ਪੰਜਾਬ ਪੁਲਿਸ ਵਲੋਂ ਹਰਿਆਣਾ ਦੇਕਿਸਾਨਾਂਦੀਕਣਕਰੋਕਣਤੇਕਿਸਾਨਯੂਨੀਅਨਨੇਸਰਦੂਲਗੜ੍ਹਕਾਲਾਂਵਾਲੀਰੋਡਕੀਤਾਜਾਮ

ਏਜੰਸੀ

ਖ਼ਬਰਾਂ, ਪੰਜਾਬ

ਪੰਜਾਬ ਪੁਲਿਸ ਵਲੋਂ ਹਰਿਆਣਾ ਦੇ ਕਿਸਾਨਾਂ ਦੀ ਕਣਕ ਰੋਕਣ ਤੇ ਕਿਸਾਨ ਯੂਨੀਅਨ ਨੇ ਸਰਦੂਲਗੜ੍ਹ-ਕਾਲਾਂਵਾਲੀ ਰੋਡ ਕੀਤਾ ਜਾਮ

image


ਕਿਸਾਨਾਂ ਨੇ ਪੰਜਾਬ ਪੁਲਿਸ ਵਲੋਂ ਲਗਾਏ ਗਏ ਬੈਰੀਕੇਡ ਤੋੜ ਕੇ ਕਣਕ ਪੰਜਾਬ ਵਿਚ ਕੀਤੀ ਦਾਖ਼ਲ


ਸਰਦੂਲਗੜ੍ਹ, 16 ਅਪ੍ਰੈਲ (ਵਿਨੋਦ ਜੈਨ): ਪੰਜਾਬ ਸਰਕਾਰ ਵਲੋਂੋ ਕੀਤੀ ਗਈ ਹਦਾਇਤ ਕਿ ਹਰਿਆਣਾ ਦੀ ਕਣਕ ਪੰਜਾਬ ਵਿਚ ਦਾਖ਼ਲ ਨਾ ਹੋਣ ਦਿਤੀ ਜਾਵੇ ਤਹਿਤ ਅੱਜ ਸਰਦੂਲਗੜ੍ਹ ਦੀ ਪੁਲਿਸ ਨੇ ਹਰਿਆਣਾ ਦੀਆਂ ਹੱਦਾਂ 'ਤੇ ਨਾਕਾਬੰਦੀ ਕਰ ਦਿਤੀ ਗਈ | 
ਅੱਜ ਰੋੜੀ-ਸਰਦੂਲਗੜ੍ਹ ਦੀ ਹੱਦ ਤੇ ਰੋੜੀ (ਹਰਿਆਣਾ) ਦੇ ਕਿਸਾਨ ਅਪਣੀ ਕਣਕ ਦੀ ਫ਼ਸਲ ਸਰਦੂਲਗੜ੍ਹ (ਪੰਜਾਬ) ਵਿਚ ਵੇਚਣ ਲਈ ਜਦ ਰੋੜੀ ਨਾਕੇ ਤੇ ਪੰਜਾਬ ਪਾਰ ਕਰ ਰਹੇ ਸਨ ਤਾਂ ਪੰਜਾਬ ਪੁਲਿਸ ਨੇ ਕਿਸਾਨਾਂ ਦੀਆਂ 2 ਕਣਕ ਦੀਆਂ ਟਰਾਲੀਆਂ ਰੋਕ ਲਈਆਂ ਅਤੇ ਪੰਜਾਬ ਵਿਚ ਦਾਖ਼ਲ ਨਹੀਂ ਹੋਣ ਦਿਤੀਆਂ ਜਿਸ ਨੂੰ  ਲੈ ਕੇ ਕਿਸਾਨਾਂ ਅਤੇ ਪੁਲਿਸ ਵਿਚ ਤਕਰਾਰ ਹੋ ਗਈ | ਕਿਸਾਨ ਯੂਨੀਅਨ ਸੰਯੁਕਤ ਮੋਰਚਾ ਦੇ ਜ਼ਿਲ੍ਹਾ ਸਿਰਸਾ (ਹਰਿਆਣਾ) ਦੇ ਪ੍ਰਧਾਨ ਲਖਵਿੰਦਰ ਸਿੰਘ, ਸਿਕੰਦਰ ਸਿੰਘ ਪ੍ਰਧਾਨ ਰੋੜੀ, ਹਰਬੰਸ ਸਿੰਘ ਰੋੜੀ, ਕੇਵਲ ਸਿੰਘ, ਕੁਲਵੰਤ ਸਿੰਘ ਅਤੇ ਹਿੰਦ ਕਿਸਾਨ ਸਭਾ ਦੇ ਆਗੂ ਸਤਪਾਲ ਚੋਪੜਾ ਨੇ ਮੌਕੇ 'ਤੇ ਪਹੁੰਚ ਕੇ ਪੰਜਾਬ ਅਤੇ ਹਰਿਆਣਾ ਦੀ ਹੱਦ ਤੇ ਕਾਲਾਂਵਾਲੀ-ਸਰਦੂਲਗੜ੍ਹ ਰੋਡ ਉਪਰ ਧਰਨਾ ਲਾ ਕੇ ਜਾਮ ਕਰ ਦਿਤਾ | ਇਸ ਮੌਕੇ ਨਾਇਬ ਤਹਿਸੀਲਦਾਰ ਸਰਦੂਲਗੜ੍ਹ ਓਮ ਪ੍ਰਕਾਸ਼ ਜਿੰਦਲ ਅਤੇ ਡੀ.ਐਸ.ਪੀ ਸਰਦੂਲਗੜ੍ਹ ਅਮਰਜੀਤ ਸਿੰਘ ਪਹੁੰਚੇ ਅਤੇ ਕਿਸਾਨਾਂ ਨੂੰ  ਸਮਝਾਉਣ ਦੀ ਕੋਸ਼ਿਸ਼ ਕੀਤੀ ਪਰੰਤੂ ਕਿਸਾਨ ਮੰਗ ਕਰ ਰਹੇ ਸੀ ਕਿ ਕਣਕ ਪੰਜਾਬ ਵਿਚ ਵਿਕਣ ਲਈ ਜਾਵੇਗੀ | ਉਸ ਤੋਂ ਬਾਅਦ ਕਿਸਾਨ ਯੂਨੀਅਨ ਨੇ ਪੰਜਾਬ ਪੁਲਿਸ ਦੇ ਬੈਰੀਕੇਡ ਤੋੜ ਕੇ ਕਣਕ ਪੰਜਾਬ ਦੀ ਸਰਦੂਲਗੜ੍ਹ ਦੀ ਅਨਾਜ ਮੰਡੀ ਵਿਚ ਲਿਆਂਦੀ ਗਈ | 

ਇਥੇ ਕਿਸਾਨਾਂ ਨੂੰ  ਸੰਬੋਧਨ ਕਰਦਿਆਂ ਲਖਵਿੰਦਰ ਸਿੰਘ ਸਿਰਸਾ ਅਤੇ ਸੱਤਪਾਲ ਚੋਪੜਾ ਨੇ ਕਿਹਾ ਕਿ ਸਰਦੂਲਗੜ੍ਹ ਮੰਡੀ ਦੇ ਤਿੰਨ ਪਾਸੇ ਹਰਿਆਣਾ ਲੱਗਦਾ ਹੈ ਹਰਿਆਣਾ ਅਤੇ ਪੰਜਾਬ ਦੇ ਕਿਸਾਨਾਂ ਦੀਆਂ ਆੜ੍ਹਤ ਸਰਦੂਲਗੜ੍ਹ (ਪੰਜਾਬ), ਸਿਰਸਾ, ਫ਼ਤਿਆਬਾਦ ਹਰਿਆਣਾ ਵਿਚ ਵੀ ਹਨ ਜਿਸ ਕਾਰਨ ਕਿਸਾਨ ਅਪਣੀ ਫ਼ਸਲ ਪੰਜਾਬ ਅਤੇ ਹਰਿਆਣਾ ਵਿਚ ਲਿਜਾ ਰਹੇ ਹਨ ਪਰੰਤੂ ਪੁਲਿਸ ਜਾਣ ਬੁਝਕੇ ਕਿਸਾਨਾਂ ਨੂੰ  ਪ੍ਰੇਸ਼ਾਨ ਕਰ ਰਹੀ ਹੈ ਪ੍ਰੰਤੂ ਕਿਸਾਨ ਯੂਨੀਅਨ ਅਤੇ ਸੰਯੁਕਤ ਮੋਰਚਾ ਕਿਸਾਨਾ ਨਾਲ ਧੱਕਾ ਨਹੀਂ ਹੋਣ ਦੇਵੇਗਾ | ਜਦ ਇਸ ਸਬੰਧ ਵਿਚ ਨਾਇਬ ਤਹੀਸਲਦਾਰ ਸਰਦੂਲਗੜ੍ਹ ਉਮ ਪ੍ਰਕਾਸ਼ ਨਾਲ ਫ਼ੋਨ ਤੇ ਗੱਲਬਾਤ ਕੀਤੀ ਗਈ ਤਾ ਉਨ੍ਹਾਂ ਕਿਹਾ ਕਿ ਕਿਸਾਨ ਯੂਨੀਅਨ ਧੱਕੇ ਨਾਲ ਕਣਕ ਨੂੰ  ਲੈ ਕੇ ਆਈ ਹੈ | ਇਸ ਸਬੰਧ ਵਿਚ ਐਸ.ਐਚ.ਉ ਸਰਦੂਲਗੜ੍ਹ ਅਜੈ ਪਰੋਚਾ ਨਾਲ ਫ਼ੋਨ ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਬੰਧਤ ਅਧਿਕਾਰੀ ਜੇਕਰ ਸਾਨੂੰ ਲਿਖਤੀ ਦਿੰਦਾ ਹੈ ਤਾਂ ਅਸੀ ਕਾਰਵਾਈ ਕਰਾਂਗੇ |