ਪਾਕਿ ਨਾਲ ਅਤਿਵਾਦ ਦੇ ਮਾਮਲੇ 'ਤੇ ਇਕੋ ਵਾਰ ਹੀ ਗੱਲ ਮੁਕਾਈ ਜਾਵੇ : ਪ੍ਰੋ. ਬਡੂੰਗਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਪਾਕਿਸਤਾਨ ਵਲੋਂ ਫੋਜੀ ਸੈਨਿਕਾਂ ਤੇ ਆਂਤਕੀ ਹਮਲਾ.........

Professor Kirpal Singh Badungar.

ਫ਼ਤਿਹਗੜ੍ਹ ਸਾਹਿਬ  : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਪਾਕਿਸਤਾਨ ਵਲੋਂ ਫੋਜੀ ਸੈਨਿਕਾਂ ਤੇ ਆਂਤਕੀ ਹਮਲਾ ਦੋਰਾਨ ਦਰਿੰਗਦੀ ਵਾਲੀ ਕਾਰਵਾਈ  ਦੋਰਾਨ 40 ਤੋਂ ਵੀ ਵੱਧ ਭਾਰਤੀ ਸੈਨਿਕ ਸ਼ਹੀਦ ਕਰਨ ਦੀ ਸਖ਼ਤ ਨਿਖੇਧੀ ਕਰਦਿਆਂ ਕਿਹਾ ਕਿ ਦੇਸ਼ ਦੀ ਵੰਡ ਤੋਂ ਬਾਅਦ ਹੁਣ ਤੱਕ ਪਾਕਿਸਤਾਨ ਨਾਲ 1941, 62, 65, 71 ਅਤੇ 98 ਵਿਚ ਕੁਲ ਪੰਜ ਲੜਾਈਆਂ ਹੋਈਆਂ ਤੇ ਪਾਕਿਸਤਨ ਨਾਲ ਬਹੁਤ ਵਾਰ ਵਿਵਾਦ ਵੀ ਹੋਇਆ

ਪ੍ਰੰਤੂ ਅੱਜ ਤੱਕ ਕੋਈ ਫੈਸਲਾਕੁੰਨ ਗੱਲ ਨਹੀਂ ਹੋ ਸਕੀ ਤੇ ਅਜਿਹੀਆਂ ਹੀ ਕਾਰਵਾਈਆਂ ਕਰਕੇ ਦੇਸ ਦੇ ਜਵਾਨ ਸ਼ਹੀਦ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਸਖ਼ਤੀ ਨਾਲ ਨਿਬੜਣਾ ਚਾਹੀਦਾ ਹੈ ਤਾਂ ਜੋ ਭਾਰਤ ਮਾਤਾ ਦੇ ਪੁੱਤ ਅੱਗਿਓ ਸ਼ਹੀਦ ਨਾ ਹੋਣ ਸਕਣ। ਉਨ੍ਹਾਂ ਕਿਹਾ ਕਿ ਪਾਕਿਸਤਾਨ ਦੀ ਸ਼ਹਿ ਪ੍ਰਾਪਤ ਅੱਤਵਾਦ ਸੰਗਠਨ ਵਲੋਂ ਇਹ ਬਹੁਤ ਵੱਡਾ ਘਿਨੋਣਾ ਅਪਰਾਧ ਕੀਤਾ ਹੈ ਤੇ ਇਸ ਮਾਮਲੇ ਤੇ  ਸਾਰਾ ਦੇਸ਼ ਇਕਮੁੱਠ ਹੈ

ਇਸ ਮਸਲੇ ਤੇ ਇਕੋ ਵਾਰ ਹੀ ਗੱਲ ਮੁੱਕਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਜੰਮੂ ਕਸ਼ਮੀਰ ਦੇ ਪੁਲਵਾਮਾਂ ਵਿਚ ਸ਼ਹੀਦ ਹੋਏ ਫੋਜੀ ਜਵਾਨਾਂ ਦੀ ਸ਼ਹਾਦਤ ਨੂੰ ਸਮਰਪ੍ਰਿਤ ਸ਼੍ਰੀ ਆਖੰਡ ਪਾਠ ਸਾਹਿਬ ਜੀ ਦੇ ਭੋਗ ਪਾ ਕੇ ਸ਼ਰਧਾਜ਼ਲੀ ਸਮਾਗਮ ਕਰਵਾਉਣਾ ਚਾਹੀਦਾ ਹੈ ਨਾਲ ਹੀ ਫੋਜੀ ਜਵਾਨਾਂ ਦੇ ਪਰਿਵਾਰਾਂ ਨੂੰ  ਵਿੱਤੀ ਸਹਾਇਤਾ ਵੀ ਦੇਣੀ ਚਾਹੀਦੀ ਹੈ