ਹਰਸਿਮਰਤ ਬਾਦਲ ਨੇ ਵਧਾਇਆ ਪਾਰਟੀ ਆਗੂਆਂ ਦਾ ਹੌਸਲਾ, ਪਾਰਟੀ ਲਈ ਹਾਰੇ ਹੋਏ ਵੀ ਜੇਤੂ ਹੀ ਹਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਮਾਤਮਾ ਦੇ ਚਰਨਾਂ 'ਚ ਮੇਰੀ ਅਰਦਾਸ ਹੈ ਕਿ ਉਹ ਇਨ੍ਹਾਂ ਸਾਰਿਆਂ ਦੀ ਮਿਹਨਤ ਨੂੰ ਭਾਗ ਲਾਵੇ।

Harsimrat kaur badal

ਚੰਡੀਗੜ੍ਹ:  ਸਾਬਕਾ ਕੇਂਦਰੀ ਮੰਤਰੀ ਤੇ ਅਕਾਲੀ ਆਗੂ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਦੀਆਂ ਮਿਉਂਸੀਪਲ ਚੋਣਾਂ ਬਾਰੇ ਵਿਚਾਰ ਪ੍ਰਗਟ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀਆਂ ਮਿਉਂਸੀਪਲ ਚੋਣਾਂ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਸ਼ੁਭਕਾਮਨਾਵਾਂ। ਉਨ੍ਹਾਂ ਦੀ ਹਿੰਮਤ ਅਤੇ ਹੌਸਲੇ ਦੀ ਮੈਂ ਦਾਦ ਦਿੰਦੀ ਹਾਂ ਜਿਨ੍ਹਾਂ ਨੇ ਇਸ ਦਹਿਸ਼ਤ ਭਰੇ ਮਾਹੌਲ ਵਿੱਚ ਬੜੀ ਡਟ ਕੇ ਲੜਾਈ ਲੜੀ ਹੈ। ਪਰਮਾਤਮਾ ਦੇ ਚਰਨਾਂ 'ਚ ਮੇਰੀ ਅਰਦਾਸ ਹੈ ਕਿ ਉਹ ਇਨ੍ਹਾਂ ਸਾਰਿਆਂ ਦੀ ਮਿਹਨਤ ਨੂੰ ਭਾਗ ਲਾਵੇ।

ਅੱਗੇ ਹਰਸਿਮਰਤ ਕੌਰ ਬਾਦਲ ਨੇ ਮਿਉਂਸੀਪਲ ਚੋਣਾਂ 'ਚ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਉਮੀਦਵਾਰਾਂ ਨੂੰ ਮੁਬਾਰਕਾਂ ਦਿੰਦਿਆਂ ਕਿਹਾ ਕਿ ਵੋਟਾਂ ਦੀ ਗਿਣਤੀ ਦੇ ਘਾਟੇ ਵਾਧੇ ਦੇ ਬਾਵਜੂਦ, ਪਾਰਟੀ ਲਈ ਤੁਸੀਂ ਸਾਰੇ ਹੀ ਜੇਤੂ ਹੋ।  ਇਸ ਤੋਂ ਬਾਅਦ ਚੋਣ ਨਤੀਜਿਆਂ 'ਤੇ ਬੋਲਦਿਆਂ ਕਿਹਾ ਕਿ ਸੱਤਾਧਾਰੀ ਕਾਂਗਰਸ ਵੱਲੋਂ ਧੱਕੇਸ਼ਾਹੀ, ਹਿੰਸਾ ਅਤੇ ਬੂਥਾਂ 'ਤੇ ਕਬਜ਼ੇ ਕਰਨ ਦੇ ਬਾਵਜੂਦ, 2022 ਵਿਚ ਸ਼੍ਰੋਮਣੀ ਅਕਾਲੀ ਦਲ ਸਰਕਾਰ ਬਣਾਉਣ ਜਾ ਰਿਹਾ ਹੈ।