ਕਰਫ਼ਿਊ ਦੀ ਉਲੰਘਣਾ ਕਰਨ 'ਤੇ ਪਿਤਾ-ਪੁੱਤਰ ਵਿਰੁਧ ਮਾਮਲਾ ਦਰਜ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬਿਨਾਂ ਕਰਫ਼ਿਊ ਪਾਸ ਤੋਂ ਦੁਕਾਨ ਖੋਲ੍ਹ ਕੇ ਕਰਫ਼ਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਪਿਤਾ ਪ੍ਰੀਤਮ ਸਿੰਘ ਅਤੇ ਪੁੱਤਰ ਸਰਗੁਨਦੀਪ ਸਿੰਘ ਵਾਸੀ ਸੰਤ ਐਵੀਨਿਊ

File photo

ਅੰਮ੍ਰਿਤਸਰ, 16 ਅਪ੍ਰੈਲ (ਉਪਲ): ਬਿਨਾਂ ਕਰਫ਼ਿਊ ਪਾਸ ਤੋਂ ਦੁਕਾਨ ਖੋਲ੍ਹ ਕੇ ਕਰਫ਼ਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਦੋਸ਼ ਵਿਚ ਪਿਤਾ ਪ੍ਰੀਤਮ ਸਿੰਘ ਅਤੇ ਪੁੱਤਰ ਸਰਗੁਨਦੀਪ ਸਿੰਘ ਵਾਸੀ ਸੰਤ ਐਵੀਨਿਊ, ਜੀ.ਟੀ. ਰੋਡ ਵਿਰੁਧ ਥਾਣਾ ਬੀ ਡਵੀਜ਼ਨ ਵਿਖੇ ਮਾਮਲਾ ਦਰਜ ਕੀਤਾ ਹੈ। ਸੀ.ਆਈ.ਏ. ਸਟਾਫ ਦੇ ਏ.ਐਸ.ਈ. ਅਸ਼ਵਨੀ ਕੁਮਾਰ ਨੂੰ ਮੁਖ਼ਬਰ ਖ਼ਾਸ ਨੇ ਇਤਲਾਹ ਦਿਤੀ ਸੀ ਕਿ ਕਥਿਤ ਦੋਸ਼ੀਆਂ ਦੀ ਸੁਲਤਾਨਵਿੰਡ ਰੋਡ 'ਤੇ ਨਿਹਾਲ ਸਿੰਘ ਐਂਡ ਸੰਨਜ਼ ਅਤੇ ਕੰਪਿਊਟਰ ਟਾਈਪਿੰਗ ਨਾਮਕ ਦੁਕਾਨ ਹੈ ਅਤੇ ਦੋਸ਼ੀਆਂ ਵਲੋਂ ਅਪਣੀ ਦੁਕਾਨ ਦੇ ਬਾਹਰ ਕਾਗਜ਼ ਉਪਰ ਲਿਖ ਕੇ ਨੋਟਿਸ ਲਗਾਇਆ ਸੀ

ਕਿ ਇਥੇ ਲਕਾਡਾਊਨ/ਕਰਫ਼ਿਊ ਦੌਰਾਨ ਸਬਜ਼ੀ, ਫਰੂਟ ਅਤੇ ਕਰਿਆਨੇ ਦਾ ਸਾਮਾਨ ਵੇਚਣ ਲਈ ਕਰਫ਼ਿਊ ਪਾਸ ਬਣਾਏ ਜਾਂਦੇ ਹਨ। ਜਦਕਿ ਉਕਤ ਵਿਅਕਤੀਆਂ ਕੋਲ ਦੁਕਾਨ ਖੋਲ੍ਹਣ ਦਾ ਵੀ ਪੰਜਾਬ ਸਰਕਾਰ ਵਲੋਂ ਮਨਜ਼ੂਰਸ਼ੁਦਾ ਕਰਫਿਊ ਪਾਸ ਨਹੀਂ ਸੀ ਅਤੇ ਦੁਕਾਨ ਦੇ ਬਾਹਰ ਕਰੀਬ 15-20 ਆਦਮੀ ਬਿਨਾਂ ਦੂਰੀ ਬਣਾਏ ਇਕੱਠੇ ਖੜੇ ਸਨ। ਪੁਲਿਸ ਨੇ ਮੁਲਜ਼ਮਾਂ ਨੂੰ ਕਾਬੂ ਕਰ ਕੇ ਮਾਮਲਾ ਦਰਜ ਕਰ ਲਿਆ ਅਤੇ ਜ਼ਮਾਨਤ 'ਤੇ ਰਿਹਾਅ ਕਰ ਦਿਤਾ ਗਿਆ।