ਮੱਲਾਵਾਲਾ ਤੋਂ ਲਾਪਤਾ ਲਵਦੀਪ ਸਿੰਘ 19 ਦਿਨਾਂ ਬਾਅਦ ਪਰਤਿਆ ਘਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਉਸ ਨੇ ਦੱਸਿਆ ਕਿ ਮੈਂ ਆਪਣੀ ਮਰਜੀ ਨਾਲ ਹੀ ਘਰ ਤੋ ਗਿਆ ਸੀ ਤੇ ਮੈਨੂੰ ਕਿਸੇ ਵੱਲੋਂ ਵੀ ਅਗਵਾ ਨਹੀਂ ਕੀਤਾ ਗਿਆ। 

photo

 

ਫਿਰੋਜ਼ਪੁਰ : ਵਿਧਾਨ ਸਭਾ ਹਲਕਾ ਜ਼ੀਰਾ ਦੇ ਬਲਾਕ ਮੱਲਾਂਵਾਲਾ ਦੇ ਪਿੰਡ ਰੁਕਨੇਵਾਲਾ ਦੇ ਰਹਿਣ ਵਾਲੇ ਲਵਦੀਪ ਸਿੰਘ ਪੁੱਤਰ ਹਰਦਿਆਲ ਸਿੰਘ ਜੋ ਪਿਛਲੇ ਕਈ ਦਿਨਾਂ ਤੋਂ ਲਾਪਤਾ ਸੀ ਘਰ ਵਾਪਸ ਪਰਤ ਆਇਆ ਹੈ।

ਜਾਣਕਾਰੀ ਦਿੰਦੇ ਹੋਏ ਡੀਐੱਸਪੀ ਪਲਵਿੰਦਰ ਸਿੰਘ ਸੰਧੂ ਜ਼ੀਰਾ ਵੱਲੋਂ ਦੱਸਿਆ ਗਿਆ ਕਿ ਐੱਸ. ਐੱਚ. ਓ. ਜਸਵੰਤ ਸਿੰਘ ਥਾਣਾ ਮੱਲਾਂਵਾਲਾ ਵੱਲੋਂ ਟੀਮਾਂ ਬਣਾ ਕੇ ਵੱਖ-ਵੱਖ ਜਗ੍ਹਾ ’ਤੇ ਭਾਲ ਕੀਤੀ ਜਾ ਰਹੀ ਸੀ। 

ਅਚਾਨਕ 19 ਦਿਨਾਂ ਬਾਅਦ ਲਵਦੀਪ ਨੇ ਆਪਣੀ ਮਾਂ ਨੂੰ ਫੋਨ ਕਰ ਕੇ ਦੱਸਿਆ ਗਿਆ ਕਿ ਉਹ ਨਿਜ਼ਾਮਦੀਨ ਵਾਲਾ ਪਿੰਡ ਵਿਚ ਕਿਸੇ ਦੇ ਘਰ ਕੰਮ ਕਰ ਰਿਹਾ ਹੈ। ਪਰਿਵਾਰ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਉਸ ਨੂੰ ਪੁਲਿਸ ਨੇ ਆਪਣੀ ਹਿਫਾਜ਼ਤ ਵਿਚ ਲੈ ਕੇ ਥਾਣਾ ਮੱਲਾਂਵਾਲਾ ਲੈ ਕੇ ਆਈ।

ਇਸ ਮੌਕੇ ਡੀਐਸਪੀ ਜ਼ੀਰਾ ਪਲਵਿੰਦਰ ਸਿੰਘ ਸੰਧੂ ਵੱਲੋਂ ਦੱਸਿਆ ਗਿਆ ਕਿ ਲਵਦੀਪ ਦੀ ਮਾਤਾ ਵੱਲੋਂ ਨਿਰਮਲ ਸਿੰਘ ਦੇ ਘਰ ਉਸ ਨੂੰ ਕੰਮ ’ਤੇ ਲਗਵਾਇਆ ਸੀ ਜੋ ਕਿ 55 ਹਜ਼ਾਰ ਰੁਪਏ ਸਾਲਾਨਾ ਦੀ ਰਕਮ ਉਸ ਦੀ ਮਾਤਾ ਵੱਲੋਂ ਲਈ ਜਾਂਦੀ ਸੀ। ਜਿਸ ਤੋਂ ਲਵਦੀਪ ਬਹੁਤ ਪਰੇਸ਼ਾਨ ਸੀ ਕਿ ਉਸ ਦੀ ਮਾਤਾ ਉਸ ਨੂੰ ਖਰਚਣ ਵਾਸਤੇ ਪੈਸੇ ਵੀ ਨਹੀਂ ਦਿੰਦੀ ਸੀ। ਇਸ ਲਈ ਉਸ ਨੇ ਮਨ ਬਣਾਇਆ ਕਿ ਉਹ ਕਿਸੇ ਹੋਰ ਜਗ੍ਹਾ ’ਤੇ ਕੰਮ ਕਰੇਗਾ ਤਾਂ ਉਸ ਨੇ ਨਿਰਮਲ ਸਿੰਘ ਦੇ ਘਰ ਜਾਣ ਦੀ ਬਜਾਏ ਪਿੰਡ ਸੈਦੇਕੇ ਜ਼ਿਲ੍ਹਾਂ ਪੱਟੀ ਵਿਚ ਕਿਸੇ ਦੇ ਘਰ ਕੰਮ ਲਗ ਗਿਆ।

ਉਨ੍ਹਾਂ ਦੱਸਿਆ ਕਿ ਜਦੋਂ ਲਵਦੀਪ ਦਾ ਕੋਈ ਪਤਾ ਨਾ ਲੱਗਾ ਤਾਂ ਟੈਕਨੀਕਲ ਟੀਮਾਂ ਦੀ ਮਦਦ ਲਈ ਗਈ। ਉਨ੍ਹਾਂ ਦੱਸਿਆ ਕਿ 19 ਦਿਨਾਂ ਬਾਅਦ ਜਦੋਂ ਲਵਦੀਤ ਨੇ ਘਰ ਫੋਨ ਕੀਤਾ ਤਾਂ ਉਸ ਨੂੰ ਊਥੋਂ ਲਿਆਂਦਾ ਗਿਆ ਤੇ ਉਸ ਨੂੰ ਬਾਲ ਭਲਾਈ ਕਮੇਟੀ ਫ਼ਿਰੋਜ਼ਪੁਰ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਥੇ ਉਸ ਦੀ ਕੌਂਸਲਿੰਗ ਵੀ ਕੀਤੀ ਗਈ।

ਉਸ ਨੇ ਦੱਸਿਆ ਕਿ ਮੇਰੇ ਕੋਲੋਂ ਘਰ ਵਿਚ ਕੰਮ ਕਰਵਾਇਆ ਜਾਂਦਾ ਹੈ ਜਦੋਂ ਕਿ ਮੈਂ ਪੜਨਾ ਚਾਹੁੰਦਾ ਹਾਂ ਇਸ ਮੌਕੇ ਬਾਲ ਭਲਾਈ ਕਮੇਟੀ ਵੱਲੋਂ ਪੁਲਿਸ ਨੂੰ ਅਦੇਸ਼ ਕੀਤੇ ਗਏ ਕਿ ਉਸ ਨੂੰ ਸਕੂਲ ਵਿੱਚ ਦਾਖਲ ਕਰਵਾ ਕੇ ਉਸ ਦੇ ਪ੍ਰਮਾਣ ਸਾਨੂੰ ਦਿੱਤੇ ਜਾਣ ਇਸ ਮੌਕੇ ਜਦੋਂ ਲਵਜੀਤ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਮੈਂ ਆਪਣੀ ਮਰਜੀ ਨਾਲ ਹੀ ਘਰ ਤੋ ਗਿਆ ਸੀ ਤੇ ਮੈਨੂੰ ਕਿਸੇ ਵੱਲੋਂ ਵੀ ਅਗਵਾ ਨਹੀਂ ਕੀਤਾ ਗਿਆ।