5ਵੀਂ-8ਵੀਂ ਤੋਂ ਬਾਅਦ ਪੰਜਾਬ ਬੋਰਡ ਵੱਲੋਂ 12ਵੀਂ ਦੀ ਡੇਟਸ਼ੀਟ 'ਚ ਵੀ ਤਬਦੀਲੀ

ਏਜੰਸੀ

ਖ਼ਬਰਾਂ, ਪੰਜਾਬ

ਪ੍ਰੀਖਿਆ ਲਈ ਸਮਾਂ 3 ਘੰਟੇ ਦਾ ਹੋਵੇਗਾ ਪਰ ਕੰਪਿਊਟਰ ਸਾਇੰਸ ਤੇ NSQF ਦੇ ਵਿਸ਼ੇ ਸਰੀਰਕ ਸਿੱਖਿਆ ਤੇ ਖੇਡਾਂ ਦਾ ਸਮਾਂ 2 ਘੰਟੇ ਦਾ ਹੋਵੇਗਾ।

After 5th-8th, Punjab Board changed the date sheet of 12th

ਮੁਹਾਲੀ : ਪੰਜਾਬ ਸਕੂਲ ਸਿੱਖਿਆ ਬੋਰਡ ਨੇ 20 ਫਰਵਰੀ ਤੋਂ ਸ਼ੁਰੂ ਹੋ ਰਹੀਆਂ 12ਵੀਂ ਜਮਾਤ ਦੀਆਂ ਪ੍ਰੀਖਿਆਵਾਂ ਦੀ ਡੇਟਸ਼ੀਟ 'ਚ ਤਬਦੀਲੀ ਕੀਤੀ ਹੈ। ਵੇਰਵਿਆਂ ਅਨੁਸਾਰ 6 ਮਾਰਚ ਨੂੰ ਹੋਣ ਵਾਲਾ ਵਾਤਾਵਰਨ ਸਿੱਖਿਆ ਦਾ ਪੇਪਰ ਹੁਣ 21 ਅਪ੍ਰੈਲ ਨੂੰ ਹੋਵੇਗਾ। ਜ਼ਿਕਰਯੋਗ ਹੈ ਕਿ ਇਹ ਫ਼ੈਸਲਾ ਪੰਜਾਬ 'ਚ ਹੋਲਾ-ਮਹੱਲਾ ਤਿਉਹਾਰ ਦੇ ਮੱਦੇਨਜ਼ਰ ਲਿਆ ਗਿਆ ਹੈ ਕਿਉਂਕਿ ਲਾਜ਼ਮੀ ਵਿਸ਼ਿਆਂ ਤੋਂ ਬਾਅਦ ਵਾਤਾਵਰਨ ਸਿੱਖਿਆ ਦਾ ਪੇਪਰ 12ਵੀਂ ਦੇ ਹਰੇਕ ਸਟ੍ਰੀਮ ਨਾਲ ਸੰਬੰਧਤ ਪ੍ਰੀਖਿਆਰਥੀ ਨੇ ਦੇਣਾ ਹੁੰਦਾ ਹੈ।

ਜ਼ਿਕਰਯੋਗ ਹੈ ਕਿ ਸਿੱਖਿਆ ਬੋਰਡ ਵੱਲੋਂ ਬੀਤੇ ਕੱਲ੍ਹ ਯਾਨੀ ਵੀਰਵਾਰ ਨੂੰ ਵੀ 5ਵੀਂ ਤੇ 8ਵੀਂ ਦੀ ਡੇਟਸ਼ੀਟ 'ਚ ਤਬਦੀਲੀ ਕੀਤੀ ਹੈ। ਪ੍ਰੀਖਿਆ ਦਾ ਸਮਾਂ ਦੁਪਹਿਰ 2 ਵਜੇ ਤੋਂ 5.15 ਵਜੇ ਤੱਕ ਹੋਵੇਗਾ। ਪ੍ਰੀਖਿਆ ਲਈ ਸਮਾਂ 3 ਘੰਟੇ ਦਾ ਹੋਵੇਗਾ ਪਰ ਕੰਪਿਊਟਰ ਸਾਇੰਸ ਤੇ NSQF ਦੇ ਵਿਸ਼ੇ ਸਰੀਰਕ ਸਿੱਖਿਆ ਤੇ ਖੇਡਾਂ ਦਾ ਸਮਾਂ 2 ਘੰਟੇ ਦਾ ਹੋਵੇਗਾ।