ਜਥੇਦਾਰ ਅਕਾਲ ਤਖ਼ਤ, ਸੁਖਬੀਰ ਬਾਦਲ ਤੇ ਬਾਬਾ ਧੁੰਮਾ ਅਹੁਦਿਆਂ ਤੋਂ ਅਸਤੀਫ਼ੇ ਦੇਣ : ਸਿੱਖ ਫ਼ੈਡਰੇਸ਼ਨ

ਏਜੰਸੀ

ਖ਼ਬਰਾਂ, ਪੰਜਾਬ

ਜਥੇਦਾਰ ਅਕਾਲ ਤਖ਼ਤ, ਸੁਖਬੀਰ ਬਾਦਲ ਤੇ ਬਾਬਾ ਧੁੰਮਾ ਅਹੁਦਿਆਂ ਤੋਂ ਅਸਤੀਫ਼ੇ ਦੇਣ : ਸਿੱਖ ਫ਼ੈਡਰੇਸ਼ਨ

image

ਅੰਮਿ੍ਤਸਰ, 16 ਮਾਰਚ (ਸੁਖਵਿੰਦਰਜੀਤ ਸਿੰਘ ਬਹੋੜੂ): ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਵਰਕਿੰਗ ਜਨਰਲ ਸਕੱਤਰ ਸ. ਕੁਲਦੀਪ ਸਿੰਘ ਮਜੀਠੀਆ ਤੇ ਹਰਸ਼ਰਨ ਸਿੰਘ ਭਾਂਤਪੁਰ ਜੱਟਾਂ ਨੇ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਜਥੇਦਾਰ ਸ੍ਰੀ ਅਕਾਲ ਤਖ਼ਤ ਗਿ. ਹਰਪ੍ਰੀਤ ਸਿੰਘ ਅਤੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ  ਧੁੰਮਾ ਨੂੰ  ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਭਾਰੀ ਹਾਰ ਤੋਂ ਬਾਅਦ ਆਪੋ ਅਪਣੀ ਨੈਤਿਕ ਜ਼ੁੰਮੇਵਾਰੀ ਸਮਝਦਿਆਂ ਆਪੋ ਅਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਕੇ ਇਨ੍ਹਾਂ ਅਹੁਦਿਆਂ ਲਈ ਯੋਗ ਪੰਥ ਪ੍ਰਸਤ ਤੇ ਢੁਕਵੀਆਂ ਸ਼ਖ਼ਸੀਅਤਾਂ ਲਈ ਮੈਦਾਨ ਖ਼ਾਲੀ ਕਰ ਦੇਣਾ ਚਾਹੀਦਾ ਹੈ |
ਬਾਬਾ ਹਰਨਾਮ ਸਿੰਘ ਧੁੰਮਾ ਅਕਾਲੀ ਦਲ ਦੀ ਹਾਰ ਲਈ ਨੈਤਿਕ ਜ਼ੁੰਮੇਵਾਰੀ ਲੈਂਦਿਆਂ ਅਸਤੀਫ਼ਾ ਦੇਵੇ ਕਿਉਂਕਿ ਪਹਿਲਾਂ ਬਾਦਲਾਂ ਦੀ ਜਿੱਤ ਦੇ ਸਿਹਰੇ ਵੀ ਤੁਸੀਂ ਲੈਂਦੇ ਰਹੇ ਹੋ | ਗਿਆਨੀ ਹਰਪ੍ਰੀਤ ਸਿੰਘ ਨੇ ਬਿਲਕੁਲ ਠੀਕ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਿੱਖ ਕੌਮ ਦੀ ਰੀੜ੍ਹ ਦੀ ਹੱਡੀ ਸੀ | ਇਸ ਰੀੜ੍ਹ ਦੀ ਹੱਡੀ ਨੂੰ  ਕਿਸੇ ਹੋਰ ਨੇ ਨਹੀਂ ਤੋੜਿਆ, ਬਲਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਨੇ ਹੀ ਤੋੜਿਆ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ 'ਜਥੇਦਾਰ', ਸਿਆਸੀ ਤੌਰ ਤੇ ਬਾਦਲ ਖ਼ਤਮ ਹੋਏ ਹਨ ਨਾ ਕਿ ਸ਼੍ਰੋਮਣੀ ਅਕਾਲੀ ਦਲ ਖ਼ਤਮ ਨਹੀਂ ਹੋਇਆ | ਹੁਣ ਵੀ ਤੁਸੀ ਬਾਦਲ ਪ੍ਰਵਾਰ ਦੀ ਪੁਨਰ ਸੁਰਜੀਤੀ ਦਾ ਝੰਡਾ ਚੁਕ ਲਿਆ ਹੈ ਜੋ ਆਪ ਜੀ ਵਰਗੀ ਸ਼ਖ਼ਸੀਅਤ ਲਈ ਨੀਕ ਨਹੀਂ ਹੈ | ਅੱਜ ਸਿੱਖ ਕੌਮ ਨੂੰ  ਇੰਤਜ਼ਾਰ ਹੈ ਇਕ ਅਜਿਹੇ ਜਥੇਦਾਰ ਦੀ ਜੋ ਸਿੱਖ ਕੌਮ ਨੂੰ  ਬਾਦਲਾਂ ਵਲੋਂ ਪੈਦਾ ਕੀਤੇ ਘੁਪ ਹਨੇਰੇ ਵਿਚੋਂ ਬਾਹਰ ਕੱਢ ਸਕੇ | ਬਾਦਲਾਂ ਨੂੰ   ਅਕਾਲੀ ਦਲ ਤੋਂ ਪਾਸੇ ਕਰਨ ਤੋਂ  ਬਾਅਦ ਹੀ ਸ਼੍ਰੋਮਣੀ ਅਕਾਲੀ ਦਲ  ਦਾ ਪੁਨਰ ਜਨਮ ਤੇ ਪੁਨਰ ਗਠਨ ਹੋਵੇਗਾ |
    
ਕੈਪਸ਼ਨ-ਏ ਐਸ ਆਰ ਬਹੋੜੂ—16—3— ਕੁਲਦੀਪ ਸਿੰਘ ਮਜੀਠੀਆ |