ਅਮਰੀਕਾ : 4 ਸਿੱਖਾਂ ਸਣੇ 8 ਲੋਕਾਂ ਦੀ ਮੌਤ ‘ਤੇ ਮੁੱਖ ਮੰਤਰੀ ਕੈਪਟਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਘਟਨਾ ਵਿੱਚ ਕਈ ਹੋਰ ਲੋਕ ਜ਼ਖਮੀ ਵੀ ਹੋਏ

Firing case

ਚੰਡੀਗੜ੍ਹ: ਅਮਰੀਕਾ ਦੇ ਇੰਡੀਆਨਾਪੋਲਿਸ ਦੇ ਇਕ ਫੇਡੈਕਸ ਸੈਂਟਰ ਵਿਚ ਵੀਰਵਾਰ ਨੂੰ ਫਾਇਰਿੰਗ ਹੋਈ ਸੀ। ਜਿਸ ਵਿਚ ਚਾਰ ਭਾਰਤੀ-ਅਮਰੀਕੀ ਸਿੱਖਾਂ ਸਣੇ ਅੱਠ ਲੋਕਾਂ ਦੀ ਮੌਤ ਹੋ ਗਈ। ਉਥੇ ਇਸ ਘਟਨਾ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੁੱਖ ਜ਼ਾਹਰ ਕੀਤਾ ਹੈ।

ਕੈਪਟਨ ਅਮਰਿੰਦਰ ਸਿੰਘ ਦਾ ਟਵੀਟ 
ਉਨ੍ਹਾਂ ਕਿਹਾ,''ਇੰਡੀਆਨਾਪੋਲਿਸ ਦੇ ਇਕ ਫੇਡੈਕਸ ਸੈਂਟਰ ਵਿਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਮੈਂ ਦੁਖੀ ਹਾਂ ਜਿਸਨੇ 4 ਸਿੱਖਾਂ ਸਣੇ 8 ਲੋਕਾਂ ਦੀ ਜਾਨ ਲੈ ਲਈ। ਇਸ ਦੁੱਖ ਦੀ ਘੜੀ ਵਿੱਚ ਪ੍ਰਮਾਤਮਾ ਉਨ੍ਹਾਂ ਦੇ ਪਰਿਵਾਰਾਂ ਨੂੰ ਹਿੰਮਤ ਬਖਸ਼ਣ।''

ਬੀਬਾ ਹਰਸਿਮਰਤ ਕੌਰ ਨੇ ਜ਼ਾਹਰ ਕੀਤਾ ਦੁੱਖ
ਬੀਬਾ ਹਰਸਿਮਰਤ ਕੌਰ ਨੇ ਇੰਡੀਆਨਾਪੋਲਿਸ ਦੇ ਇਕ ਫੇਡੈਕਸ ਸੈਂਟਰ 'ਤੇ ਹੋਈ ਗੋਲੀਬਾਰੀ  ਤੇ ਦੁੱਖ ਜ਼ਾਹਰ ਕਰਦਿਆਂ ਕਿਹਾ ਕਿ ,''ਅਮਰੀਕਾ ਦੇ ਇੰਡੀਆਨਾਪੋਲਿਸ ਵਿਚ ਵੀਰਵਾਰ ਦੀ ਰਾਤ ਨੂੰ ਹੋਈ ਵੱਡੀ ਪੱਧਰ 'ਤੇ ਗੋਲੀਬਾਰੀ ਬਾਰੇ ਜਾਣ ਕੇ ਦੁੱਖੀ ਹਾਂ ਜਿਸ ਵਿਚ 4 ਸਿੱਖਾਂ ਸਣੇ 8 ਲੋਕਾਂ ਦੀ ਜਾਨ ਚਲੀ ਗਈ। ਮੈਂ ਉਨ੍ਹਾਂ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦੀ ਹਾਂ ਜਿਨ੍ਹਾਂ ਨੇ ਆਪਣੇ ਅਜ਼ੀਜ਼ਾਂ ਨੂੰ ਗੁਆ ਦਿੱਤਾ। ਵਿਛੜੀਆਂ ਰੂਹਾਂ ਨੂੰ ਸ਼ਾਂਤੀ ਮਿਲੇ!''

 

ਸੁਖਬੀਰ ਸਿੰਘ ਬਾਦਲ ਨੇ ਕੀਤਾ ਦੁੱਖ ਦਾ ਪ੍ਰਗਟਾਵਾ
ਸੁਖਬੀਰ ਸਿੰਘ ਬਾਦਲ ਨੇ ਇੰਡੀਆਨਾਪੋਲਿਸ ਦੇ ਇਕ ਫੇਡੈਕਸ ਸੈਂਟਰ 'ਤੇ ਹੋਈ ਗੋਲੀਬਾਰੀ ਤੇ ਦੁੱਖ ਦਾ ਪ੍ਰਗਟਾਵਾ  ਕੀਤਾ ਉਹਨਾਂ ਨੇ ਕਿਹਾ ਕਿ, ''ਇੰਡੀਆਨਾਪੋਲਿਸ ਦੇ ਇਕ ਫੇਡੈਕਸ ਸੈਂਟਰ 'ਤੇ ਹੋਈ ਗੋਲੀਬਾਰੀ ਤੋਂ ਮੈਂ ਦੁਖੀ ਹਾਂ ਜਿਸ ਵਿਚ ਵੀਰਵਾਰ ਰਾਤ ਨੂੰ 4 ਸਿੱਖਾਂ ਸਣੇ 8 ਕਰਮਚਾਰੀਆਂ ਮਾਰੇ ਗਏ। ਉਨ੍ਹਾਂ ਲਈ ਮੇਰੀਆਂ ਦੁਆਵਾਂ ਜਿਨ੍ਹਾਂ ਨੇ ਆਪਣੀਆਂ ਜਾਨਾਂ ਗੁਆਈਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਹਮਦਰਦੀ।''

ਦੱਸ ਦੇਈਏ ਕਿ ਅਮਰੀਕਾ ਦੇ ਇੰਡੀਆਨਾਪੋਲਿਸ ਦੇ ਇਕ ਫੇਡੈਕਸ ਸੈਂਟਰ ਤੇ ਗੋਲੀਬਾਰੀ ਹੋਈ ਸੀ ਜਿਸ ਵਿਚ ਚਾਰ ਭਾਰਤੀ-ਅਮਰੀਕੀ ਸਿੱਖਾਂ ਸਣੇ ਅੱਠ ਲੋਕਾਂ ਦੀ ਮੌਤ ਹੋ ਗਈ। ਅਪਰਾਧੀ ਨੇ ਵੀਰਵਾਰ ਨੂੰ ਗੋਲੀਬਾਰੀ ਕੀਤੀ ਅਤੇ ਅੱਠ ਲੋਕਂ ਨੂੰ ਮਾਰ ਦਿੱਤਾ। ਇਸ ਘਟਨਾ ਵਿੱਚ ਕਈ ਹੋਰ ਲੋਕ ਜ਼ਖਮੀ ਵੀ ਹੋਏ ਹਨ।