ਪੁਲਿਸ ਵਲੋਂ 23 ਲੱਖ 10 ਹਜ਼ਾਰ ਡਰੱਗ ਮਨੀ, ਹਥਿਆਰ ਅਤੇ ਗੱਡੀਆਂ ਸਮੇਤ ਮੁਲਜ਼ਮ ਕਾਬੂ

ਏਜੰਸੀ

ਖ਼ਬਰਾਂ, ਪੰਜਾਬ

ਪੁਲਿਸ ਵੱਲੋਂ ਅੱਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ।

photo

 

 ਸ੍ਰੀ ਮੁਕਤਸਰ ਸਾਹਿਬ :ਸ੍ਰੀ ਮੁਕਤਸਰ ਸਾਹਿਬ ਪੁਲਿਸ ਵਲੋਂ ਵੱਖ ਵੱਖ ਦੋਸ਼ੀਆਂ ਕੋਲੋਂ 23 ਲੱਖ 10 ਹਜ਼ਾਰ ਡਰੱਗ ਮਨੀ, ਦੇਸੀ ਕੱਟਾ 12 ਬੋਰ, 4 ਜ਼ਿੰਦਾ ਕਾਰਤੂਸ 12 ਬੋਰ, ਇਕ ਥਾਰ ਅਤੇ ਵਰਨਾ ਗੱਡੀ 4 ਮੋਬਾਈਲ ਫ਼ੋਨ ਬਰਾਮਦ ਕੀਤੇ ਹਨ। ਪ੍ਰੈੱਸ ਕਾਨਫ਼ਰੰਸ ਦੌਰਾਨ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਹਰਮਨਬੀਰ ਸਿੰਘ ਗਿੱਲ ਨੇ ਦੱਸਿਆ ਕਿ ਚਿੱਟੇ ਨਸ਼ੇ ਦੀ ਸਪਲਾਈ ਦਾ ਨੈਟਵਰਕ ਤੋੜਿਆ ਗਿਆ ਹੈ, ਉਨ੍ਹਾਂ ਕਿਹਾ ਕਿ ਕੁਝ ਦੋਸ਼ੀ ਫੜ੍ਹੇ ਗਏ ਹਨ ਅਤੇ ਬਾਕੀਆਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਸਰਗਰਮ ਹੈ। ਇਸ ਮੌਕੇ ਪੁਲਿਸ ਅਧਿਕਾਰੀ ਕੁਲਵੰਤ ਰਾਏ ਰਾਜੇਸ਼ ਸਨੇਹੀ, ਨਵਪ੍ਰੀਤ ਸਿੰਘ ਆਦਿ ਮੌਜੂਦ ਸਨ।

ਜਾਣਕਾਰੀ ਅਨੁਸਾਰ ਮਿਤੀ 15.03.2023 ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਪੁਲਿਸ ਪਾਰਟੀ ਵੱਲੋਂ ਗਸ਼ਤ ਵਾ ਚੈਕਿੰਗ ਦੌਰਾਨ ਸੁਨੀਲ ਕੁਮਾਰ ਪੁੱਤਰ ਕ੍ਰਿਸ਼ਨ ਲਾਲ ਵਾਸੀ ਤਿਲਕ ਨਗਰ ਸ.ਮ.ਸ ਨੂੰ 05 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਗਿਆ ਜਿਸ ਤੇ ਇਸ ਵਿਰੁੱਧ ਮੁਕੱਦਮਾ ਨੰ-46 ਮਿਤੀ 15.03.2023 ਅ/ਧ 21-ਏ/61/85 ਐਨ.ਡੀ.ਪੀ.ਐਸ. ਐਕਟ ਤਹਿਤ ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦਰਜ਼ ਰਜਿਸ਼ਟਰ ਕਰ ਅਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ। ਮੁੱਢਲੀ ਪੁੱਛ ਦੌਰਾਨੇ ਦੋਸ਼ੀ ਸੁਨੀਲ ਕੁਮਾਰ ਨੇ ਦੱਸਿਆ ਕਿ ਉਹ ਇਹ ਨਸ਼ਾ ਜਗਤਾਰ ਸਿੰਘ ਉਰਫ ਜੱਗਾ ਪੁੱਤਰ ਮੱਖਣ ਸਿੰਘ ਵਾਸੀ ਪਿੰਡ ਸ਼ੇਰੋ ਜਿਲ੍ਹਾ ਤਰਨਤਾਰਨ ਤੋਂ ਲੈ ਕੇ ਆਉਂਦਾ ਹਾਂ, ਜਿਸ ’ਤੇ ਪੁਲਿਸ ਦੀ ਟੀਮ ਵੱਲੋਂ ਉਕਤ ਵਿਅਕਤੀਆਂ ਦੇ ਪਿੰਡ ਸ਼ੇਰੋ ਤਰਨਤਾਰਨ ਵਿਖੇ ਉਨ੍ਹਾਂ ਦੇ ਘਰ ਦਬਸ਼ (ਰੇਡ) ਕੀਤੀ ਗਈ, ਜਿਸ ’ਤੇ ਪੁਲਿਸ ਵੱਲੋਂ ਪਿੰਡ ਸ਼ੇਰੋ ਕੇ ਵਿਖੇ ਮੱਖਣ ਸਿੰਘ ਪੁੱਤਰ ਮੋਹਣ ਸਿੰਘ ਵਾਸੀ ਪਿੰਡ ਸ਼ੇਰੋ ਜਿਲ੍ਹਾ ਤਰਨਤਾਰਨ ਅਤੇ ਚਮਕੌਰ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਪਿੰਡ ਸੇਦੋਕੇ (ਗੋਇਦਵਾਲ) ਤਰਨਤਾਰਨ ਨੂੰ ਮੌਕੇ ਪਰ ਕਾਬੂ ਕੀਤਾ ਗਿਆ ਅਤੇ ਇਨ੍ਹਾਂ ਪਾਸੋਂ 23 ਲੱਖ 10 ਹਜ਼ਾਰ ਡਰੱਗ ਮਨੀ, ਇੱਕ ਦੇਸੀ ਕੱਟਾ 12 ਬੋਰ, 04 ਜਿੰਦਾ ਕਾਰਤੂਸ 12 ਬੋਰ, ਇੱਕ ਥਾਰ ਗੱਡੀ ਨੰਬਰੀ ਪੀ.ਬੀ.46 ਏ.ਐਚ, 8139 ਅਤੇ 04 ਮੋਬਾਇਲ ਫੋਨ ਬ੍ਰਾਮਦ ਕੀਤੇ ਗਏ ਜਿਸ ਤੇ ਪੁਲਿਸ ਵੱਲੋਂ ਮੁਕੱਦਮਾ ਵਿੱਚ ਜੁਰਮ ਵਾਧਾ 29,27ਏ ਐਨ.ਡੀ.ਪੀ.ਐਸ. ਐਕਟ ਅਤੇ 25,27,54,59 ਆਰਮਸ ਐਕਟ ਤਹਿਤ 03 ਦੋਸ਼ੀਆਂ ਖਿਲਾਫ ਦਰਜ਼ ਕੀਤਾ ਗਿਆ ਜਿਨ੍ਹਾਂ ਵਿਚੋਂ 01 ਦੋਸ਼ੀ ਜੱਗਾ ਦੀ ਗ੍ਰਿਫਤਾਰੀ ਬਾਕੀ ਹੈ। ਜਿਸ ’ਤੇ ਪੁਲਿਸ ਵੱਲੋਂ ਅੱਗਲੇਰੀ ਕਾਰਵਾਈ ਸ਼ੁਰੂ ਕੀਤੀ ਗਈ ਹੈ।

 ਇਨ੍ਹਾਂ ਕਾਬੂ ਕੀਤੇ ਦੋਸ਼ੀਆਂ  ਵੱਲੋਂ ਜਿਨ੍ਹਾਂ ਤੋਂ ਵੀ ਨਸ਼ਾ ਖ੍ਰੀਦਿਆ ਜਾਂਦਾ ਸੀ ਅਤੇ ਜਿਨ੍ਹਾਂ ਨੂੰ ਨਸ਼ਾ ਵੇਚਿਆ ਜਾਂਦਾ ਸੀ ਉਨ੍ਹਾਂ ਵਿਅਕਤੀਆ ਦੀ ਲਿਸਟਾਂ ਤਿਆਰ ਕੀਤੀਆ ਗਈਆ ਹਨ ਅਤੇ ਪੁਲਿਸ ਪਾਰਟੀ ਵੱਲੋਂ ਰੇਡ ਕੀਤੀ ਜਾਰ ਰਹੀ ਹੈ।

ਇਸੇ ਨਾਲ ਹੀ ਥਾਣਾ ਲੰਬੀ ਪੁਲਿਸ ਪਾਰਟੀ ਵੱਲੋਂ ਪਿੰਡ ਕੱਖਾਂਵਾਲੀ ਤੋਂ ਹਾਕੂਵਾਲਾ ਸ਼ੜਕ ਪਰ ਨਾਕਾ ਬੰਦੀ ਦੌਰਾਨ ਸ਼ੱਕ ਦੇ ਬਿਨਾਂ ਪਰ ਕਾਰ ਵਰਨਾ ਨੰਬਰੀ ਐਚ.ਆਰ. 07 - ਏਏ 6868 ਜਿਸ ਨੂੰ ਤਿੰਨ ਵਿਅਕਤੀ ਬੈਠੇ ਹੋਏ ਸਨ ਜਿਨ੍ਹਾਂ ਨੇ ਆਪਣਾ ਨਾਮ ਸੇਵਾ ਸਿੰਘ ਪੁੱਤਰ ਨਰਿੰਦਰ ਸਿੰਘ ਵਾਸੀ ਕਰਮਗੜ, ਤਲਵਿੰਦਰ ਸਿੰਘ ਉਰਫ ਮਿੰਟੂ ਪੁੱਤਰ ਬਲਵਿੰਦਰ ਸਿੰਘ ਵਾਸੀ ਪਿੰਡ ਮਲੋਟ ਅਤੇ ਹਰਜੀਤ ਸਿੰਘ ਪੁੱਤਰ ਪ੍ਰਤਾਪ ਸਿੰਘ ਵਾਸੀ ਕੱਖਾਵਾਲੀ ਦੱਸਿਆ ਜਿਸ ’ਤੇ ਡੀ.ਐਸ.ਪੀ. ਦੀ ਨਿਗਰਾਨੀ ਹੇਠ ਗੱਡੀ ਦੀ ਤਲਾਸ਼ੀ ਲੈਣ ਤੇ ਉਨਾਂ ਪਾਸੋਂ 10 ਪੱਤੇ ਨਸ਼ੀਲੀਆਂ ਗੋਲੀਆ ਮਾਰਕਾ ETIZOLAM & ESCITALOPRAM TABLETS RESTFILL- ET ਕੁੱਲ 100 ਨਸ਼ੀਲੀਆ ਗੋਲੀਆ ਬ੍ਰਾਮਦ ਹੋਈਆ ਅਤੇ ਨਾਲ ਹੀ ਉਨ੍ਹਾਂ ਪਾਸੋਂ ਲਿਫਾਫੇ ਵਿੱਚੋਂ 10 ਗ੍ਰਾਮ ਹੈਰੋਇਨ ਬ੍ਰਾਮਦ ਹੋਈ। ਪੁਲਿਸ ਵੱਲੋਂ ਮੁਕੱਦਮਾ ਨੰਬਰ 61 ਮਿਤੀ 16.03.2023 ਅ/ਧ 21ਬੀ, 22/61/85 ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਲੰਬੀ ਵਿਖੇ ਦਰਜ਼ ਰਜਿਸ਼ਟਰ ਕਰ ਅੱਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਸੇ ਨਾਲ ਹੀ ਥਾਣਾ ਕਬਰਵਾਲਾ ਪੁਲਿਸ ਪਾਰਟੀ ਵੱਲੋਂ ਗਸ਼ਤ ਵਾ ਚੈਕਿੰਗ ਦੇ ਦੌਰਾਨ ਪਿੰਡ ਮਿੱਡੇ ਨਜ਼ਦੀਕ ਇੱਕ ਔਰਤ ਮਨਜੀਤ ਕੌਰ ਪਤਨੀ ਮੁਕੰਦ ਰਾਮ ਵਾਸੀ ਮਿੱਡਾ ਨੂੰ 04 ਗ੍ਰਾਮ ਹੈਰੋਇਨ ਸਮੇਤ ਕਾਬੂ ਕਰ ਉਸ ਖਿਲਾਫ ਮੁਕੱਦਮਾ ਨੰਬਰ 39 ਮਿਤੀ 16.03.2023 ਅ/ਧ 21-ਏ/61/85 ਐਨ.ਡੀ.ਪੀ.ਐਸ ਐਕਟ ਤਹਿਤ ਦਰਜ਼ ਕਰ ਅਗਲੀ ਕਾਰਵਾਈ ਕੀਤੀ ਸ਼ੁਰੂ।