ਦੁਬਈ ਤੋਂ ਲੁਕੋ ਕੇ ਸੋਨਾ ਲਿਆਇਆ ਵਿਅਕਤੀ, ਦਿੱਲੀ ਏਅਰਪੋਰਟ ’ਤੇ ਪੁਲਿਸ ਨੇ ਕੀਤਾ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਦੁਬਈ ਤੋਂ ਲੁਕੋ ਕੇ ਸੋਨਾ ਲਿਆਇਆ ਵਿਅਕਤੀ, ਦਿੱਲੀ ਏਅਰਪੋਰਟ ’ਤੇ ਪੁਲਿਸ ਨੇ ਕੀਤਾ ਕਾਬੂ

image

ਨਵੀਂ ਦਿੱਲੀ, 16 ਮਾਰਚ : ਦੁਬਈ-ਦਿੱਲੀ ਦੀ ਫ਼ਲਾਇਟ ਵਿਚ ਸੋਨੇ ਦੀ ਤਸਕਰੀ ਕਰਨ ਵਾਲਾ ਵਿਅਕਤੀ ਉਦੋਂ ਫੜਿਆ ਗਿਆ ਜਦੋਂ ਅਧਿਕਾਰੀਆਂ ਵਲੋਂ ਨਵੀਂ ਦਿੱਲੀ ਹਵਾਈ ਅੱਡੇ ’ਤੇ ਜਹਾਜ਼ ਦਾ ਨਿਰੀਖਣ ਕੀਤਾ ਗਿਆ। ਤਸਕਰੀ ਦੀ ਸੂਚਨਾ ਮਿਲਣ ’ਤੇ ਅਧਿਕਾਰੀ ਤੁਰਤ ਹਵਾਈ ਅੱਡੇ ’ਤੇ ਪਹੁੰਚ ਗਏ ਅਤੇ ਉਨ੍ਹਾਂ ਨੇ ਸ਼ੱਕੀ ਵਿਅਕਤੀ ਨੂੰ ਤੁਰਤ ਹਿਰਾਸਤ ਵਿਚ ਲੈ ਲਿਆ। 
ਫ਼ਲਾਈਟ ਦੀ ਤਲਾਸ਼ੀ ਕਰਨ ਮੌਕੇ ਅਧਿਕਾਰੀਆਂ ਨੂੰ ਸੋਨੇ ਦੀ ਇਕ ‘ਯੂ’ ਆਕਾਰ ਦੀ ਚੀਜ਼ ਮਿਲੀ, ਜਿਸ ਨੂੰ ਚਾਂਦੀ ਦੀ ਟੇਪ ਵਿਚ ਲਪੇਟਿਆ ਹੋਇਆ ਸੀ ਅਤੇ ਇਕ ਯਾਤਰੀ ਦੀ ਸੀਟ ਦੇ ਥੱਲੇ ਰਾਡ ਦੇ ਨਾਲ ਲਗਾਇਆ ਗਿਆ ਸੀ। ਅਧਿਕਾਰੀਆਂ ਨੇ ਜਾਣਕਾਰੀ ਦਿਤੀ ਹੈ ਕਿ 1000 ਗ੍ਰਾਮ ਭਾਰ ਵਾਲੇ ਬਰਾਮਦ ਕੀਤੇ ਸੋਨੇ ਦੀ ਕੀਮਤ ਲਗਭਗ 48,90,270 ਰੁਪਏ ਹੈ। ਯਾਤਰੀ ਨੇ ਸਵੀਕਾਰ ਕੀਤਾ ਹੈ ਕਿ ਇਹ ਸੋਨਾ ਉਸ ਦਾ ਹੀ ਹੈ ਅਤੇ ਅਧਿਕਾਰੀਆਂ ਵਲੋਂ ਖੁਲਾਸੇ ਕਰਦੇ ਦਸਿਆ ਗਿਆ ਕਿ ਇਸ ਤੋਂ ਪਹਿਲਾਂ ਅਪਰਾਧੀ ਵਲੋਂ 2000 ਗ੍ਰਾਮ ਸੋਨੇ ਦੀ ਤਸਕਰੀ ਕਰਨ ਦੀ ਗੱਲ ਵੀ ਕਬੂਲੀ ਗਈ ਹੈ। ਫਿਲਹਾਲ ਇਸ ਮਾਮਲੇ ਦੀ ਉਚਿਤ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਤੋਂ ਬਾਅਦ ਸੋਨੇ ਦੇ ਕਸਟਮ ਐਕਟ 1962 ਦੀ ਧਾਰਾ 110 ਦੇ ਤਹਿਤ ਸੋਨੇ ਨੂੰ ਜ਼ਬਤ ਕਰ ਲਿਆ ਗਿਆ। (ਏਜੰਸੀ)