ਅਸੀਂ ਕਾਂਗਰਸ ਪਾਰਟੀ 'ਚ ਕਿਰਾਏਦਾਰ ਥੋੜ੍ਹੀ ਹਾਂ, ਪਾਰਟੀ ਦੇ ਹਿੱਸੇਦਾਰ ਹਾਂ - ਮਨੀਸ਼ ਤਿਵਾੜੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਸੀਂ ਕਾਂਗਰਸ ਪਾਰਟੀ ਵਿਚ ਕੋਈ ਕਿਰਾਏਦਾਰ ਨਹੀਂ ਹਾਂ, ਅਸੀਂ ਪਾਰਟੀ ਦੇ ਹਿੱਸੇਦਾਰ ਹਾਂ

Manish Tiwari

 

ਚੰਡੀਗੜ੍ਹ - ਸੀਨੀਅਰ ਨੇਤਾ ਅਤੇ ਸੰਸਦ ਮੈਂਬਰ ਮਨੀਸ਼ ਤਿਵਾੜੀ ਨੇ ਕਾਂਗਰਸ ਛੱਡਣ ਦੀਆਂ ਅਟਕਲਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਅੱਜ ਕਾਂਗਰਸ ਪਾਰਟੀ ਛੱਡਣ ਦੇ ਸਵਾਲ 'ਤੇ ਉਨ੍ਹਾਂ ਕਿਹਾ ਕਿ ਅਸੀਂ ਕਾਂਗਰਸ ਪਾਰਟੀ 'ਚ ਕਿਰਾਏਦਾਰ ਥੋੜ੍ਹੀ ਹਾਂ, ਹਿੱਸੇਦਾਰ ਹਾਂ। ਤਿਵਾੜੀ ਨੇ ਕਿਹਾ, "ਮੈਂ ਪਹਿਲਾਂ ਵੀ ਕਈ ਵਾਰ ਇਹ ਕਿਹਾ ਹੈ। ਅਸੀਂ ਕਾਂਗਰਸ ਪਾਰਟੀ ਵਿਚ ਕੋਈ ਕਿਰਾਏਦਾਰ ਨਹੀਂ ਹਾਂ, ਅਸੀਂ ਪਾਰਟੀ ਦੇ ਹਿੱਸੇਦਾਰ ਹਾਂ।  ਅਸੀਂ 40 ਸਾਲ ਤੋਂ ਇਸ ਪਾਰਟੀ ਨਾਲ ਜੁੜੇ ਹੋਏ ਹਾਂ, ਮੈਂ ਆਪ ਕਦੇ ਵੀ ਕਾਂਗਰਸ ਪਾਰਟੀ ਨਹੀਂ ਛੱਡਾਂਗਾ ਪਰ ਜੇਕਰ ਕੋਈ ਮੈਨੂੰ ਪਾਰਟੀ 'ਚੋਂ ਧੱਕੇ ਮਾਰ ਕੇ ਬਾਹਰ ਕੱਢਣਾ ਚਾਹੁੰਦਾ ਹੈ ਤਾਂ ਉਹ ਵੱਖਰੀ ਗੱਲ ਹੈ।

ਮਨੀਸ਼ ਤਿਵਾੜੀ ਨੇ ਕਿਹਾ ਕਿ ਜਿੱਥੋਂ ਤੱਕ ਸਾਡਾ ਸਵਾਲ ਹੈ, ਅਸੀਂ ਆਪਣੀ ਜ਼ਿੰਦਗੀ ਦੇ 40 ਸਾਲ ਇਸ ਪਾਰਟੀ ਨੂੰ ਦਿੱਤੇ ਹਨ। ਸਾਡੇ ਪਰਿਵਾਰ ਨੇ ਇਸ ਦੇਸ਼ ਦੀ ਏਕਤਾ ਅਤੇ ਅਖੰਡਤਾ ਲਈ ਖੂਨ ਵਹਾਇਆ ਹੈ। ਅਸੀਂ ਇੱਕ ਚਿੰਤਨਸ਼ੀਲ ਪਹੁੰਚ ਵਿਚ ਵਿਸ਼ਵਾਸ ਕਰਦੇ ਹਾਂ। ਅਜਿਹੀ ਸਥਿਤੀ ਵਿਚ ਜੇਕਰ ਕੋਈ ਸਾਨੂੰ ਪਾਰਟੀ ਵਿਚੋਂ ਧੱਕੇ ਮਾਰ ਕੇ ਬਾਹਰ ਕੱਢਣਾ ਚਾਹੁੰਦਾ ਹੈ ਤਾਂ ਇਹ ਵੱਖਰੀ ਗੱਲ ਹੈ।