ਜਲਾਲਾਬਾਦ: ਭੇਦਭਰੀ ਹਾਲਤ ’ਚ ਮਿਲੀ ਨੌਜਵਾਨ ਦੀ ਲਾਸ਼, ਬਾਂਹ ’ਤੇ ਟੀਕੇ ਦਾ ਨਿਸ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੁੱਝ ਸਮੇਂ ਮਗਰੋਂ ਉਸ ਦੀ ਲਾਸ਼ ਟਿਵਾਦਾ ਕਲਾਂ ਦੀ ਸੁਸਾਇਟੀ ਕੋਲ ਖੇਤਾਂ ਕੰਢੇ ਪਈ ਹੋਈ ਮਿਲੀ।

PERSON

ਜਲਾਲਾਬਾਦ (ਹਰਪ੍ਰੀਤ ਮਹਿਮੀ):  ਜਲਾਲਾਬਾਦ ਸਬ ਡਿਵੀਜ਼ਨ ਦੇ ਪਿੰਡ ਟਿਵਾਣਾ ਕਲਾਂ ਵਿਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਫੈਲ ਗਿਆ ਜਦੋਂ ਇਕ ਨੌਜਵਾਨ ਦੀ ਲਾਸ਼ ਖੇਤਾਂ ਨੇੜੇ ਪਈ ਹੋਈ ਮਿਲੀ। 22 ਸਾਲਾਂ ਦਾ ਇਹ ਨੌਜਵਾਨ ਅਸ਼ਵਨੀ ਸਿੰਘ ਅਪਣੇ ਘਰ ਤੋਂ ਦੋਸਤਾਂ ਨਾਲ ਗਿਆ ਸੀ ਪਰ ਕੁੱਝ ਸਮੇਂ ਮਗਰੋਂ ਉਸ ਦੀ ਲਾਸ਼ ਟਿਵਾਦਾ ਕਲਾਂ ਦੀ ਸੁਸਾਇਟੀ ਕੋਲ ਖੇਤਾਂ ਕੰਢੇ ਪਈ ਹੋਈ ਮਿਲੀ।

ਮਿ੍ਰਤਕ ਨੌਜਵਾਨ ਦੀ ਬਾਂਹ ’ਤੇ ਨਜ਼ਰ ਆ ਰਹੇ ਟੀਕੇ ਦੇ ਨਿਸ਼ਾਨ ਨੂੰ ਦੇਖਦਿਆਂ ਇਹ ਕਿਹਾ ਜਾ ਰਿਹਾ ਹੈ  ਕਿ ਇਸ ਨੌਜਵਾਨ ਨੇ ਡਰੱਗ ਦਾ ਸੇਵਾ ਕੀਤਾ ਹੋਵੇਗਾ ਪਰ ਅਸ਼ਵਨੀ ਦੇ ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਉਹ ਕਿਸੇ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਦਾ ਸੀ। ਕਿਸੇ ਸਾਜਿਸ਼ ਦੇ ਤਹਿਤ ਉਸ ਨੂੰ ਨਸ਼ੇ ਦਾ ਇੰਜੈਕਸ਼ਨ ਲਗਾਇਆ ਗਿਆ ਹੈ।

ਪਿੰਡ ਦੇ ਸਰਪੰਚ ਨੇ ਗੱਲਬਾਤ ਕਰਦਿਆਂ ਆਖਿਆ ਕਿ ਨੌਜਵਾਨਾਂ ਨਸ਼ੇ ਦੀ ਦਲਦਲ ਵਿਚ ਫਸਦੇ ਜਾ ਰਹੇ ਨੇ, ਉਨ੍ਹਾਂ ਨੂੰ ਨਸ਼ੇ ਵਿਚੋਂ ਕੱਢਣ ਦੀ ਲੋੜ ਐ। ਉਧਰ ਇਸ ਮਾਮਲੇ ਨੂੰ ਲੈ ਕੇ ਪੁਲਿਸ ਦਾ ਕਹਿਣਾ ਏ ਕਿ ਮੈਡੀਕਲ ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਨੌਜਵਾਨ ਦੀ ਮੌਤ ਕਿਵੇਂ ਹੋਈ। 

ਫਿਲਹਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ, ਜਾਂਚ ਤੋਂ ਬਾਅਦ ਹੀ ਪਤਾ ਚੱਲ ਸਕੇਗਾ ਕਿ ਇਸ ਨੌਜਵਾਨ ਦੀ ਮੌਤ ਨਸ਼ੇ ਨਾਲ ਹੋਈ ਐ ਜਾਂ ਕਿਸੇ ਹੋਰ ਕਾਰਨ ਕਰਕੇ।