'ਚੱਕ ਦੇ ਫੱਟੇ' ਦਾ ਬੈਨਰ ਲੈ ਕੇ ਏਅਰਪੋਰਟ 'ਤੇ ਨਜ਼ਰ ਆਈ ਮਿਸ ਯੂਨੀਵਰਸ ਹਰਨਾਜ਼ ਸੰਧੂ
ਪ੍ਰਸ਼ੰਸਕਾਂ ਨਾਲ ਲਈਆਂ ਸੈਲਫੀਆਂ
ਨਵੀਂ ਦਿੱਲੀ: ਮਿਸ ਯੂਨੀਵਰਸ 2021 ਦਾ ਖਿਤਾਬ ਜਿੱਤਣ ਵਾਲੀ ਭਾਰਤ ਦੀ ਹਰਨਾਜ਼ ਸੰਧੂ ਕਈ ਕੁੜੀਆਂ ਲਈ ਪ੍ਰੇਰਨਾ ਸਰੋਤ ਬਣ ਗਈ ਹੈ। ਅੱਜ ਹਰਨਾਜ਼ ਸੰਧੂ ਜਦੋਂ ਵਿਦੇਸ਼ ਤੋਂ ਆਪਣੇ ਵਤਨ ਭਾਰਤ ਪਰਤ ਰਹੀ ਸੀ ਤਾਂ ਕੁੜੀਆਂ ਨੇ ਹਰਨਾਜ਼ ਸੰਧੂ ਦਾ ਨਿੱਘਾ ਸਵਾਗਤ ਕੀਤਾ। ਅਸਲ 'ਚ ਮਿਸ ਯੂਨੀਵਰਸ ਦਾ ਮੁਕਾਬਲਾ ਜਿੱਤ ਕੇ ਭਾਰਤ ਆਈ ਹਰਨਾਜ਼ ਕੁਝ ਸਮੇਂ ਤੋਂ ਬਾਅਦ ਵਿਦੇਸ਼ ਪਰਤ ਗਈ ਸੀ। ਵਿਦੇਸ਼ ਵਿੱਚ, ਹਰਨਾਜ਼ ਨੇ ਮਿਸ ਯੂਨੀਵਰਸ ਸੰਸਥਾ ਦੁਆਰਾ ਆਯੋਜਿਤ ਕਈ ਪ੍ਰੋਗਰਾਮਾਂ ਵਿੱਚ ਹਿੱਸਾ ਲਿਆ। ਇਨ੍ਹਾਂ ਪ੍ਰੋਗਰਾਮਾਂ ਤੋਂ ਮੁਕਤ ਹੋਣ ਤੋਂ ਬਾਅਦ ਹਰਨਾਜ਼ ਭਾਰਤ ਵਾਪਸ ਆ ਗਈ ਹੈ।
ਏਅਰਪੋਰਟ 'ਤੇ ਪਹੁੰਚਣ ਤੋਂ ਬਾਅਦ ਹਰਨਾਜ਼ ਨੂੰ ਉਸ ਦੀਆਂ ਕਈ ਲੇਡੀਜ਼ ਸਪੋਰਟਸ ਨੇ ਉਸਦਾ ਨਿੱਘਾ ਸਨਾਗਤ ਕੀਤਾ ਅਤੇ ਉਸ ਨਾਲ ਕਾਫੀ ਤਸਵੀਰਾਂ ਖਿਚਵਾਈਆਂ। ਇਸ ਦੌਰਾਨ ਹਰਨਾਜ਼ ਸੰਧੂ ਦੇ ਹੱਥ ਵਿਚ ਬੈਨਰ ਵੀ ਦੇਖਿਆ ਗਿਆ, ਜਿਸ 'ਤੇ ਲਿਖਿਆ ਸੀ- ਚੱਕ ਦੇ ਫੱਟੇ। ਇਸ ਦੇ ਨਾਲ ਹੀ ਹਰਨਾਜ਼ ਨੇ ਦੂਜੇ ਹੱਥ ਵਿੱਚ ਰਾਸ਼ਟਰੀ ਝੰਡਾ ਫੜਿਆ ਹੋਇਆ ਸੀ।
ਦੱਸ ਦੇਈਏ ਕਿ ਹਰਨਾਜ਼ ਦੇ ਪ੍ਰਸ਼ੰਸਕ ਹੀ ਉਨ੍ਹਾਂ ਦੇ ਸਵਾਗਤ ਲਈ ਚੱਕ ਦੇ ਫੱਟੇ ਲਿਖਿਆ ਬੈਨਰ ਲੈ ਕੇ ਆਏ ਸਨ। ਮਿਸ ਯੂਨੀਵਰਸ ਦਾ ਖਿਤਾਬ ਜਿੱਤਣ ਸਮੇਂ ਹਰਨਾਜ਼ ਨੇ ਸਭ ਤੋਂ ਪਹਿਲਾਂ ਇਨ੍ਹਾਂ ਸ਼ਬਦਾਂ ਰਾਹੀਂ ਆਪਣੀ ਖੁਸ਼ੀ ਜ਼ਾਹਰ ਕੀਤੀ। ਹਰਨਾਜ਼ ਨੇ ਏਅਰਪੋਰਟ 'ਤੇ ਆਪਣੇ ਪ੍ਰਸ਼ੰਸਕਾਂ ਨਾਲ ਸੈਲਫੀ ਵੀ ਲਈ।