ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨ ਲਹਿਰ ਦੇ ਮਸੀਹਾ ਸਰ ਛੋਟੂ ਰਾਮ ਦੀ ਮਨਾਈ ਜੈਯੰਤੀ  

ਏਜੰਸੀ

ਖ਼ਬਰਾਂ, ਪੰਜਾਬ

ਸੰਯੁਕਤ ਕਿਸਾਨ ਮੋਰਚਾ ਨੇ ਕਿਸਾਨ ਲਹਿਰ ਦੇ ਮਸੀਹਾ ਸਰ ਛੋਟੂ ਰਾਮ ਦੀ ਮਨਾਈ ਜੈਯੰਤੀ  

image


ਕੁੰਡਲੀ ਸਿੰਘੂ ਬਾਰਡਰ /ਦਿੱਲੀ, 16 ਫ਼ਰਵਰੀ (ਇਸਮਾਈਲ ਏਸ਼ੀਆ): ਸੰਯੁਕਤ ਕਿਸਾਨ ਮੋਰਚਾ ਵਲੋਂ ਕਿਸਾਨ ਲਹਿਰ ਦੇ ਮਸੀਹਾ ਸਰ ਛੋਟੂ ਰਾਮ ਦੀ ਜੈਯੰਤੀ ਮਨਾਈ ਗਈ | ਦੇਸ਼ ਦੀਆਂ ਵੱਖ-ਵੱਖ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਸਰ ਛੋਟੂ ਰਾਮ ਨੂੰ  ਯਾਦ ਕਰਦਿਆਂ ਕਿਹਾ ਕਿ ਸਰ ਛੋਟੂ ਰਾਮ ਨੇ ਅਪਣੀ ਮਿਹਨਤ ਅਤੇ ਲਗਨ ਦੇ ਬਲਬੂਤੇ ਕਿਸਾਨ ਭਾਈਚਾਰੇ ਨੂੰ  ਯੋਗ ਅਗਵਾਈ ਦਿੰਦਿਆਂ ਅੰਗਰੇਜ਼ ਹਕੂਮਤ ਤੋਂ ਕਿਸਾਨ ਹਿੱਤਾਂ ਲਈ ਅਹਿਮ 22 ਕਾਨੂੰਨ ਪਾਸ ਕਰਵਾਏ ਅਤੇ ਉਨ੍ਹਾਂ ਨੂੰ  ਸ਼ਾਹੂਕਾਰਾਂ ਦੇ ਚੁੰਗਲ ਤੋਂ ਛੁਡਵਾਇਆ | ਦੇਸ਼ ਭਰ ਦੇ ਕਿਸਾਨ ਹੁਣ ਵੀ ਸੰਘਰਸ਼ ਦੇ ਰਾਹ ਹਨ, ਜਿਨ੍ਹਾਂ ਲਈ ਛੋਟੂ ਰਾਮ ਪ੍ਰੇਰਨਾ ਸਰੋਤ ਹਨ |   
ਹਰਿਆਣਾ ਦੇ ਕਿਸਾਨ ਆਗੂਆਂ ਨੇ ਕਿਸਾਨ-ਵਿਰੋਧੀ ਬਿਆਨ ਦੇਣ ਵਾਲੇ  ਮੰਤਰੀਆਂ ਜੇਪੀ ਦਲਾਲ ਅਤੇ ਅਨਿੱਲ ਵਿੱਜ ਨੂੰ  ਤੁਰਤ ਬਰਖ਼ਾਸਤ ਕਰਨ ਦੀ ਮੰਗ ਕੀਤੀ ਹੈ, ਇਸ ਸਬੰਧੀ ਹਰਿਆਣਾ ਦੀਆਂ ਕੁੱਝ ਪੰਚਾਇਤਾਂ ਵਲੋਂ ਮਤੇ ਵੀ ਪਾਸ ਕੀਤੇ ਗਏ ਹਨ ਅਤੇ ਮੁੱਖ-ਮੰਤਰੀ ਅਤੇ ਰਾਜਪਾਲ ਦੇ ਨਾਂਅ ਮੰਗ-ਪੱਤਰ ਵੀ ਦਿੱਤੇ ਗਏ ਹਨ |  ਉੱਤਰ-ਪ੍ਰਦੇਸ਼ ਦੇ ਕਿਸਾਨਾਂ ਨੇ ਦਸਿਆ ਕਿ ਮਹਿੰਗਾਈ ਵਧਣ ਦੇ ਬਾਵਜੂਦ ਗੰਨੇ ਦੀਆਂ ਕੀਮਤਾਂ ਉਥੇ ਹੀ ਖੜ੍ਹੀਆਂ ਹਨ | ਇਕੱਲੇ ਉੱਤਰ ਪ੍ਰਦੇਸ਼ ਵਿਚ ਕਿਸਾਨਾਂ ਨੂੰ  ਗੰਨੇ ਦਾ ਬਕਾਇਆ ਲਗਭਗ 12000 ਕਰੋੜ ਰੁਪਏ ਹੈ | ਯੂਪੀ ਸਰਕਾਰ ਦੀਆਂ ਕਿਸਾਨ ਵਿਰੋਧੀ ਨੀਤੀਆਂ ਬਹੁਤ ਸਪੱਸ਼ਟ ਹਨ | ਇਸ ਕਰ ਕੇ ਯੂਪੀ ਦੇ ਕਿਸਾਨ ਇਸ ਅੰਦੋਲਨ ਵਿਚ ਹੋਰ ਵਧਕੇ ਸ਼ਾਮਲ ਹੋਣਗੇ | ਕਿਸਾਨ-ਅੰਦੋਲਨ ਦੇ ਸਮਰਥਨ ਵਿਚ ਤੇਲੰਗਾਨਾ ਵਿਚ ਏ.ਆਈ. ਕਿ ਐਮ.ਐਸ. ਵਲੋਂ ਹਜ਼ਾਰਾਂ ਦੀ ਗਿਣਤੀ ਵਿਚ ਰੈਲੀ ਕੀਤੀ ਗਈ |