ਨਨਕਾਣਾ ਸਾਹਿਬ ਜਾਣ ਵਾਲੇ ਜਥੇ ’ਤੇ ਭਾਰਤ ਸਰਕਾਰ ਨੇ ਲਗਾਈ ਰੋਕ: ਬੀਬੀ ਜਗੀਰ ਕੌਰ
ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਜਾਣ ਵਾਲਾ ਜਥਾ ਜੋ ਕਿ 18 ਫਰਵਰੀ ਨੂੰ ਜਾਣਾ ਸੀ...
ਅੰਮ੍ਰਿਤਸਰ (ਰਾਜੇਸ਼ ਕੁਮਾਰ ਸੰਧੂ): ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਜਾਣ ਵਾਲਾ ਜਥਾ ਜੋ ਕਿ 18 ਫਰਵਰੀ ਨੂੰ ਜਾਣਾ ਸੀ ਪਰ ਗ੍ਰਹਿ ਮੰਤਰਾਲੇ ਦੀ ਮੰਜੂਰੀ ਨੂੰ ਲੈ ਕੇ ਇਸ ’ਤੇ ਸਸਪੈਂਸ ਬਰਕਰਾਰ ਹੈ ਜਿਸ ਸਬੰਧੀ ਅੱਜ ਸ੍ਰੋਮਣੀ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਵਲੋਂ ਅੱਜ ਦੇਰ ਸ਼ਾਮ ਸ੍ਰੋਮਣੀ ਕਮੇਟੀ ਦੇ ਦਫਤਰ ਵਿਖੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਗਿਆ ਕਿ ਸਾਕਾ ਨਨਕਾਣਾ ਸਾਹਿਬ ਦੀ ਵਰੇ ਗੰਢ ਮੌਕੇ ਪਹਿਲੀ ਵਾਰ ਜਥਾ ਪਾਕਿਸਤਾਨ ਲਈ ਜਾਣਾ ਸੀ।
ਜਿਸ ਸਬੰਧੀ ਇਕ ਮਹੀਨਾ ਪਹਿਲਾਂ ਗ੍ਰਹਿ ਮੰਤਰਾਲੇ ਨੂੰ ਚਿਠੀ ਲਿਖੀ ਗਈ ਸੀ ਅਤੇ ਪਾਕਿਸਤਾਨ ਸਰਕਾਰ ਵਲੋਂ ਵੀਜੇ ਵੀ ਜਾਰੀ ਕਰ ਦਿਤੇ ਗਏ ਸਨ ਅਤੇ ਸਰਧਾਲੂਆਂ ਵਲੋਂ ਵੀ ਪੂਰੀ ਤਿਆਰੀ ਕਰ ਲਈ ਗਈ ਸੀ। ਪਰ ਮੌਕੇ ’ਤੇ ਭਾਰਤ ਸਰਕਾਰ ਵਲੋਂ ਮੰਜੂਰੀ ਦੇਣ ਤੋਂ ਨਾਂਹ ਕਰ ਦਿਤੀ ਗਈ ਹੈ। ਜਿਸ ਨਾਲ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ।
ਭਾਰਤ ਸਰਕਾਰ ਵਲੋਂ ਸੁਰੱਖਿਆ ਦਾ ਬਹਾਨਾ ਬਣਾ ਕੇ ਮੰਜੂਰੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਪਰ ਫਿਰ ਵੀ ਅਸੀਂ ਸ੍ਰੋਮਣੀ ਕਮੇਟੀ ਨਾਲ ਇਸ ਸਬੰਧੀ ਸੰਪਰਕ ਕਰ ਰਹੇ ਹਾ। ਇਸ ਜਥੇ ਨੂੰ ਲੈ ਕੇ ਸ੍ਰੋਮਣੀ ਕਮੇਟੀ ਵੱਲੋਂ 27 ਲਖ ਰੁਪਏ ਖਰਚਾ ਕਰਕੇ ਪਾਕਿਸਤਾਨ ਵਿਖੇ ਟਰਾਸ਼ਪੋਰਟ ਦਾ ਇੰਤਜਾਮ ਕੀਤਾ ਗਿਆ ਸੀ। ਅਤੇ ਕਲ 18 ਫਰਵਰੀ ਨੂੰ 9 ਵਜੇ ਇਹ ਜਥਾ ਰਵਾਨਾ ਹੋਣਾ ਸੀ।