ਵਾਹ ਜੀ ਵਾਹ ! ਵਿਆਹ ਹੋਵੇ ਤਾਂ ਇਹੋ ਜਿਹਾ
ਅੱਜ-ਕੱਲ ਲੋਕ ਜਿੱਥੇ ਵਿਖਾਵਾ ਕਰਨ ਦੇ ਚੱਕ ਵਿਚ ਲੱਖਾਂ ਰੁਪਏ ਆਪਣੇ ਵਿਆਹਾਂ ਉੱਪਰ ਖਰਚ ਕਰ ਦਿੰਦੇ ਹਨ
ਅੱਜ-ਕੱਲ ਲੋਕ ਜਿੱਥੇ ਵਿਖਾਵਾ ਕਰਨ ਦੇ ਚੱਕ ਵਿਚ ਲੱਖਾਂ ਰੁਪਏ ਆਪਣੇ ਵਿਆਹਾਂ ਉੱਪਰ ਖਰਚ ਕਰ ਦਿੰਦੇ ਹਨ ਉਥੇ ਹੀ ਫਰੀਦਕੋਰਟ ਦੇ ਇਕ ਲਾੜੇ ਨੇ ਆਪਣੀ ਬਰਾਤ ਸਕੂਟਰੀ ਤੇ ਲਿਜਾ ਕੇ ਸਧਾਰਨ ਵਿਆਹ ਦੀ ਇਕ ਮਿਸਾਲ ਪੈਦਾ ਕੀਤੀ ਹੈ। ਦੱਸ ਦੱਈਏ ਕਿ ਲਾੜੇ ਨੇ ਕੋਈ ਵਾਧੂ ਖਰਚ ਕਰਨ ਤੋਂ ਬਗੈਰ ਹੀ ਸਕੂਟਰੀ ‘ਤੇ ਆਪਣੀ ਨਵੀਂ ਵਹੁੰਟੀ ਨੂੰ ਬਿਠਾ ਕੇ ਘਰ ਲੈ ਕੇ ਆਇਆ।
ਇਥੇ ਇਹ ਗੱਲ ਦੱਸ ਦਈਏ ਕਿ ਇਹ ਵਿਆਹ ਬਹੁਤ ਹੀ ਸਾਦੇ ਢੰਗ ਨਾਲ ਕਰਵਾਇਆ ਗਿਆ । ਜਿਸ ਵਿਚ ਨਾਂ ਕੋਈ ਬੈਂਡ ਵਾਜਾ ਵੱਜਿਆ, ਨਾ ਕੋਈ ਫੋਟੋਗ੍ਰਾਫ ਦੇਖਣ ਨੂੰ ਮਿਲਿਆ ਅਤੇ ਨਾ ਹੀ ਕੋਈ ਰਿਸ਼ਤੇਦਾਰਾਂ ਦਾ ਇਕੱਠ ਸੀ । ਬਸ ਕੇਵਬ 5 ਘਰ ਦੇ ਮੈਂਬਰ ਹੀ ਲੜਕੇ ਦੀ ਬਰਾਤ ਵਿਚ ਗਏ ਸਨ ਉਹ ਵੀ ਸਕੂਟਰ, ਮੋਟਰਸਾਈਕਲਾਂ ਤੇ ਹੀ ਬੈਠ ਕੇ ਗਏ ਸਨ ।
ਸੁਖਦੇਵ ਸਿੰਘ ਨੇ ਦੱਸਿਆ ਕਿ ਉਸ ਨੇ ਸ਼ੁਰੂ ਤੋਂ ਹੀ ਸੋਚਿਆ ਹੋਇਆ ਸੀ ਕਿ ਉਹ ਆਪਣੇ ਵਿਆਹ ਵਿਚ 10 ਹਜ਼ਾਰ ਰੁਪਏ ਤੋਂ ਵੱਧ ਪੈਸਿਆਂ ਦਾ ਖਰਚ ਨਹੀਂ ਕਰੇਗਾ। ਸੁਖਦੇਵ ਸਿੰਘ ਨੇ ਸਾਦਾ ਵਿਆਹ ਕਰਕੇ ਉਨ੍ਹਾਂ ਲੋਕਾਂ ਲਈ ਮਿਸਾਲ ਪੈਦਾ ਕੀਤੀ ਹੈ ਕਿਹੜੇ ਲੋਕ ਆਪਣੀ ਫੋਕੀ ਸ਼ਾਂਨ ਦੀ ਖਾਤਰ ਕਰਜੇ ਲੈ ਕੇ ਵਿਆਹ ਕਰਦੇ ਹਨ ਪਰ ਬਾਅਦ ਵਿਚ ਕਈ ਵਾਰ ਇਸ ਕਰਜ਼ੇ ਤੋਂ ਤੰਗ ਆ ਕੇ ਹੀ ਉਨ੍ਹਾਂ ਫਾਹੇ ਵੀ ਲੈਣੇ ਪੈਂਦੇ ਹਨ।
ਇਸੇ ਲਈ ਪਿਛਲੇ ਕੁਝ ਸਮੇਂ ਤੋਂ ਪੰਜਾਬ ਵਿਚ ਇਕ ਨਾਅਰਾ ਵੀ ਦਿੱਤਾ ਗਿਆ ਹੈ ਜਿਸ ਵਿਚ ਕਿਹਾ ਜਾਂਦਾ ਹੈ ਕਿ ਕਰੋਂ ਸਾਦੇ ਵਿਆਹ ਅਤੇ ਸਾਦੇ ਭੋਗ,,,,ਨਾ ਹੋਵੇ ਚਿੰਤਾ ਦਾ ਰੋਗ । ਦੱਸ ਦੱਈਏ ਕਿ ਇਸ ਤੋਂ ਪਹਿਲਾਂ ਵੀ ਸਾਦੇ ਵਿਆਹ ਨੂੰ ਲੈ ਕੇ ਜਿਲ੍ਹਾ ਬਠਿੰਡੇ ਦੇ ਪਿੰਡ ਰਾਮਨਗਰ ਵਿਚ ਰਹਿੰਦੇ ਗੁਬਖਸੀਸ ਸਿੰਘ ਗੱਗੀ ਕਿਸਾਨ ਨੇ ਵੀ ਨਵੀਂ ਪਿਰਤ ਪਾਉਂਦੀਆਂ ਨਾ ਸਿਰਫ ਸਾਦਾ ਵਿਆਹ ਕੀਤਾ ਸਗੋਂ ਡੋਲੀ ਵੀ ਸਾਈਕਲ ਤੇ ਲੈ ਕੇ ਆਇਆ ਸੀ।