ਜਦੋਂ ਸਾਡੇ ਕਿਸਾਨ ਸੜਕਾਂ ਉਤੇ ਸੀ ਉਦੋਂ ਪ੍ਰਧਾਨ ਮੰਤਰੀ ਨੂੰ ਪੰਜਾਬ ਯਾਦ ਕਿਉਂ ਨਹੀਂ ਆਇਆ? : ਰਵਨੀਤ

ਏਜੰਸੀ

ਖ਼ਬਰਾਂ, ਪੰਜਾਬ

ਜਦੋਂ ਸਾਡੇ ਕਿਸਾਨ ਸੜਕਾਂ ਉਤੇ ਸੀ ਉਦੋਂ ਪ੍ਰਧਾਨ ਮੰਤਰੀ ਨੂੰ ਪੰਜਾਬ ਯਾਦ ਕਿਉਂ ਨਹੀਂ ਆਇਆ? : ਰਵਨੀਤ ਬਿੱਟੂ

image

ਪਠਾਨਕੋਟ, 17 ਫ਼ਰਵਰੀ (ਪਪ) : ਅੱਜ ਕਾਂਗਰਸ ਦੇ ਜਨਰਲ ਸਕੱਤਰ ਪਿ੍ਰਯੰਕਾ ਗਾਂਧੀ ਪਠਾਨਕੋਟ ਵਿਚ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਰਹੇ ਹਨ। ਉਨ੍ਹਾਂ ਦੇ ਇਸ ਰੈਲੀ ਵਿਚ ਲੁਧਿਆਣਾ ਤੋਂ ਸੰਸਦ ਮੈਂਬਰ ਰਵਨੀਤ ਬਿੱਟੂ ਨੇ ਵੀ ਧਮਾਕੇਦਾਰ ਭਾਸ਼ਣ ਦਿਤਾ ਤੇ ਵਿਰੋਧੀਆਂ ’ਤੇ ਨਿਸ਼ਾਨੇ ਲਗਾਏ।  ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਦੇਸ਼ ਦਾ ਕਿਹੜਾ ਪ੍ਰਧਾਨ ਮੰਤਰੀ ਹੈ ਜੋ ਇਸ ਦੇਸ਼ ਲਈ ਟੁਕੜੇ-ਟੁਕੜੇ ਕਰਵਾ ਗਿਆ? ਉਨ੍ਹਾਂ ਨੇ ਪਿ੍ਰਯੰਕਾ ਗਾਂਧੀ ਨੂੰ ਲੈ ਕੇ ਕਿਹਾ ਕਿ ਦੇਸ਼ ਪ੍ਰੇਮ ਪਿ੍ਰਯੰਕਾ ਗਾਂਧੀ ਦੇ ਚਿਹਰੇ ਤੋਂ ਹੀ ਝਲਕਦਾ ਹੈ ਉਹ ਦੇਸ਼ ਦੀ ਆਨ-ਬਾਨ ਤੇ ਸ਼ਾਨ, ਦੇਸ਼ ਦੀ ਇੱਜ਼ਤ ਤੇ ਦੇਸ਼ ਦੀ ਧੀ  ਹੈ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਤੇ ਰਾਜੀਵ ਗਾਂਧੀ ਵੀ ਪੰਜਾਬ ਆ ਕੇ ਭਾਸ਼ਨ ਦਿੰਦੇ ਰਹੇ ਹਨ ਤੇ ਦੇਸ਼ ਨੂੰ ਅੱਗੇ ਪਹੁੰਚਾਉਣ ਦੀ ਗੱਲ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਨੇ ਪੰਜਾਬ ਵਿਚੋਂ ਅਤਿਵਾਦ ਖ਼ਤਮ ਕੀਤਾ ਪਰ ਜਦੋਂ ਕਦੇ ਪਹਿਲਾਂ ਕਾਂਗਰਸ ਦੇ 4 ਵਿਅਕਤੀ ਵੀ ਇੱਕਠੇ ਹੁੰਦੇ ਸਨ ਤਾਂ ਉਨ੍ਹਾਂ ਨੂੰ ਗੋਲੀਆਂ ਮਾਰ ਕੇ ਮਾਰ ਦਿਤਾ ਜਾਂਦਾ ਸੀ ਤੇ ਸ਼ਹੀਦ ਕਰ ਦਿਤਾ ਜਾਂਦਾ ਸੀ। ਰਵਨੀਤ ਬਿੱਟੂ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਨੇ ਪੰਜਾਬ ਵਿਚ ਅਮਨ ਸ਼ਾਂਤੀ ਲਿਆਂਦੀ। ਉਨ੍ਹਾਂ ਦੇ ਬੰਬ ਨਾਲ ਟੁਕੜੇ-ਟੁਕੜੇ ਹੋ ਗਏ ਪਰ ਉਨ੍ਹਾਂ ਦੇ ਜਾਣ ਤੋਂ ਬਾਅਦ ਪੰਜਾਬ ਅਮਨ ਸ਼ਾਂਤੀ ਵਿਚ ਵਸਦਾ ਹੈ। ਰਵਨੀਤ ਸਿੰਘ ਬਿੱਟੂ ਨੇ ਨਰਿੰਦਰ ਮੋਦੀ ’ਤੇ ਹਮਲਾ ਕਰਦੇ ਹੋਏ ਕਿਹਾ ਕਿ ਜਦੋਂ ਸਾਡੇ ਕਿਸਾਨ ਬਾਰਡਰਾਂ ’ਤੇ ਸਾਲ ਤੋਂ ਉਪਰ ਬੈਠੇ ਰਹੇ ਤੇ 700 ਤੋਂ ਵੱਧ ਕਿਸਾਨ ਸ਼ਹੀਦ ਹੋ ਗਏ, ਉਸ ਸਮੇਂ ਮੋਦੀ ਜੀ ਨੂੰ ਪੰਜਾਬ ਯਾਦ ਕਿਉਂ ਨਹੀਂ ਆਇਆ ਤੇ ਹੁਣ ਪੰਜਾਬ ਦਾ ਭਲਾ ਕਰਨ ਚਲੇ ਹਨ? ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ’ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਕਿ ਕੇਜਰੀਵਾਲ ਨੇ ਵੀ ਕੇਂਦਰ ਸਰਕਾਰ ਨਾਲ ਰਲ ਕੇ ਕਿਸਾਨਾਂ ਦੇ ਰਾਹਾਂ ’ਚ ਬੈਰੀਕੇਡ ਲਗਵਾਏ ਤੇ ਸੜਕਾਂ ’ਤੇ ਕਿੱਲ ਗੱਡੇ। ਉਨ੍ਹਾਂ ਕਿਹਾ ਕਿ ਪੰਜਾਬੀ ਇਨ੍ਹਾਂ ਦੀਆਂ ਇਸ ਕਰਤੂਤਾਂ ਨੂੰ ਕਦੇ ਵੀ ਨਹੀਂ ਭੁੱਲ ਸਕਦੇ। ਉਨ੍ਹਾਂ ਕਿਹਾ ਕਿ ਅਕਾਲੀ, ਆਪ ਕਿਤੇ ਕਿਤੇ ਨੇ ਪਰ ਕਾਂਗਰਸੀ ਹਰ ਥਾਂ ਨੇ ਤੇ ਕਾਂਗਰਸ ਨੂੰ ਜਿਤਾਉਣ ਲਈ ਪੰਜਾਬ ਦੇ ਲੋਕਾਂ ਨੇ ਮਨ ਬਣਾ ਲਿਆ ਹੈ।
 ਤੇ ਕਾਂਗਰਸ ਦੀ ਹੀ