ਪੰਛੀ ਬਚਾਓ ਮੁਹਿੰਮ ਨੂੰ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਵਲੋਂ ਪੰਛੀਆਂ ਦੀ ਸਾਂਭ ਸੰਭਾਲ ਲਈ ਇਕ ਮੁਹਿਮ ਦੀ ਸੁਰੂਆਤ ਕੀਤੀ ਗਈ। ਇਕ ਸਮਾਜ ਸੇਵੀ ਟੀਮ ਵਜੋਂ ਕੰਮ ਕਰ...

bird rescue campaign

ਰਾਜਪੁਰਾ : ਸਥਾਨਕ ਪਟੇਲ ਮੈਮੋਰੀਅਲ ਨੈਸ਼ਨਲ ਕਾਲਜ ਦੇ ਵਿਦਿਆਰਥੀਆਂ ਵਲੋਂ ਪੰਛੀਆਂ ਦੀ ਸਾਂਭ ਸੰਭਾਲ ਲਈ ਇਕ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਕ ਸਮਾਜ ਸੇਵੀ ਟੀਮ ਵਜੋਂ ਕੰਮ ਕਰ ਰਹੀ ਇਹ ਟੀਮ ਨੇ ਜਿਥੇ ਕਾਲਜ ਵਿਚ ਲੱਕੜੀ ਦੇ ਆਲ੍ਹਣੇ ਲਗਾਏ ਉਥੇ ਹੀ ਇਹ ਟੀਮ ਕਾਲਜ ਤੋਂ ਇਲਾਵਾ ਰਾਜਪੁਰਾ ਦੇ ਸਕੂਲਾਂ ਵਿਚ ਵੀ ਆਲ੍ਹਣੇ ਲਗਾਏ।

ਆਉਦੀਂਆਂ ਗਰਮੀਆਂ ਨੂੰ ਧਿਆਨ ਵਿਚ ਰੱਖਦੇ ਹੋਏ ਭਾਸ਼ਣਾਂ ਰਾਹੀਂ ਸਕੂਲੀ ਬੱਚਿਆਂ ਨੂੰ ਪੰਛੀਆਂ ਦੀ ਸਾਂਭ ਸੰਭਾਲ ਤੇ ਉਹਨਾਂ ਦੇ ਰਹਿਣ ਲਈ ਰੈਣ ਬਸੇਰੇ ਬਣਾਉਣ ਤੇ ਪਾਣੀ ਦੇ ਬਰਤਨ ਅਪਣੇ ਸਕੂਲਾਂ ਘਰਾਂ ਤੇ ਪਿੰਡਾਂ ਵਿਚ ਲਗਾਉਣ ਲਈ ਪ੍ਰੇਰਤ ਕਰਨ ਵਿਚ ਵੀ ਅਹਿਮ ਭੁਮਿਕਾ ਨਿਭਾ ਰਹੀ ਹੈ।

ਇਸ ਉਪਰਾਲੇ ਤਹਿਤ ਮਿਤੀ 16 ਅਪ੍ਰੈਲ ਨੂੰ ਇਸ ਟੀਮ ਵਲੋਂ ਸਰਕਾਰੀ ਮਹਿੰਦਰਾ ਗੰਜ ਸੀਨੀਅਰ ਸਕੈਂਡਰੀ ਸਕੂਲ ਰਾਜਪੁਰਾ, ਸਰਕਾਰੀ ਕੰਨਿਆ ਸਕੂਲ ਰਾਜਪੁਰਾ, ਐਨ.ਟੀ.ਸੀ. ਕੋ ਐਡ ਸੀਨੀਅਰ ਸਕੈਂਡਰੀ ਸਕੂਲ, ਸਰਕਾਰੀ ਹਾਈ ਸਕੂਲ ਐਨ.ਟੀ.ਸੀ. ਨੰ 2 ਰਾਜਪੁਰਾ ਵਿਚ ਲੱਕੜ ਦੇ ਆਲ੍ਹਣੇ ਵੰਡੇ ਗਏ।

ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨਾਂ ਨੇ ਟੀਮ ਵਲੋਂ ਕੀਤੇ ਉਪਰਾਲੇ ਦੀ ਸਲਾਘਾ ਕੀਤੀ ਤੇ ਸਕੂਲ ਦੇ ਵਿਦਿਆਰਥੀਆਂ ਨੂੰ ਘਰ ਤੇ ਸਕੂਲ ਵਿਚ ਆਲ੍ਹਣੇ ਲਗਾਉਣ ਅਤੇ ਪਾਣੀ ਤੇ ਬਰਤਨ ਰੱਖਣ ਦੀ ਅਪੀਲ ਕੀਤੀ।

ਟੀਮ ਮੈਂਬਰ ਐਮ.ਏ. ਪੰਜਾਬੀ ਦੇ ਵਿਦਿਆਰਥੀ ਰਾਜਿੰਦਰ ਸਿੰਘ ਸਾਵਰ, ਭੁਪਿੰਦਰ ਸਿੰਘ ਖੰਡੋਲੀ, ਦਵਿੰਦਰ ਸਿੰਘ, ਹਰਕੀਰਤ ਸਿੰਘ, ਗੁਰਜੋਤ ਸਿੰਘ, ਸਿਧਾਰਥ ਸ਼ਰਮਾ, ਅਮਨਪ੍ਰੀਤ ਸਿੰਘ, ਅਮਨਪ੍ਰੀਤ ਸਿੰਘ ਜੰਗਪੁਰਾ, ਨੰਦਨ, ਲਖਬੀਰ ਖਾਨ ਵਲੋਂ ਇਹ ਉਪਰਾਲਾ ਦਿਨੋਂ ਦਿਨ ਘੱਟ ਹੋ ਰਹੇ ਪੰਛੀਆਂ ਦੀ ਗਿਣਤੀ ਤੇ ਵੱਧ ਰਹੀ ਗਰਮੀ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ। ਟੀਮ ਅਨੁਸਾਰ ਉਹਨਾਂ ਵਲੋਂ ਪੰਛੀਆਂ ਦੀ ਗਿਣਤੀ ਤੇ ਵੱਧ ਰਹੀ ਗਰਮੀ ਨੂੰ ਧਿਆਨ ਵਿਚ ਰੱਖ ਕੇ ਕੀਤਾ ਗਿਆ ਹੈ।