ਪਾਕਿਸਤਾਨ ‘ਚੋਂ ਹਥਿਆਰ ਮੰਗਵਾ ਕੇ ਵੇਚਣ ਵਾਲਾ ਨੋਜਵਾਨ ਕਾਬੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅੱਜ ਪੰਜਾਬ ਦੇ ਕਈ ਨੋਜਵਾਨ ਜਿੱਥੇ ਨਸ਼ੇ ਦੀ ਦਲਦਲ ਵਿਚ ਫ਼ਸੇ ਹੋਏ ਹਨ

gangster

ਅੱਜ ਪੰਜਾਬ ਦੇ ਕਈ ਨੋਜਵਾਨ ਜਿੱਥੇ ਨਸ਼ੇ ਦੀ ਦਲਦਲ ਵਿਚ ਫ਼ਸੇ ਹੋਏ ਹਨ ਉਥੇ ਹੀ ਪੰਜਾਬ ਵਿਚ ਆਏ ਦਿਨ ਗੈਂਗਸਟਰਾਂ ਦੇ ਵੀ ਕਈ ਮਾਮਲੇ ਦੇਖਣ ਨੂੰ ਮਿਲ ਰਹੇ ਹਨ। ਅਜਿਹਾ ਹੀ ਇਕ ਹੋਰ ਮਾਮਲਾ ਹੁਸ਼ਿਆਰਪੁਰ ਵਿਚ ਸਾਹਮਣੇ ਆਇਆ ਹੈ ਜਿਥੇ ਥਾਣਾ ਘੁਰਿੰਡਾ ਦੀ ਪੁਲਿਸ ਨੇ ਪਿੰਡ ਰੜਾ ਦੇ ਇਕ ਨੋਜਵਾਨ ਦੇ ਕੋਲੋਂ ਪਿਸਤੌਲ ਬਰਾਮਦ ਕੀਤਾ ਹੈ।

ਜਿਸ ਤੋਂ ਬਾਅਦ ਉਸ ਨੋਜਵਾਨ ਨੂੰ ਗ੍ਰਿਫਤਾਰ ਕਰ ਲਿਆ ਗਿਆ। ਦੱਸ ਦੱਈਏ ਕਿ ਉਸ ਨੋਜਵਾਨ ਤੋਂ ਪੁੱਛ-ਗਿੱਛ ਕਰਨ ਤੋਂ ਬਾਅਦ ਪੁਲਿਸ ਨੇ ਬਾਬਾ ਬਕਾਲੇ ਦੇ ਦੋ ਹੋਰ ਨੋਜਵਾਨਾਂ ਨੂੰ ਵੀ ਗ੍ਰਿਫਤਾਰ ਕੀਤਾ ਹੈ। ਜਿਸ ਤੋਂ ਬਾਅਦ ਪਤਾ ਲੱਗਾ ਹੈ ਕਿ ਇਹ ਨੋਜਵਾਨ ਪਾਕਿਸਤਾਨ ਤੋਂ ਹਥਿਆਰ ਮਗਵਾ ਕੇ ਪੰਜਾਬ ਦੇ ਗੈਂਗਸਟਰਾਂ ਨੂੰ ਸਪਲਾਈ ਕਰਦੇ ਸਨ ।  

ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਵਿਅਕਤੀਆਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਪਿੰਡ ਰੜਾ, ਦਿਲਪ੍ਰੀਤ ਸਿੰਘ  ਅਤੇ ਰਣਜੋਤ ਸਿੰਘ ਪਿੰਡ ਬਾਬਾ ਬਕਾਲਾ ਦੇ ਰੂਪ ਵਿਚ ਹੋਈ ਹੈ। ਦੱਸਣਯੋਗ ਹੈ ਕਿ ਫਿਲਹਾਲ ਪੁਲਿਸ ਨੇ ਇਸ ਮਾਮਲੇ ਬਾਰੇ ਕੁੱਝ ਵੀ ਦੱਸਣ ਤੋਂ ਇਨਕਾਰ ਕੀਤਾ ਹੈ। ਪਤਾ ਲੱਗਾ ਹੈ ਕਿ ਘੁਰਿੰਡ ਦੀ ਪੁਲਿਸ ਨੂੰ ਪਹਿਲਾਂ ਤੋਂ ਹੀ ਖ਼ਬਰ ਮਿਲ ਗਈ ਸੀ

ਕਿ ਹਸ਼ਿਆਰਪੁਰ ਦੇ ਨੋਜਵਾਨ ਗੁਰਪ੍ਰੀਤ ਦੇ ਪਾਕਿਸਤਾਨ ਵਿਚ ਸਥਿਤ ਕੁਝ ਲੋਕਾਂ ਨਾਲ ਸਬੰਧ ਸਨ ਅਤੇ ਉਨ੍ਹਾਂ ਲੋਕਾਂ ਦੇ ਕੋਲੋਂ ਹੀ ਗੁਰਪ੍ਰੀਤ ਹਥਿਆਰ ਮਗਵਾਉਂਦਾ ਸੀ । ਫਿਰ ਪਾਕਿਸਤਾਨ ਵਿਚੋਂ ਮਗਵਾਏ ਹਥਿਆਰਾਂ ਨੂੰ ਗੁਰਪ੍ਰੀਤ ਪੰਜਾਬ ਵਿਚ ਦਹਿਸ਼ਤ ਦਾ ਮਹੌਲ ਪੈਦਾ ਕਰ ਰਹੇ ਗੈਂਗਸਟਰਾਂ ਨੂੰ ਸਿਪਲਾਈ ਕਰਦਾ ਸੀ। ਪੁਲਿਸ ਕੋਲ ਪਹਿਲਾਂ ਹੀ ਇਸ ਗੁਰਪ੍ਰੀਤ ਬਾਰੇ ਜਾਣਕਾਰੀ ਹੋਣ ਕਾਰਨ ਸੋਮਵਾਰ ਨੂੰ ਕੀਤੀ ਛਾਪੇਮਾਰੀ ਵਿਚ ਪੁਲਿਸ ਨੇ ਨੋਜਵਾਨ ਨੂੰ ਗ੍ਰਿਫਤਾਰ ਕਰ ਲਿਆ।

ਹੁਣ ਪੁਲਿਸ ਇਨ੍ਹਾਂ ਗ੍ਰਿਫਤਾਰ ਕੀਤੇ ਨੋਜਵਾਨਾਂ ਤੋਂ ਪੁੱਛ-ਗਿਛ ਕਰ ਰਹੀ ਹੈ। ਦੱਸ ਦੱਈਏ ਕਿ ਪਿਛਲੇ ਦਿਨੀਂ ਮਜੀਠਾ ਵਿਚ ਹੋਏ ਸਰਪੰਚ ਦੇ ਕਤਲ ਦੇ ਵਿਚ ਵੀ ਇਨ੍ਵਾਂ ਦਾ ਹੱਥ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ । ਪਰ ਪੁਲਿਸ ਇਸ ਸਬੰਧੀ ਹਾਲੇ ਕੁਝ ਵੀ ਨਹੀਂ ਕਹਿ ਰਹੀ । ਪੁਲਿਸ ਦੇ ਵੱਲੋ ਇਨ੍ਹਾਂ ਨੋਜਵਾਨਾਂ ਨੂੰ ਗ੍ਰਿਫਤਾਰ ਕਰ ਅਗਲੀ ਕਾਰਵਾਈ  ਸ਼ੁਰੂ ਕਰ ਦਿੱਤੀ ਹੈ ਅਤੇ ਹੁਣ ਆਉਣ ਵਾਲੇ ਦਿਨਾਂ ਵਿਚ ਪਤਾ ਲੱਗੇਗਾ ਕਿ ਹੋਰ ਕੋਣ-ਕੋਣ ਇਸ ਜ਼ੁਰਮ ਵਿਚ ਸ਼ਾਮਿਲ ਹੈ।