ਹਰਜਿੰਦਰ ਧਾਮੀ ਦੇ ਅਸਤੀਫ਼ੇ ਤੋਂ ਬਾਅਦ ਹਰਮੀਤ ਸਿੰਘ ਕਾਲਕਾ ਦਾ ਵੱਡਾ ਬਿਆਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਰਿਵਾਰ ਦੀ ਸਿਆਸਤ ਪਿੱਛੇ ਪੰਜਾਬ ਦੀ ਸਿੱਖ ਸਿਆਸਤ ਕੀਤੀ ਖ਼ਤਮ : ਕਾਲਕਾ

Harmeet Singh Kalka's big statement after Harjinder Dhami's resignation

ਨਵੀਂ ਦਿੱਲੀ: ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਤੋਂ ਬਾਅਦ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਸ਼੍ਰੋਮਣੀ ਅਕਾਲੀ ਦਲ ਉੱਤੇ ਨਿਸ਼ਾਨੇ ਸਾਧੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜਿਸ ਤਰੀਕੇ ਨਾਲ ਪਿਛਲੇ 10 ਸਾਲਾਂ ਤੋਂ ਭਾਵੇ ਡੇਰਾ ਮੁਖੀ ਦੀ ਮੁਆਫੀ ਤੋਂ ਸ਼ੁਰੂ ਕਰੀਏ ਉਸ ਤੋਂ ਬਾਅਦ ਕਈ ਜਥੇਦਾਰਾਂ ਨੂੰ ਹਟਾਇਆ ਗਿਆ। ਉਨ੍ਹਾਂ ਨੇਕਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਬਾਹਰ ਕੱਢਣ ਦਾ ਦਬਾਅ ਨਾ ਝੱਲਦੇ ਹੋਏ ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਦਿੱਤਾ ਹੈ।

ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈਕਿ 7 ਮੈਂਬਰੀ ਕਮੇਟੀ ਨੇ ਅਕਾਲੀ ਦਲ ਦੀ ਭਰਤੀ ਕਰਨੀ ਸੀ ਪਰ ਨਾ ਹੋਣ ਕਰਕੇ ਇਹ ਵੀ ਦਬਾਅ ਸੀ। ਉਨ੍ਹਾਂ ਨੇ ਕਿਹਾ ਹੈ ਕਿ ਧਾਮੀ ਉੱਤੇ ਦਬਾਅ ਪਾਇਆ ਗਿਆ ਜਿਸ ਕਰਕੇ ਅਸਤੀਫਾ ਹੀ ਦੇਣਾ ਪਿਆ। ਉਨ੍ਹਾਂਨੇ ਕਿਹਾ ਹੈ ਕਿ ਜਦੋ ਬੰਦੇ ਦੀ ਜ਼ਮੀਰ ਜਾਗ ਜਾਂਦੀ ਹੈ ਫਿਰ ਉਹ ਕਿਸੇ ਸਿਆਸੀ ਦਬਾਅ ਹੇਠਾਂ ਨਹੀ ਰਹਿੰਦਾ। ਕਾਲਕਾ ਦਾ ਕਹਿਣਾ ਹੈ ਕਿ ਇਕ ਪਰਿਵਾਰ ਦੀ ਸਿਆਸਤ ਪਿੱਛੇ ਪੰਜਾਬ ਦੀ ਸਿੱਖ ਸਿਆਸਤ ਖ਼ਤਮ ਕਰ ਕੇ ਰੱਖ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਸਿਆਸੀ ਪਰਿਵਾਰ ਕਰਕੇ ਹੀ ਸਿੱਖੀ ਦਾ ਨੁਕਸਾਨ ਹੋ ਰਿਹਾ ਹੈ।

ਸ਼੍ਰੋਮਣੀ ਕਮੇਟੀ ਦੀ ਨੈਤਿਕ ਜਿੰਮੇਵਾਰ ਬਣਦੀ ਸੀ ਕਿ ਈਸਾਈਕਰਨ ਨੂੰ ਲੈ ਕੇ ਵਿਰੋਧ ਕਰਨਾ ਚਾਹੀਦਾ ਸੀ ਜਿਸ ਕਰਕੇ ਈਸਾਈਅਤ ਵੱਧਦੀ ਗਈ। ਉਨ੍ਹਾਂ ਨੇ ਕਿਹਾ ਹੈ ਕਿ 2 ਦਸੰਬਰ ਵਾਲਾ ਫੈਸਲਾ ਜੋ ਅਕਾਲ ਤਖ਼ਤ ਸਾਹਿਬ ਤੋਂ ਲਿਆ ਗਿਆ ਸੀ। ਉਸ ਦੀ ਪਾਲਣਾ ਕਰਨਾ ਚਾਹੀਦਾ ਸੀ ਪਰ ਅਕਾਲੀ ਦਲ ਵੱਲੋਂ ਅੱਖੋ ਪਰੋਖੇ ਕੀਤਾ ਗਿਆ। ਕਾਲਕਾ ਨੇ ਕਿਹਾ ਹੈ ਜਾਗਦੀ ਜ਼ਮੀਰ ਵਾਲੇ ਲੋਕਾਂ ਦੇ ਅਸਤੀਫੇ ਹੋਰ ਵੀ ਸਾਹਮਣੇ ਆਉਣਗੇ।

ਡਿਪੋਰਟ ਹੋਏ ਨੌਜਵਾਨਾਂ ਨੂੰ ਲੈਕੇ ਕਾਲਕਾ ਨੇ ਕਿਹਾ ਹੈ ਕਿ ਸਿੱਖ ਨੌਜਵਾਨਾਂ ਨੂੰ ਦਸਤਾਰਾਂ ਤੋਂ ਬਿਨ੍ਹਾਂ ਲੈ ਕੇ ਆਉਣਾ ਬੜਾ ਮੰਦਭਾਗਾ ਹੈ। ਉਨ੍ਹਾਂ  ਨੇ ਕਿਹਾ ਹੈ ਕਿ ਸਰਕਾਰ ਨੂੰ ਅਮਰੀਕਾ ਨਾਲ ਕਰਨੀ ਚਾਹੀਦੀ ਹੈ। ਕਾਲਕਾ ਨੇ ਕਿਹਾ ਹੈ ਕਿ ਧਾਮੀ ਨੇਕ ਇਨਸਾਨ ਹੈ ਅਤੇ ਉਨ੍ਹਾਂ ਦੇ ਅਸਤੀਫ਼ੇ ਨਾਲ ਸਿੱਖ ਸੰਗਤ ਨੂੰ ਦੁੱਖ ਹੋਇਆ।

ਕਾਲਕਾ ਨੇ ਕਿਹਾ ਹੈਕਿ 100 ਸਾਲ ਤੋਂ ਵੱਧ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਅੱਜ ਜੋ ਵੀ  ਹਾਲ ਹੈ ਉਹ ਤੁਹਾਡੇ ਸਾਹਮਣੇ ਹੈ। ਉਨ੍ਹਾਂ ਨੇਕਿਹਾ ਹੈ ਕਿ ਸੁਖਬੀਰ ਬਾਦਲ ਵੱਲੋਂ ਜਥੇਦਾਰਾਂ ਉੱਤੇ ਦਬਾਅ ਪਾਉਣਾ ਗਲਤ ਹੈ। ਅਕਾਲੀ ਦਲ ਨੇ ਹਮੇਸ਼ਾ ਆਪਣੇ ਫਾਇਦੇ ਦੀ ਗੱਲ ਕੀਤੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਇਹੀ ਸਮਝਦਾ ਹੈ ਜਿਹੜਾ ਉਨ੍ਹਾਂ ਗੋਦੀ ਵਿੱਚ ਬੈਠੇਗਾ ਉਹੀ ਪੰਥਕ ਹੈ ਬਾਕੀ ਸਾਰਿਆ ਕਾਂਗਰਸ ਜਾਂ ਭਾਜਪਾ ਦਾ ਏਜੰਟ ਹੀ ਦੱਸਦੇ ਹਨ। ਉਨ੍ਹਾਂ ਨੇ ਕਿਹਾ ਹੈਕਿ ਧਾਮੀ ਬੜਾ ਇਮਾਨਦਾਰ ਵਿਅਕਤੀ ਸੀ ਉਸ ਦੇ ਅਸਤੀਫ਼ੇ ਦਾ ਬੜਾ ਦੁੱਖ ਹੈ।