ਮਲੇਰਕੋਟਲਾ ਵਿਖੇ ਪਾਸਪੋਰਟ ਦਫ਼ਤਰ ਦਾ ਰਜ਼ੀਆ ਸੁਲਤਾਨਾ ਵਲੋਂ ਉਦਘਾਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਇਥੇ ਮਲੇਰਕੋਟਲਾ ਦੇ ਮੁਖ ਡਾਕ ਘਰ ਵਿਖੇ ਖੇਤਰੀ ਪਾਸਪੋਰਟ ਦਫ਼ਤਰ ਦਾ ਉਦਘਾਟਨ ਮੁੱਖ ਮਹਿਮਾਨ ਰਜ਼ੀਆ ਸੁਲਤਾਨਾ ਕੈਬਨਿਟ ਮੰਤਰੀ ਪੰਜਾਬ ਨੇ ਵਲੋਂ ਕੀਤਾ.........

Opening of Passport office at Malerkotla by Razia Sultana

ਮਲੇਰਕੋਟਲਾ  : ਅੱਜ ਇਥੇ ਮਲੇਰਕੋਟਲਾ ਦੇ ਮੁਖ ਡਾਕ ਘਰ ਵਿਖੇ ਖੇਤਰੀ ਪਾਸਪੋਰਟ ਦਫ਼ਤਰ ਦਾ ਉਦਘਾਟਨ ਮੁੱਖ ਮਹਿਮਾਨ ਰਜ਼ੀਆ ਸੁਲਤਾਨਾ ਕੈਬਨਿਟ ਮੰਤਰੀ ਪੰਜਾਬ ਨੇ ਵਲੋਂ ਕੀਤਾ ਗਿਆ ਜਦੋਂ ਕਿ ਦਫ਼ਤਰ ਦੇ ਉਦਘਾਟਨ ਮੌਕੇ ਸੰਗਰੂਰ ਦੇ ਸੰਸਦ ਮੈਂਬਰ ਸ਼੍ਰੀ ਭਗਵੰਤ ਮਾਨ ਨੇ ਸਮਾਗਮ ਦੀ ਪ੍ਰਧਾਨਗੀ ਕੀਤੀ। ਮਲੇਰਕੋਟਲਾ ਵਿਖੇ ਖੁਲ੍ਹੇ ਦੇਸ਼ ਦੇ ਇਸ 348ਵੇਂ ਪਾਸਪੋਰਟ ਸੇਵਾ ਕੇਂਦਰ ਦਾ ਉਦਘਾਟਨ ਕਰਦਿਆਂ ਸਥਾਨਕ ਵਿਧਾਇਕਾ ਤੇ ਕੈਬਨਿਟ ਮੰਤਰੀ ਪੰਜਾਬ ਰਜ਼ੀਆ ਸੁਲਤਾਨਾਂ ਨੇ ਉਮੀਦ ਪ੍ਰਗਟਾਈ ਕਿ ਇਸ ਸੇਵਾ ਕੇਂਦਰ ਨਾਲ ਸਮੁਚੇ ਮਲੇਰਕੋਟਲਾ ਤੇ ਵਿਸ਼ੇਸ਼ ਕਰ ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਸਾਊਦੀ ਅਰਬ ਵਿਖੇ

ਹੱਜ ਯਾਤਰਾ 'ਤੇ ਜਾਣ ਲਈ ਪਾਸਪੋਰਟ ਬਣਵਾਉਣ ਜਾਂ ਰੀਨਿਊ ਕਰਵਾਉਣ 'ਚ ਵੱਡੀ ਰਾਹਤ ਮਿਲੇਗੀ। ਇਸ ਮੌਕੇ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਉਨ੍ਹਾਂ ਦੀਆਂ ਕੋਸ਼ਿਸ਼ਾਂ ਸਦਕਾ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਵਲੋਂ ਮਲੇਰਕੋਟਲਾ ਖੇਤਰ ਦੇ ਲੋਕਾਂ ਨੂੰ ਇਹ ਵਡਮੁੱਲਾ ਤੋਹਫ਼ਾ ਦਿਤਾ ਗਿਆ ਹੈ। ਰਜ਼ੀਆ ਸੁਲਤਾਨਾ ਨੇ ਪੁਲਵਾਮਾ ਹਮਲੇ ਨੂੰ ਦਹਿਸ਼ਤਗਰਦਾਂ ਦੀ ਕਾਰਵਾਈ ਨੂੰ ਕਾਇਰਤਾ ਭਰਪੂਰ ਕਾਰਵਾਈ ਆਖਦਿਆਂ ਕਿਹਾ ਕਿ ਇਸ ਨਾਲ ਸਮੁੱਚਾ ਦੇਸ਼ ਗੁੱਸੇ ਅਤੇ ਸੋਗ ਵਿਚ ਡੁੱਬਿਆ ਹੋਇਆ ਹੈ।

ਸੰਸਦ ਮੈਂਬਰ ਭਗਵੰਤ ਮਾਨ ਨੇ ਵਿਦੇਸ਼ ਮੰਤਰੀ ਸ਼੍ਰੀਮਤੀ ਸੁਸ਼ਮਾ ਸਵਰਾਜ ਦਾ ਧਨਵਾਦ ਕਰਦਿਆਂ ਕਿਹਾ ਕਿ ਉਹ ਕਾਫੀ ਸਮੇਂ ਤੋਂ ਇਸ ਬਾਰੇ ਭੱਜ ਨੱਠ ਕਰ ਰਹੇ ਸਨ ਜਿਸ ਨੂੰ ਇਸ ਸਾਲ ਬੂਰ ਪਿਆ ਹੈ। ਇਸ ਮੌਕੇ ਮੁੱਖ ਪੋਸਟ ਮਾਸਟਰ ਜਨਰਲ ਅਨਿਲ ਕੁਮਾਰ ਐਸਡੀਐਮ ਚਰਨਦੀਪ ਸਿੰਘ ਤਹਿਸੀਲਦਾਰ, ਜ਼ਮੀਨ ਉਰ ਰਹਿਮਾਨ, ਬਾਦਲ ਦੀਨ ਨਾਇਬ ਤਹਿਸੀਲਦਾਰ, ਨਰਿੰਦਰਪਾਲ ਸਿੰਘ ਬੜੈਚ, ਡੀਐੱਸਪੀ ਮਾਲੇਰਕੋਟਲਾ ਯੋਗੀਰਾਜ ਆਦਿ ਹਾਜ਼ਰ ਸਨ।