Moga Encounter News: ਮੋਗਾ ਵਿੱਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ, ਚੱਲੀਆਂ ਤਾਬੜਤੋੜ ਗੋਲੀਆਂ

ਏਜੰਸੀ

ਖ਼ਬਰਾਂ, ਪੰਜਾਬ

ਜਵਾਬੀ ਕਾਰਵਾਈ ’ਚ ਮੁਲਜ਼ਮ ਦੀ ਲੱਤ ਵਿਚ ਗੋਲੀ ਲੱਗੀ ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। 

Encounter between police and gangster in Moga

 

Encounter between police and gangster in Moga: ਨਸ਼ਿਆਂ ਅਤੇ ਕ੍ਰਾਇਮ ਦੇ ਖਿਲਾਫ਼ ਛੇੜੀ ਮੁਹਿੰਮ ਦੇ ਤਹਿਤ ਪੰਜਾਬ ਪੁਲਿਸ ਵੱਲੋਂ ਮੋਗਾ ਜ਼ਿਲ੍ਹੇ ਦੇ ਪਿੰਡ ਰਾਮੂ ਵਾਲਾ ਦੇ ਨੇੜੇ ਇੱਕ ਸ਼ੂਟਰ ਨੂੰ ਘੇਰ ਕੇ ਉਸ ਦਾ ਐਨਕਾਊਂਟਰ ਕੀਤਾ ਗਿਆ। ਮੁਲਜ਼ਮ ਦੇ ਪੈਰ ਵਿੱਚ ਗੋਲੀ ਲੱਗੀ ਹੈ ਜਿਸ ਤੋਂ ਬਾਅਦ ਉਸ ਨੂੰ ਜਖ਼ਮੀ ਹਸਪਤਾਲ ਵਿੱਚ ਇਲਾਜ਼ ਲਈ ਲਿਆਂਦਾ ਗਿਆ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਨੇ ਕੁੱਝ ਦਿਨ ਪਹਿਲਾਂ ਪਿੰਡ ਡੱਲਾ ਵਿੱਚ ਕਿਸੇ ਘਰ ਉੱਪਰ ਗੋਲੀਬਾਰੀ ਕੀਤੀ ਸੀ।

ਐੱਸਐੱਸਪੀ ਅਜੇ ਗਾਂਧੀ ਨੇ ਦੱਸਿਆ ਕਿ ਮੁਲਜ਼ਮ ਨੇ 12 ਫ਼ਰਬਰੀ ਨੂੰ ਪਿੰਡ ਡਾਲਾ ਵਿਚ ਪੰਚਾਇਤ ਮੈਂਬਰ ਦੇ ਘਰ ਬਾਹਰ ਫ਼ਾਇਰਿੰਗ ਕੀਤੀ ਸੀ। ਇਸ ਸੰਬੰਧੀ ਥਾਣੇ ਵਿਚ ਕਤਲ ਦੀ ਕੋਸ਼ਿਸ਼ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਮੋਗਾ ਪੁਲਿਸ ਵਲੋਂ ਮਾਮਲੇ ਦੀ ਹਰ ਐਂਗਲ ਤੋਂ ਜਾਚ ਕੀਤੀ ਜਾ ਰਹੀ ਸੀ। ਜਾਂਚ ਦੌਰਾਨ ਇਹ ਸਾਹਮਣੇ ਆਇਆ ਕਿ ਕਿਸੇ ਵਿਦੇਸ਼ ਵਿਚ ਬੈਠੇ ਵਿਅਕਤੀ ਨੇ ਇਸ ਵਾਰਦਾਤ ਨੂੰ ਅੰਜ਼ਾਮ ਦੁਵਾਇਆ ਹੈ। ਪੁਲਿਸ ਨੇ ਮਾਮਲੇ ’ਚ ਸ਼ਾਮਲ ਦੋਸ਼ੀਆਂ ਦੀ ਪਛਾਣ ਕਰ ਲਈ ਸੀ। 

ਇਸ ਸਬੰਧੀ ਮੋਗਾ ਪੁਲਿਸ ਨੇ ਇਸ ਮੁਲਜ਼ਮ ਬਾਰੇ ਸੂਚਨਾ ਮਿਲੀ ਸੀ। ਜਦੋਂ ਐਸਐਚਓ ਸਮੇਤ ਪੁਲਿਸ ਟੀਮ ਨਾਲ ਪਹੁੰਚੀ ਤਾਂ ਅਮਨ ਨਾਮ ਦਾ ਵਿਅਕਤੀ ਜੋ ਕਿ ਟਿਵਾਣਾ ਕਲਾਂ (ਫ਼ਾਜ਼ਿਲਕਾ) ਦਾ ਰਹਿਣ ਵਾਲਾ ਸੀ ਜਿਸ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ ਉਸ ਨੇ ਖੇਤਾਂ ਵਿਚੋਂ ਭੱਜਣ ਲਈ ਪੁਲਿਸ ਟੀਮ ਉੱਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਮੁਲਜ਼ਮ ਵੱਲੋਂ ਪੁਲਿਸ ਉੱਤੇ ਤਿੰਨ ਫਾਇਰ ਕੀਤੇ ਗਏ ਤੇ ਬਚਾਅ ਲਈ ਪੁਲਿਸ ਨੇ ਮੁਲਜ਼ਮ ਉੱਤੇ ਦੋ ਰਾਊਂਡ ਫਾਇਰ ਕੀਤੇ। ਜਵਾਬੀ ਕਾਰਵਾਈ ’ਚ ਮੁਲਜ਼ਮ ਦੀ ਲੱਤ ਵਿਚ ਗੋਲੀ ਲੱਗੀ ਜਿਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। 

ਉਨ੍ਹਾਂ ਦੱਸਿਆਂ ਕਿ ਮੁਲਜ਼ਮ ਬੰਬੀਹੇ ਗੈਂਗ ਨਾਲ ਸਬੰਧਤ ਹੈ। ਜਿਹੜੇ ਇੱਥੇ ਹੋਰ ਵਾਰਦਾਤ ਨੂੰ ਅੰਜ਼ਾਮ ਦੇਣ ਦੀ ਫਿਰਾਕ ਵਿਚ ਸੀ। ਮੁਲਜ਼ਮ ਉੱਤੇ ਪਹਿਲਾਂ ਵੀ ਚਾਰ ਮੁਕੱਦਮੇ ਦਰਜ ਹਨ।  ਡੂੰਘਾਈ ਨਾਲ ਪੁੱਛਗਿੱਛ ਕਰਨ ਤੋਂ ਬਾਅਦ ਹੋਰ ਗੱਲਾਂ ਦਾ ਖ਼ੁਲਾਸਾ ਹੋਵੇਗਾ।