ਸਿੱਖ ਐਸੋਸੀਏਸ਼ਨ ਗੁਰਦਵਾਰੇ ਦੇ ਪ੍ਰਬੰਧਕਾਂ ਨੇ ਕਿਸਾਨਾਂ ਦੀ ਹਮਾਇਤ ਵਿਚ ਵ੍ਹਾਈਟ ਹਾਊਸ ਸਾਹਮਣੇ ਕੀਤਾ

ਏਜੰਸੀ

ਖ਼ਬਰਾਂ, ਪੰਜਾਬ

ਸਿੱਖ ਐਸੋਸੀਏਸ਼ਨ ਗੁਰਦਵਾਰੇ ਦੇ ਪ੍ਰਬੰਧਕਾਂ ਨੇ ਕਿਸਾਨਾਂ ਦੀ ਹਮਾਇਤ ਵਿਚ ਵ੍ਹਾਈਟ ਹਾਊਸ ਸਾਹਮਣੇ ਕੀਤਾ ਸ਼ਾਂਤੀ ਪ੍ਰਦਰਸ਼ਨ

image

ਵਾਸ਼ਿੰਗਟਨ ਡੀ ਸੀ, 16 ਮਾਰਚ (ਸੁਰਿੰਦਰ ਗਿੱਲ): ਲਗਾਤਾਰ ਕਿਸਾਨਾਂ ਦੀ ਹਮਾਇਤ ਵਿਚ ਵ੍ਹਾਈਸ ਹਾਊਸ ਸਾਹਮਣੇ ਸ਼ਾਂਤੀ ਪ੍ਰਦਰਸ਼ਨ ਪੂਰੇ ਸੰਸਾਰ ਨੂੰ ਮੋਦੀ ਦੀ ਨਾਲਾਇਕੀ ਨੂੰ ਉਭਾਰ ਰਿਹਾ ਹੈ। ਹਰ ਕੋਈ ਮੋਦੀ ਨੂੰ ਨਾਜੀ ਦਾ ਖ਼ਿਤਾਬ ਦੇ ਰਿਹਾ ਹੈ। ਉਸ ਦੀ ਹੈਂਕੜ ਦੇ ਚਰਚੇ ਹਿਟਲਰ ਨੂੰ ਮਾਤ ਪਾ ਰਹੇ ਹਨ। ਕੋਈ ਵੀ ਮੋਦੀ ਨੂੰ ਅੱਜ ਦੀ ਤਰੀਕ ਵਿਚ ਚੰਗਾ ਨਹੀਂ ਕਹਿ ਰਿਹਾ ਹੈ। ਜੋ ਮਿਹਨਤੀ ਕਿਸਾਨਾਂ ਦਾ ਹਿਤੈਸ਼ੀ ਨਹੀਂ ਬਣਿਆ ਉਹ ਦੇਸ਼ ਦਾ ਕੀ ਸਵਾਰੇਗਾ। ਅਜਿਹਾ ਕੁੱਝ ਵੇਖਣ ਸੁਨਣ ਨੂੰ ਮਿਲ ਰਿਹਾ ਹੈ। ਸਿੱਖਾਂ ਵਲੋਂ ਕਿਸਾਨਾਂ ਦੀ ਹਮਾਇਤ ਵਿਚ ਵ੍ਹਾਈਸ ਹਾਊਸ ਸਾਹਮਣੇ ਕੀਤਾ ਜਾ ਰਿਹਾ ਪ੍ਰਦਰਸ਼ਨ ਅੱਜ ਦੂਸਰੇ ਹਫ਼ਤੇ ਵਿਚ ਪ੍ਰਵੇਸ਼ ਕਰ ਗਿਆ ਹੈ।
ਦੂਜੇ ਹਫ਼ਤੇ ਦੀ ਸ਼ੁਰੂਆਤ ਸਿੱਖ ਐਸੋਸੀਏਸ਼ਨ ਗੁਰਦਵਾਰੇ ਦੇ ਪ੍ਰਬੰਧਕਾਂ ਵਲੋਂ ਮਨਿੰਦਰ ਸਿੰਘ ਪ੍ਰਧਾਨ ਦੀ ਅਗਵਾਈ ਵਿਚ ਛੇਵੇਂ ਦਿਨ ਦੇ ਧਰਨੇ ਵਿਚ ਸਮੂਲੀਅਤ ਕੀਤੀ ਜਿਥੇ ਸੈਂਕੜੇ ਅਮਰੀਕਨਾਂ ਨੇ ਧਰਨੇ ਦੇ ਕਾਰਨਾਂ ਤੇ ਮੋਦੀ ਦੇ ਹੱਠੀ ਵਤੀਰੇ ਦੀ ਨਿੰਦਾ ਕੀਤੀ। ਉਨ੍ਹਾਂ ਕਿਹਾ ਇਹ ਸਿਸਟਮ ਛੋਟੇ ਕਿਸਾਨਾਂ ਨੂੰ ਨਿਗਲ ਜਾਵੇਗਾ। ਇਸ ਨਾਲ ਮਜ਼ਦੂਰ ਮਰਨ ਕਿਨਾਰੇ ਪਹੁੰਚ ਜਾਣਗੇ। ਆਉਣ ਵਾਲੀਆਂ ਪੀੜ੍ਹੀਆਂ ਨੂੰ ਬਰਬਾਦੀ ਦਾ ਸਾਹਮਣਾ ਕਰਨਾ ਪਵੇਗਾ। ਸੋ ਇਨ੍ਹਾਂ ਤਿੰਨ ਕਿਸਾਨ ਵਿਰੋਧੀ ਬਿਲਾਂ ਦੀ ਵਾਪਸੀ ਵਿਚ ਮੋਦੀ ਤੇ ਉਸ ਦੀ ਸਰਕਾਰ ਦਾ ਵੀ ਭਲਾ ਹੈ ਅਤੇ ਕਿਸਾਨਾਂ ਦਾ ਵੀ ਭਲਾ ਹੈ।  ਸੋ ਮੋਦੀ ਨੂੰ ਤੁਰਤ ਕਾਨੂੰਨ ਵਾਪਸ ਲੈ ਕੇ ਕਿਸਾਨਾਂ ਨੂੰ ਰਾਹਤ ਦੇਣੀ ਚਾਹੀਦੀ ਹੈ। ਉਨ੍ਹਾਂ ਨੂੰ ਆਪ ਕਿਸਾਨਾਂ ਕੋਲ ਜਾ ਕੇ ਅਪਣੀ ਗ਼ਲਤੀ ਦਾ ਅਹਿਸਾਸ ਕਰਨਾ ਚਾਹੀਦਾ ਹੈ।