ਕੋਰੋਨਾ ਵਿਰੁਧ ਜੰਗ 'ਚ ਪੈਸਿਆਂ ਦੀ ਕਮੀ ਨੂੰ ਸਮੱਸਿਆ ਨਹੀਂ ਬਣਨ ਦੇਵਾਂਗੇ : ਮਨਪ੍ਰੀਤ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਹਾ, ਕਾਰਗਰ ਵੈਕਸੀਨ ਦੀ ਈਜਾਦ ਤਕ ਬਣਿਆ ਰਹੇਗਾ ਮਹਾਂਮਾਰੀ ਦਾ ਖ਼ਤਰਾ

manpreet badal

ਜਦੋਂ ਇਹ ਤਾਲਾਬੰਦੀ ਖ਼ਤਮ ਹੋਵੇਗੀ ਤਾਂ ਇਕ ਨਵੀਂ ਦੁਨੀਆਂ ਬਣਨ ਵਾਲੀ ਹੈ। ਉਸ ਨਵੀਂ ਦੁਨੀਆਂ 'ਚ ਜੋ ਸਮਾਜਕ ਅਤੇ ਆਰਥਕ ਪੈਮਾਨੇ ਹਨ ਉਹ ਬਦਲ ਜਾਣੇ ਹਨ। ਉਸ ਨਵੀਂ ਦੁਨੀਆਂ 'ਚ ਪੰਜਾਬ ਦਾ ਕੀ ਮੁਕਾਮ ਹੋਵੇਗਾ, ਉਹ ਵੀ ਅੱਜ ਸੋਚਣ ਦੀ ਜ਼ਰੂਰਤ ਹੈ। ਇਸ ਜੋ ਮਹਾਂਮਾਰੀ ਕਰ ਕੇ ਮੰਦਵਾੜਾ ਆਇਆ ਹੈ ਇਹ ਸਾਰੀ ਦੁਨੀਆਂ ਨੂੰ ਅਤੇ ਖ਼ਾਸ ਕਰ ਕੇ ਭਾਰਤ ਨੂੰ 10 ਸਾਲ ਪਿੱਛੇ ਪਾ ਗਿਆ ਹੈ। ਭਾਰਤ 'ਚ ਸੱਭ ਤੋਂ ਵੱਡਾ ਮਸਲਾ ਗ਼ਰੀਬੀ ਦਾ ਹੈ। ਜੋ ਲੋਕ ਗ਼ਰੀਬੀ ਰੇਖਾ ਤੋਂ ਉੱਪਰ ਜਾ ਚੁੱਕੇ ਸਨ, ਹੋ ਸਕਦਾ ਹੈ ਕਿ ਉਹ ਫਿਰ ਗ਼ਰੀਬੀ ਹੇਠ ਆ ਸਕਦੇ ਹਨ।


ਅਜੇ ਤਾਂ ਕੋਰੋਨਾ ਵਿਰੁਧ ਜੰਗ ਸ਼ੁਰੂ ਹੋਈ ਹੈ ਪਰ ਇਸ ਨਾਲ ਖ਼ਾਸ ਕਰ ਕੇ ਭਾਰਤ ਵਰਗੇ ਦੇਸ਼ ਲਈ ਇਸ ਨਾਲ ਬਹੁਤ ਵੱਡੀ ਆਫ਼ਤ ਦੇ ਸੰਕੇਤ ਆ ਰਹੇ ਹਨ। ਪੰਜਾਬ 'ਚ ਵੀ ਇਕ ਅੰਦਾਜ਼ੇ ਅਨੁਸਾਰ 22 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਇਸ ਸਾਲ 'ਚ ਹੋਣ ਵਾਲਾ ਹੈ। ਪਰ ਪੰਜਾਬ ਸਰਕਾਰ ਜਿਵੇਂ ਕੋਰੋਨਾ ਵਾਇਰਸ ਵਿਰੁਧ ਜੰਗ ਲੜਨ ਲਈ ਪਹਿਲਾਂ ਹੀ ਕਦਮ ਚੁੱਕ ਰਹੀ ਹੈ, ਉਨ੍ਹਾਂ ਨੇ ਇਸ ਤੋਂ ਪੈਦਾ ਹੋਣ ਵਾਲੇ ਵਿੱਤੀ ਸੰਕਟ ਨਾਲ ਜੂਝਣ ਵਾਸਤੇ ਵੀ ਇਕ ਖ਼ਾਸ ਕਮੇਟੀ ਬਣਾਈ ਹੈ। ਪੰਜਾਬ ਨਹੀ ਅਗਲਾ ਆਰਥਕ ਰੋਡਮੈਪ ਕੀ ਹੋਵੇਗਾ, ਉਸ ਨੂੰ ਸਮਝਣ ਲਈ ਸਪੋਕਸੈਨ ਟੀ.ਵੀ. ਨਾਲ ਇਕ ਵਿਸ਼ੇਸ਼ ਗੱਲਬਾਤ 'ਚ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਕ ਵੀਡੀਉ ਕਾਨਫ਼ਰੰਸ ਰਾਹੀਂ ਸਵਾਲਾਂ ਦੇ ਜਵਾਬ ਦਿਤੇ।

MANPREET BADAL


ਸਵਾਲ : ਮਨਪ੍ਰੀਤ ਜੀ ਪੰਜਾਬ ਨੂੰ ਆਉਣ ਵਾਲੇ ਆਰਥਕ ਸੰਕਟ 'ਚੋਂ ਕੱਢਣ ਲਈ ਕਲ ਜੋ ਤੁਸੀਂ ਬੈਠਕ ਕੀਤੀ ਉਸ 'ਚ ਕੀ ਕੁੱਝ ਵਿਚਾਰ ਨਿਕਲ ਕੇ ਸਾਹਮਣੇ ਆਏ ਹਨ?
ਜਵਾਬ: ਇਸ ਬਾਰੇ ਕੈਬਨਿਟ ਦੀ ਜੋ ਸਬ-ਕਮੇਟੀ ਹੈ ਉਸ ਨੇ ਕਲ ਹੋਈ ਬੈਠਕ ਇਸ ਬਾਰੇ ਹੀ ਗੱਲਬਾਤ ਕੀਤੀ। ਅਸਲ 'ਚ ਹੁਣ ਸਾਡੇ ਦੇਸ਼ ਨੂੰ ਦੋ ਕਿਸਮ ਦੇ ਡਾਕਟਰ ਚਾਹੀਦੇ ਹਨ। ਇਕ ਡਾਕਟਰ ਹਨ ਜੋ ਮੈਡੀਕਲ ਅਤੇ ਸਾਇੰਸ ਦੇ ਡਾਕਟਰ ਹਨ, ਜੋ ਸਾਨੂੰ ਇਸ ਬਿਮਾਰੀ ਤੋਂ ਨਿਜਾਤ ਦਿਵਾਉਣਗੇ। ਦੂਜੇ ਡਾਕਟਰ ਸਾਨੂੰ ਉਹ ਵੀ ਸਦਣੇ ਪੈਣੇ ਹਨ ਜੋ ਸਾ ਨੂੰ ਇਹ ਦਸਣਗੇ ਕਿ ਜੋ ਦੁਨੀਆਂ 'ਚ ਆਰਥਕ ਮੰਦੀ ਆਉਣ ਵਾਲੀ ਹੈ ਉਸ ਦਾ ਕੀ ਇਲਾਜ ਹੋਵੇਗਾ। ਅੱਜਕਲ੍ਹ ਦੁਨੀਆਂ ਇਕ ਪਿੰਡ ਵਾਂਗ ਵਿਚਰ ਰਹੀ ਹੈ। ਭਾਰਤ ਦਾ ਵਪਾਰ ਸਾਰੀ ਦੁਨੀਆਂ ਨਾਲ ਜੁੜਿਆ ਹੋਇਆ ਹੈ। ਜੇ ਚੀਨ 'ਚ ਮਾੜੀ ਜਿਹੀ ਵੀ ਆਰਥਕ ਮੰਦੀ ਆਵੇਗੀ ਤਾਂ ਉਸ ਨਾਲ ਅਮਰੀਕਾ ਤੋਂ ਲੈ ਕੇ ਭਾਰਤ ਤਕ 'ਤੇ ਅਸਰ ਪਵੇਗਾ। ਇਸੇ ਤਰ੍ਹਾਂ ਪੰਜਾਬ ਦੀ ਆਰਥਿਕਤਾ ਵੀ ਭਾਰਤ ਅਤੇ ਪੂਰੀ ਦੁਨੀਆਂ ਨਾਲ ਜੁੜੀ ਹੋਈ ਹੈ। ਇਹ ਜੰਗ ਸਾਨੂੰ ਅਨੁਸ਼ਾਸਨ ਅਤੇ ਦ੍ਰਿੜ ਸੰਕਲਪ ਨਾਲ ਹੀ ਜਿੱਤੀ ਜਾ ਸਕਦੀ ਹੈ। ਜੇ ਅਸੀਂ ਇਸ ਸੰਕਟ ਤੋਂ ਪਾਰ ਪਾ ਲਿਆ ਤਾਂ ਦੂਜੇ ਮੁਲਕ ਸਮਝ ਜਾਣਗੇ ਸਾਡਾ ਦੇਸ਼ ਕਿੰਨਾ ਕੁ ਸਮਰੱਥ ਹੈ। ਜੇਕਰ ਭਾਰਤ ਕੋਰੋਨਾ ਮਹਾਂਮਾਰੀ ਤੋਂ ਜਿੱਤ ਜਾਂਦਾ ਹੈ ਤਾਂ ਮੈਨੂੰ ਲਗਦਾ ਹੈ ਵਿਦੇਸ਼ੀ ਨਿਵੇਸ਼ ਵੀ ਭਾਰਤ 'ਚ ਆਵੇਗਾ। ਜਿਵੇਂ ਤੁਸੀਂ ਗੱਲ ਕੀਤੀ ਕਿ ਕਲ ਕੈਬਨਿਟ ਦੀ ਇਕ ਮੀਟਿੰਗ ਹੋਈ, ਜਿਸ 'ਚ ਅਗਲੀ ਯੋਜਨਾ ਤਿਆਰ ਕਰਨ ਲਈ ਸ. ਮੋਂਟੇਕ ਸਿੰਘ ਆਹਲੂਵਾਲੀਆ ਦੀ ਅਗਵਾਈ 'ਚ ਇਕ ਕਮੇਟੀ ਬਣਾਈ ਗਈ। ਜਦੋਂ ਇਹ ਤਾਲਾਬੰਦੀ ਖ਼ਤਮ ਹੋਵੇਗੀ ਤਾਂ ਇਕ ਨਵੀਂ ਦੁਨੀਆਂ ਬਣਨ ਵਾਲੀ ਹੈ। ਉਸ ਨਵੀਂ ਦੁਨੀਆਂ 'ਚ ਜੋ ਸਮਾਜਕ ਅਤੇ ਆਰਥਕ ਪੈਮਾਨੇ ਹਨ ਉਹ ਬਦਲ ਜਾਣੇ ਹਨ। ਉਸ ਨਵੀਂ ਦੁਨੀਆਂ 'ਚ ਪੰਜਾਬ ਦਾ ਕੀ ਮੁਕਾਮ ਹੋਵੇਗਾ, ਉਹ ਵੀ ਅੱਜ ਸੋਚਣ ਦੀ ਜ਼ਰੂਰਤ ਹੈ। ਇਸ ਜੋ ਮਹਾਂਮਾਰੀ ਕਰ ਕੇ ਮੰਦਵਾੜਾ ਆਇਆ ਹੈ ਇਹ ਸਾਰੀ ਦੁਨੀਆਂ ਨੂੰ ਅਤੇ ਖ਼ਾਸ ਕਰ ਕੇ ਭਾਰਤ ਨੂੰ 10 ਸਾਲ ਪਿੱਛੇ ਪਾ ਗਿਆ ਹੈ। ਭਾਰਤ 'ਚ ਸੱਭ ਤੋਂ ਵੱਡਾ ਮਸਲਾ ਗ਼ਰੀਬੀ ਦਾ ਹੈ। ਜੋ ਲੋਕ ਗ਼ਰੀਬੀ ਰੇਖਾ ਤੋਂ ਉੱਪਰ ਜਾ ਚੁੱਕੇ ਸਨ, ਹੋ ਸਕਦਾ ਹੈ ਕਿ ਉਹ ਫਿਰ ਗ਼ਰੀਬੀ ਹੇਠ ਆ ਸਕਦੇ ਹਨ।


ਸਵਾਲ : ਇਹ ਕਿਹਾ ਜਾ ਰਿਹਾ ਹੈ 40 ਕਰੋੜ ਦਿਹਾੜੀਦਾਰਾਂ 'ਤੇ ਮੰਦਵਾੜੇ ਦਾ ਅਸਰ ਪੈਣ ਦੇ ਆਸਾਰ ਹਨ। ਇਸ ਤੋਂ ਇਲਾਵਾ ਜੋ ਛੋਟੀਆਂ ਨੌਕਰੀਆਂ ਕਰਨ ਵਾਲੇ ਲੋਕ ਹਨ ਉਹ ਵੀ ਸੰਕਟ 'ਚ ਆਉਣਗੇ?
ਜਵਾਬ: ਇਹ ਦੁਨੀਆਂ ਦਾ ਇਮਤਿਹਾਨ ਹੈ, ਭਾਰਤ ਦਾ ਇਮਤਿਹਾਨ ਅਤੇ ਸਰਕਾਰੀ ਨੀਤੀਆਂ ਦਾ ਵੀ ਇਮਤਿਹਾਨ ਹੈ। ਇਹ ਜੋ ਗ਼ਰੀਬੀ ਦੇ ਹਾਲਾਤ ਪੈਦਾ ਹੋ ਰਹੇ ਹਨ ਉਸ ਲਈ ਸਾਨੂੰ ਨਵੀਂ ਸੋਚ ਦੀ ਲੋੜ ਪਵੇਗੀ ਜੋ ਕਿ ਗ਼ਰੀਬ ਪੱਖੀ ਹੋਣ। ਸਾਨੂੰ ਅਪਣਾ ਰਵਈਆ ਇਕ ਵਾਰੀ ਫਿਰ ਤਬਦੀਲ ਕਰਨਾ ਪਵੇਗਾ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਵੇਖਦਿਆਂ ਪੰਜਾਬ ਕੈਬਨਿਟ ਦੀ ਇਕ ਬੈਠਕ ਹੋਈ ਸੀ। ਇਹ ਸਨਿਚਰਵਾਰ ਫਿਰ ਹੋਵੇਗੀ ਅਤੇ ਸੋਮਵਾਰ ਵੀ ਹੋਵੇਗੀ ਤਾਕਿ ਬਿਹਤਰ ਤੋਂ ਬਿਹਤਰ ਇੰਤਜ਼ਾਮ ਕੀਤੇ ਜਾ ਸਕਣ। ਪੰਜਾਬ ਦੇ ਲੋਕਾਂ ਨੂੰ ਇਕ ਖ਼ਾਸ ਸਮੇਂ ਤਕ ਸਾਨੂੰ ਸਰਕਾਰ ਚਲਾਉਣ ਦਾ ਫ਼ਤਵਾ ਦਿਤਾ ਸੀ। ਇਸ ਲਈ ਸਾਡੀ ਪੂਰੀ ਕੋਸ਼ਿਸ਼ ਹੈ ਕਿ ਸੂਬੇ ਦੇ ਲੋਕਾਂ ਲਈ ਜੋ ਬਿਹਤਰ ਤੋਂ ਬਿਹਤਰ ਹੋ ਸਕਦਾ ਹੈ ਉਹ ਕਰਾਂਗੇ।


ਸਵਾਲ : ਜੋ ਪੰਜਾਬ ਦਾ ਜੀ.ਐਸ.ਟੀ. ਦਾ ਬਕਾਇਆ ਸੀ ਉਸ ਦੇ ਰੂਪ 'ਚ ਕੇਂਦਰ ਸਰਕਾਰ ਤੋਂ ਕਿੰਨੀ ਕੁ ਮਦਦ ਆਈ ਹੈ? ਕੀ ਅਜੇ ਵੀ ਪਿਛਲਾ ਬਕਾਇਆ ਪੂਰਾ ਨਹੀਂ ਹੋਇਆ?
ਜਵਾਬ: ਜੰਗ ਦੇ ਹਾਲਾਤ 'ਚ ਵੈਸੇ ਤਾਂ ਕਿਸੇ ਨੂੰ ਤਾਅਨੇ-ਮਿਹਣੇ ਦੇਣੇ ਸ਼ੋਭਾ ਨਹੀਂ ਦਿੰਦੇ। ਅਸੀਂ ਨਾ ਕਿਸੇ ਅੱਗੇ ਹੱਥ ਫੈਲਾਉਣੇ ਹਨ। ਮੈਨੂੰ ਨਹੀਂ ਲਗਦਾ ਕਿ ਭਾਰਤ ਸਰਕਾਰ ਪੰਜਾਬ ਨੂੰ ਕੋਈ ਬਹੁਤਾ ਵੱਡਾ ਪੈਕੇਜ ਦੇ ਸਕੇਗੀ। ਪਰ ਜਿਹੜਾ ਤੁਹਾਡਾ ਸਵਾਲ ਸੀ ਕਿ ਬਕਾਇਆ ਕਿੰਨਾ ਕੁ ਰਹਿ ਗਿਆ ਹੈ ਤਾਂ ਤਕਰੀਬਨ 4100 ਕਰੋੜ ਰੁਪਏ ਪਿਛਲੇ ਸਾਲ ਦਾ ਬਕਾਇਆ ਰਹਿ ਗਿਆ ਹੈ। ਮਤਲਬ ਜੇਕਰ ਕੋਈ ਪੈਕੇਜ ਨਾ ਆਵੇ ਅਤੇ ਸਾਨੂੰ ਇਹ ਬਕਾਇਆ ਹੀ ਮਿਲ ਜਾਵੇ ਤਾਂ ਅਸੀਂ ਫਿਰ ਵੀ ਕੰਮ ਚਲਾ ਲਵਾਂਗੇ।


ਸਵਾਲ : ਇਸ ਦਾ ਮਤਲਬ ਹੈ ਕਿ ਕੇਂਦਰ ਸਰਕਾਰ ਵਲੋਂ ਵੱਡਾ ਪੈਕੇਜ ਨਹੀਂ ਆਉਣ ਵਾਲਾ?
ਜਵਾਬ: ਇਹ ਸਮਝਣ ਦੀ ਜ਼ਰੂਰਤ ਹੈ ਕਿ ਇਹ ਆਮ ਹਾਲਾਤ ਨਹੀਂ ਹਨ। ਇਸ ਤਰ੍ਹਾਂ ਦਾ ਮੰਦਵਾੜਾ ਅੱਜ ਤਕ ਕਦੇ ਦੁਨੀਆਂ ਦੇ ਇਤਿਹਾਸ 'ਚ ਨਹੀਂ ਆਇਆ ਹੈ। ਅਜੇ ਵੀ ਲੋਕ ਸਮਝਦੇ ਹਨ ਇਹ ਥੋੜ੍ਹੇ ਦਿਨਾਂ ਦੀ ਗੱਲ ਹੈ। ਮੈਂ ਮਾਯੂਸ ਨਹੀਂ ਕਰਨਾ ਚਾਹੁੰਦਾ, ਪਰ ਮੈਨੂੰ ਲਗਦਾ ਹੈ ਕਿ ਭਾਰਤ ਸਰਕਾਰ ਨੇ ਹੋਰ ਵੱਡੇ ਪਹਾੜ ਲੰਘਣੇ ਹਨ। ਇਕ ਤਾਂ ਇਹ ਹੈ ਕਿ ਅੱਜ ਭਾਰਤ ਦੀ ਜੋ ਕ੍ਰੈਡਿਟ ਰੇਟਿੰਗ ਹੈ ਉਹ ਜੰਗ ਸਟੇਟਸ ਤੋਂ ਸਿਰਫ਼ ਇਕ ਪੌੜੀ ਉਪਰ ਹੈ। ਜੰਗ ਸਟੇਟਸ ਦਾ ਮਤਲਬ ਹੈ ਕਿ ਅਮਰੀਕਾ ਨੇ ਇਹ ਸਲਾਹ ਦੇ ਦੇਣੀ ਹੈ ਕਿ ਕੋਈ ਭਾਰਤ 'ਚ ਨਿਵੇਸ਼ ਨਾ ਕਰੇ। ਇਸ ਦਾ ਮਤਲਬ ਇਹ ਵੀ ਹੈ ਕਿ ਜੋ ਡਾਲਰ ਦੀ ਕੀਮਤ ਹੈ ਰੁਪਏ ਮੁਕਾਬਲੇ ਉਹ 100 ਰੁਪਏ ਤਕ ਵੀ ਜਾ ਸਕਦੀ ਹੈ। ਭਾਰਤ ਸਰਕਾਰ ਵੀ ਇਕ ਹੱਦ ਤੋਂ ਬਾਅਦ ਸੂਬਿਆਂ ਨੂੰ ਪੈਸੇ ਦੇਣ ਲਈ ਕਰਜ਼ਾ ਨਹੀਂ ਲਵੇਗੀ। ਜੇਕਰ ਅਸੀਂ ਇਹ ਸੋਚ ਲਈਏ ਕਿ ਅਸੀਂ ਜੰਗ 'ਚ ਚੱਲੇ ਹਾਂ ਅਤੇ ਸਾਡਾ ਕੋਈ ਫ਼ੌਜੀ ਨੁਕਸਾਨ ਨਹੀਂ ਹੋਵੇਗਾ ਤਾਂ ਇਹ ਤਾਂ ਅਪਣੇ ਆਪ ਨੂੰ ਖ਼ੁਸ਼ਫ਼ਹਿਮੀ 'ਚ ਰਖਣਾ ਹੋਵੇਗਾ। ਪੰਜਾਬ ਦੀ ਕੋਈ ਇਕ ਪੀੜ੍ਹੀ ਦੱਸ ਦਿਉ ਜਿਸ ਨੇ ਸੰਘਰਸ਼ ਨਹੀਂ ਵੇਖਿਆ। ਪੰਜਾਬ ਦੇ ਲੋਕਾਂ ਨੇ ਮੁਗ਼ਲ ਵੇਖੇ, ਆਜ਼ਾਦੀ ਦੀ ਲੜਾਈ ਵੇਖੀ, ਵਿਸ਼ਵ ਜੰਗਾਂ ਵੇਖੀਆਂ, 1947 ਆਇਆ, 1984 ਵੀ ਵੇਖਿਆ। ਪਰ ਕੌਮਾਂ ਦੇ ਕਿਰਦਾਰ ਇਨ੍ਹਾਂ ਸਮਿਆਂ 'ਚ ਹੀ ਉੱਭਰ ਕੇ ਸਾਹਮਣੇ ਆਉਂਦੇ ਹਨ ਜਦੋਂ ਕੋਈ ਮੁਸ਼ਕਲ ਸਮਾਂ ਸਾਹਮਣੇ ਆਉਂਦਾ ਹੈ। ਮੈਂ ਅੱਜ ਸਪੋਕਸਮੈਨ ਟੀ.ਵੀ. ਜ਼ਰੀਏ ਪੰਜਾਬ ਦੇ ਲੋਕਾਂ ਨੂੰ ਇਸ ਗੱਲ ਦਾ ਭਰੋਸਾ ਦਿਵਾਉਣਾ ਚਾਹੁੰਦਾ ਹਾਂ ਕਿ ਇਸ ਮੁਸੀਬਤ ਕਰ ਕੇ ਜੋ ਵੀ ਮੁਸ਼ਕਲ ਸਮਾਂ ਆਵੇਗਾ ਪੈਸਿਆਂ ਦੀ ਕਮੀ ਕਰ ਕੇ, ਲੋਕਾਂ ਨੂੰ ਅਸੀਂ ਬਚਾ ਲਵਾਂਗੇ, ਪੈਸੇ ਦੀ ਕਮੀ ਨਹੀਂ ਆਉਣ ਦੇਵਾਂਗੇ।


ਸਵਾਲ : ਅੱਜ ਸੱਭ ਤੋਂ ਜ਼ਿਆਦਾ ਮੁਸ਼ਕਲ ਇਹ ਪੇਸ਼ ਆ ਰਹੀ ਹੈ ਕਿ ਜਿਨ੍ਹਾਂ ਦੇ ਕਾਰੋਬਾਰ ਨਹੀਂ ਚਲ ਰਹੇ ਉਨ੍ਹਾਂ ਨੇ ਤਨਖ਼ਾਹਾਂ ਕਿਥੋਂ ਦੇਣੀਆਂ ਹਨ? ਇਥੋਂ ਹੀ ਇਹ ਚੱਕਰ ਸ਼ੁਰੂ ਹੋਵੇਗਾ ਕਿ ਲੋਕਾਂ ਨੂੰ ਤਨਖ਼ਾਹਾਂ ਨਹੀਂ ਮਿਲਣਗੀਆਂ ਤਾਂ ਮੰਦੀ ਵਧਦੀ ਜਾਵੇਗੀ।
ਜਵਾਬ: ਬਿਲਕੁਲ, ਪਰ ਮੈਨੂੰ ਅਜੇ ਤਕ ਇਹ ਪਤਾ ਨਹੀਂ ਹੈ ਕਿ ਇਹ ਤਾਲਾਬੰਦੀ ਕਿੰਨੀ ਕੁ ਦੇਰ ਹੋਰ ਚੱਲੇਗੀ। ਜਿਥੋਂ ਤਕ ਮੈਨੂੰ ਲਗਦਾ ਹੈ ਕਿ ਜਦੋਂ ਤਕ ਇਸ ਦੀ ਜੋ ਕਾਰਗਰ ਵੈਕਸੀਨ ਨਹੀਂ ਈਜਾਦ ਹੁੰਦੀ ਉਦੋਂ ਇਹ ਇਹ ਮਹਾਂਮਾਰੀ ਦਾ ਖ਼ਤਰਾ ਬਣਿਆ ਰਹੇਗਾ। ਅੱਜ ਹਾਲਾਤ ਇਹੋ ਜਿਹੇ ਹਨ ਕਿ ਮਹੀਨਾ ਪਹਿਲਾਂ ਦਿਤੇ ਮਾਹਰਾਂ ਦੇ ਅੰਦਾਜ਼ੇ ਵੀ ਬੜੇ ਹਾਸੋਹੀਣੇ ਜਾਪਦੇ ਹਨ। ਯੂਰੋਪ ਅਤੇ ਅਮਰੀਕਾ ਤਾਂ ਇਸ ਨੂੰ ਅਪਣੇ ਸਰੋਤਾਂ ਨਾਲ ਲੜ ਰਹੇ ਹਨ ਪਰ ਭਾਰਤ ਦੇ ਲੋਕਾਂ ਨੂੰ ਅਨੁਸ਼ਾਸਨ ਨਾਲ ਲੜਨਾ ਪਵੇਗਾ।