Derabassi News: ਪੁਲਿਸ ਦੀ ਵੱਡੀ ਲਾਪਰਵਾਹੀ, ਹੱਥਕੜੀ ਸਮੇਤ ਦੋਸ਼ੀ ਪੁਲਿਸ ਹਿਰਾਸਤ ਤੋਂ ਹੋਇਆ ਫ਼ਰਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

Derabassi News: ਪੁਲਿਸ ਪਾਰਟੀ ਤਲਾਸ਼ ਲਈ ਜੁਟੀ

Accused escapes from police custody with handcuffs Derabassi News

ਪੰਜਾਬ ਪੁਲਿਸ ਦੀ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ। ਇਥੇ ਡੇਰਾਬੱਸੀ ਅਦਾਲਤ ਵਿਚ ਅੱਜ ਐਨ.ਡੀ.ਪੀ.ਐਸ. ਐਕਟ ਤਹਿਤ ਗ੍ਰਿਫ਼ਤਾਰ ਦੋਸ਼ੀ ਪੁਲਿਸ ਹਿਰਾਸਤ ’ਚੋਂ ਹੱਥਕੜੀ ਸਮੇਤ ਫ਼ਰਾਰ ਹੋ ਗਿਆ। ਮੁਲਜ਼ਮ ਦੀ ਪਹਿਚਾਣ  ਸਾਹਿਲ ਕੁਮਾਰ ਪੁੱਤਰ ਕੇਹਰ ਸਿੰਘ ਵਾਸੀ ਢੇਹਾ ਕਲੋਨੀ ਮੁਬਾਰਕਪੁਰ ਵਜੋਂ ਹੋਈ ਹੈ।

 ਪੁਲਿਸ ਅਨੁਸਾਰ ਸਾਹਿਲ ਨੂੰ ਥਾਣਾ ਡੇਰਾਬੱਸੀ ਦੇ ਮੁਕੱਦਮਾ ਨੰ: 56 ਅਧੀਨ ਅਦਾਲਤ ਵਿਚ ਪੇਸ਼ ਕੀਤਾ ਗਿਆ ਸੀ। ਪੇਸ਼ੀ ਦੌਰਾਨ, ਮੁਲਜ਼ਮ ਭੀੜ ਦਾ ਫਾਇਦਾ ਚੁੱਕਦੇ ਹੋਏ ਪੁਲਿਸ ਨੂੰ ਚਕਮਾ ਦੇ ਨਜ਼ਰਾਂ ਤੋਂ ਔਝਲ ਹੋ ਗਿਆ। ਪੁਲਿਸ ਪਾਰਟੀ ਉਸ ਦੀ ਤਲਾਸ਼ ਲਈ ਜੁਟੀ ਹੋਈ ਹੈ।