BREAKING: ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਕਿਸਾਨਾਂ ਨੇ ਰਾਜੇਵਾਲ ਤੇ ਚੜੂਨੀ ਦਾ ਕੀਤਾ ਬਾਈਕਾਟ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੋਣਾਂ ਵਿੱਚ ਹਿੱਸਾ ਲੈਣਾ ਕਿਸਾਨ ਲੀਡਰਾਂ ਰਾਜੇਵਾਲ ਤੇ ਚੜੂਨੀ ਨੂੰ ਪਿਆ ਮਹਿੰਗਾ

Photo

 

ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਿੱਸਾ ਲੈਣਾ ਕਿਸਾਨ ਲੀਡਰਾਂ ਬਲਬੀਰ ਸਿੰਘ ਰਾਜੇਵਾਲ ਤੇ ਗੁਰਨਾਮ ਸਿੰਘ ਚੜੂਨੀ ਨੂੰ ਮਹਿੰਗਾ ਪਿਆ ਹੈ। ਇੱਕ ਪਾਸੇ ਚੋਣਾਂ ਵਿੱਚ ਜਨਤਾ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਨਾਕਾਰ ਦਿੱਤਾ ਹੈ ਤੇ ਦੂਜੇ ਪਾਸੇ ਸੰਯੁਕਤ ਕਿਸਾਨ ਮੋਰਚੇ ਨੇ ਵੀ ਇਨ੍ਹਾਂ ਲੀਡਰਾਂ ਤੋਂ ਮੂੰਹ ਮੋੜ ਲਿਆ ਹੈ।

ਇਸ ਲਈ ਚੋਣਾਂ ਵਿੱਚ ਹਿੱਸਾ ਲੈਣ ਵਾਲੇ ਲੀਡਰ ਕਸੂਤੇ ਘਿਰ ਗਏ ਹਨ। ਇਸ ਦੇ ਨਾਲ ਹੀ ਭਲਕੇ ਕਿਸਾਨਾਂ ਵਲੋਂ ਮੀਟਿੰਗ ਸੱਦੀ ਗਈ ਜਿਸ ਵਿਚ 25 ਕਿਸਾਨ ਜਥੇਬੰਦੀਆਂ ਹਿੱਸਾ ਲੈਣਗੀਆਂ। ਕਿਸਾਨਾਂ ਨੇ ਬਲਬੀਰ ਰਾਜੇਵਾਲ ਤੇ ਗੁਰਨਾਮ ਚੜੂਨੀ ਦਾ ਬਾਈਕਾਟ ਕਰ ਦਿੱਤਾ ਹੈ।  

ਕਿਸਾਨਾਂ ਨੇ ਰਾਜੇਵਾਲ ਤੇ ਚੜੂਨੀ ਨੂੰ ਮੀਟਿੰਗ ਵਿਚ ਨਾ ਸ਼ਾਮਲ ਹੋਣ ਦੀ ਹਦਾਇਤ ਦਿੱਤੀ ਹੈ। ਦੱਸ ਦੇਈਏ ਕਿ ਕਿਸਾਨਾਂ ਦੀਆਂ ਬਹੁਤ ਸਾਰੀਆਂ ਮੰਗਾਂ ਹਜੇ ਵੀ ਬਾਕੀ ਹਨ ਜੋ ਮੰਨੀਆਂ ਨਹੀਂ ਗਈਆਂ ਹਨ। ਜਿਸ ਕਰਕੇ ਭਲਕੇ ਮੀਟਿੰਗ ਸੱਦੀ ਗਈ ਹੈ। ਕਿਸਾਨਾਂ ਦਾ ਅੰਦੋਲਨ ਫਿਰ ਤੋਂ ਸ਼ੁਰੂ ਹੋ ਸਕਦੀ ਹੈ।

ਗੁਰਮੁਖ ਸਿੰਘ ਬਾਜਵਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਕੱਲ੍ਹ ਦੀ ਮੀਟਿੰਗ ਵਿਚ ਬੀਬੀਐਮਬੀ ਅਤੇ ਸਰਕਾਰ ਨੇ ਐਮਐਸਪੀ ਬਾਰੇ ਕੋਈ ਕਮੇਟੀ ਨਹੀਂ ਬਣਾਈ। ਜਿਸ ਬਾਰੇ ਮੀਟਿੰਗ ਵਿਚ ਗੱਲਬਾਤ ਕੀਤੀ ਜਾਵੇਗੀ। ਇਸ ਮੀਟਿੰਗ ਵਿਚ 25 ਕਿਸਾਨ ਜਥੇਬੰਦੀਆਂ ਹਿੱਸਾ ਲੈਣਗੀਆਂ।