ਕਲਯੁਗੀ ਪਿਓ ਨੇ ਆਪਣੇ ਪੁੱਤ ਨੂੰ ਪਾਣੀ 'ਚ ਡੁਬੋ-ਡੁਬੋ ਕੇ ਮਾਰਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁੱਤ ਦੀ ਬੀਮਾਰੀ ਤੋਂ ਦੁਖੀ ਸੀ ਪਿਓ

Death

 

 

ਬਰੇਲੀ: ਉੱਤਰ ਪ੍ਰਦੇਸ਼ ਦੇ ਬਰੇਲੀ ਜ਼ਿਲੇ ਦੇ ਬਹੇੜੀ  ਤੋਂ ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜਿਥੇ ਇਕ ਪਿਓ ਨੇ ਆਪਣੇ ਹੀ ਪੁੱਤ ਨੂੰ ਪਾਣੀ ਵਿਚ ਡੋਬ ਕੇ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਉਸ ਦੀ ਲਾਸ਼ ਜੱਦੀ ਪਿੰਡ ਥਾਣਾ ਬਹਿੜੀ ਸਥਿਤ ਢੱਕੀਆ ਨਹਿਰ ਵਿੱਚ ਸੁੱਟ ਦਿੱਤਾ।

ਕਤਲ ਤੋਂ ਬਾਅਦ ਪੁਲਿਸ ਨੂੰ ਗੁੰਮਰਾਹ ਕਰਨ ਲਈ ਉਸ ਨੇ ਪੁਲਭੱਟਾ ਥਾਣੇ 'ਚ ਆਪਣੇ ਪੁੱਤਰ ਦੀ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਬੱਚੇ ਦੀ ਲਾਸ਼ ਢੱਕੀਆ ਤੋਂ ਬਰਾਮਦ ਕਰ ਲਈ ਹੈ। ਪੁਲਿਸ ਨੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਮੁਹੰਮਦ ਤਾਰਿਕ ਮੂਲ ਰੂਪ ਵਿੱਚ ਬਹੇੜੀ (ਬਰੇਲੀ) ਦੇ ਢੱਕੀਆ ਦਾ ਰਹਿਣ ਵਾਲਾ ਹੈ।

ਮੁਹੰਮਦ ਜ਼ਾਕਿਰ ਦਾ ਸਾਢੇ ਤਿੰਨ ਸਾਲ ਦਾ ਬੇਟਾ ਸ਼ਬਾਨ ਹੀਮੋਫਿਲੀਆ ਦੀ ਬਿਮਾਰੀ ਤੋਂ ਪੀੜਤ ਸੀ। ਉਸਦੇ ਸਰੀਰ ਵਿੱਚੋਂ ਖੂਨ ਨਿਕਲਣ 'ਤੇ ਰਿਸਾਵ ਲਗਾਤਾਰ ਜਾਰੀ ਰਹਿੰਦਾ ਸੀ। ਸਾਢੇ ਤਿੰਨ ਸਾਲ ਦੇ ਬੇਟੇ ਸ਼ਬਾਨ ਦੀ ਬਿਮਾਰੀ ਦਾ ਇਲਾਜ ਨਾ ਕਰਵਾ ਸਕਣ ਕਾਰਨ ਉਸ ਨੇ ਆਪਣੇ ਪੁੱਤਰ ਨੂੰ ਮਾਰ ਦਿੱਤਾ।