ਗਿੱਦੜਬਾਹਾ ਦੇ ਵਾਰਡ ਨੰਬਰ 13 ਤੋਂ ਹਰਦੀਪ ਕੌਰ ਮਾਨ ਨੇ ਲਗਾਤਾਰ ਤੀਸਰੀ ਵਾਰ ਕੀਤੀ ਜਿੱਤ ਹਾਸਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

19 ਵਾਰਡਾਂ 'ਚੋਂ 18 ਵਾਰਡਾਂ 'ਤੇ ਕੀਤੀ ਜਿੱਤ ਪ੍ਰਾਪਤ

Hardeep Kaur Mann

 ਚੰਡੀਗੜ੍ਹ: 14 ਫਰਵਰੀ ਨੂੰ ਪੰਜਾਬ ਦੀਆਂ 8 ਨਗਰ ਨਿਗਮਾਂ ਅਤੇ 109 ਨਗਰ ਕੌਂਸਲਾਂ ਤੇ ਨਗਰ ਪੰਚਾਇਤਾਂ ਲਈ ਹੋਈ ਵੋਟਿੰਗ ਦੇ ਨਤੀਜਿਆਂ ਦਾ ਐਲ਼ਾਨ ਜਾਰੀ ਕਰ ਦਿੱਤਾ ਗਿਆ ਹੈ।  ਇਸ ਦੌਰਾਨ ਵੋਟਾਂ ਦੀ ਗਿਣਤੀ ਸਵੇਰੇ 9 ਵਜੇ ਤੋਂ ਸ਼ੁਰੂ ਹੋ ਗਈ ਸੀ।

ਰਾਜ ਚੋਣ ਕਮਿਸ਼ਨ ਅਨੁਸਾਰ ਮਿਊਂਸਪਲ ਚੋਣਾਂ ਲਈ ਕੁਲ 2302 ਵਾਰਡਾਂ ਲਈ 9222 ਉਮੀਦਵਾਰ ਚੋਣ ਮੈਦਾਨ ਵਿਚ ਸਨ ਤੇ ਉਨ੍ਹਾਂ ਦੇ ਨਤੀਜੇ ਆ ਚੁਕੇ ਹਨ।  ਜਿਆਦਾਤਰ ਜਿਲ੍ਹਿਆਂ ਵਿਚ ਕਾਂਗਰਸ ਉਮੀਦਵਾਰਾਂ ਦੀ ਜਿੱਤ ਹੋਈ ਹੈ। 

ਗਿੱਦੜਬਾਹਾ 'ਚ ਵੀ ਕਾਂਗਰਸ ਨੇ ਕੀਤੀ  ਜਿੱਤ ਹਾਸਲ 
ਗਿੱਦੜਬਾਹਾ ਨਗਰ ਨਿਗਮ ਚੋਣਾਂ 'ਚ ਵੀ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਕਾਂਗਰਸ ਨੇ ਗਿੱਦੜਬਾਹਾ 'ਚ 19 ਵਾਰਡਾਂ 'ਚੋਂ 18 ਵਾਰਡਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ।  ਗਿੱਦੜਵਾਹਾ ਦੇ ਵਾਰਡ ਨੰਬਰ 13 ਤੋਂ ਹਰਦੀਪ ਕੌਰ ਮਾਨ ਪਤਨੀ ਸ਼ਿਵਰਾਜ਼ ਸਿੰਘ ਮਾਨ ਨੇ ਲਗਾਤਾਰ ਤੀਸਰੀ ਵਾਰ ਜਿੱਤ ਹਾਸਲ ਕੀਤੀ ਹੈ। 

ਬਠਿੰਡਾ 'ਚ  ਕਾਂਗਰਸ ਨੇ ਜਿੱਤ ਕੀਤੀ ਹਾਸਲ 
 ਬਠਿੰਡਾ ਨਗਰ ਨਿਗਮ ਚੋਣਾਂ 'ਚ ਕਾਂਗਰਸ ਨੇ ਜਿੱਤ ਹਾਸਲ ਕੀਤੀ ਹੈ। ਕਾਂਗਰਸ ਨੇ ਬਠਿੰਡਾ ਦੇ 50 ਵਾਰਡਾਂ 'ਚੋਂ 43 ਵਾਰਡਾਂ 'ਤੇ ਜਿੱਤ ਪ੍ਰਾਪਤ ਕੀਤੀ ਹੈ।