ ਸਾਲਾਨਾ ਸ਼ੋਅ ਲਈ 50 ਲੱਖ ਰੁਪਏ ਦਾ ਬਜਟ ਰਖਿਆ ਸੀ ਜੋ ਐਂਤਕੀ 25 ਲੱਖ ਰੁਪਏ ਜ਼ਿਆਦਾ ਹੈ। ਨਗਰ ਨਿਗਮ ਵਲੋਂ ਮੇਲੇ ਵਿਚ ਐਂਤਕੀ ਵੀ ਪ੍ਰਾਈਵੇਟ ਸਟਾਲ ਨਹੀਂ ਲਾਏ ਜਾਣਗੇ। ਦੂਜੇ ਪਾਸੇ ਵਿਰੋਧੀ ਧਿਰ ਅਤੇ ਕਾਂਗਰਸ ਦੇ ਸੀਨੀਅਰ ਕੌਂਸਲਰ ਦਵਿੰਦਰ ਸਿੰਘ ਬੱਬਲਾ ਨੇ ਜੰਮੂ-ਕਸ਼ਮੀਰ ਵਿਚ ਮਾਰੇ ਗਏ ਸੀ.ਆਰ.ਪੀ.ਐਫ਼ ਦੇ ਜਵਾਨਾਂ ਦੀ ਦੁਖਦਾਈ ਮੌਤ ਹੋਣ ਸਦਕਾ ਗੁਲਾਬਾਂ ਦਾ ਮੇਲਾ ਨਾ ਮਨਾਉਣ ਅਤੇ ਰੋਸ ਮਨਾਉਣ ਲਈ ਮੇਅਰ ਤੇ ਕਮਿਸ਼ਨਰ ਨੂੰ ਅਪੀਲ ਕੀਤੀ ਹੈ। ਦੱਸਣਯੋਗ ਹੈ ਕਿ ਇਸ ਮੇਲੇ ਵਿਚ ਹਰ ਸਾਲ 10 ਲੱਖ ਦੇ ਕਰੀਬ ਲੋਕ ਮੇਲਾ ਵੇਖਣ ਪੁਜਦੇ ਹਨ।