1988 ਤੋਂ ਲਾਟਰੀ ਪਾ ਰਹੇ ਰੌਸ਼ਨ ਸਿੰਘ ਦੀ ਚਮਕੀ ਕਿਸਮਤ, ਨਿਕਲਿਆ 2.5 ਕਰੋੜ ਦਾ ਵਿਸਾਖੀ ਬੰਪਰ
ਰੌਸ਼ਨ ਸਿੰਘ ਕੱਪੜੇ ਦਾ ਕੰਮ ਕਰਦਾ ਹੈ
ਬਠਿੰਡਾ - ਵਿਸਾਖੀ ਬੰਪਰ ਨੇ ਇਕ ਦੁਕਾਨਦਾਰ ਦੀ ਕਿਸਮਤ ਚਮਕਾ ਦਿੱਤੀ ਹੈ। ਰਾਮਪੁਰਾ ਫੂਲ ਦੇ ਨੇੜਲੇ ਪਿੰਡ ਮਹਿਰਾਜ ਵਿਚ ਰੌਸ਼ਨ ਸਿੰਘ ਨਾਮ ਦੇ ਵਿਅਕਤੀ ਦੀ 2.5 ਕਰੋੜ ਦੀ ਲਾਟਰੀ ਨਿਕਲੀ ਹੈ। ਲਾਟਰੀ ਨੇ ਰੌਸ਼ਨ ਸਿੰਘ ਨੂੰ ਕਰੋੜਪਤੀ ਬਣਾ ਦਿੱਤਾ ਹੈ। ਰੌਸ਼ਨ ਸਿੰਘ ਕੱਪੜੇ ਦਾ ਕੰਮ ਕਰਦਾ ਹੈ। ਉਸ ਦਾ ਕਹਿਣਾ ਹੈ ਕਿ ਪਰਿਵਾਰ ਨੇ ਬਹੁਤ ਤੰਗੀ ਦੇ ਦਿਨ ਕੱਟੇ ਹਨ।ਉਨ੍ਹਾਂ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਇਕਦਮ ਉਨ੍ਹਾਂ ਦੀ ਕਿਸਮਤ ਇਸ ਤਰ੍ਹਾਂ ਖੁੱਲ੍ਹ ਜਾਵੇਗੀ।
ਉਨ੍ਹਾਂ ਦੱਸਿਆ ਕਿ ਕੱਲ੍ਹ ਸ਼ਾਮ ਉਨ੍ਹਾਂ ਨੂੰ ਫੋਨ ਆਇਆ ਸੀ। ਪਹਿਲਾਂ ਉਸ ਨੇ ਸਮਝਿਆ ਕਿ ਕੋਈ ਯਾਰ ਦੋਸਤ ਮਜ਼ਾਕ ਕਰ ਰਿਹਾ ਹੋਵੇਗਾ ਪਰ ਬਾਅਦ ਵਿਚ ਤਾ ਲੱਗਾ ਕਿ ਲਾਟਰੀ ਸੱਚੀ ਲੱਗੀ ਹੈ। ਰੌਸ਼ਨ ਸਿੰਘ ਦਾ ਕਹਿਣਾ ਹੈ ਕਿ ਉਸ ਨੂੰ ਅਜੇ ਵੀ ਯਕੀਨ ਨਹੀਂ ਹੋ ਰਿਹਾ ਕਿ ਉਸ ਦਾ ਇੰਨਾ ਵੱਡਾ ਇਨਾਮ ਨਿਕਲਿਆ ਹੈ। ਉਸ ਨੇ ਕਿਹਾ ਕਿ ਬੜੇ ਔਖੇ ਹੋ ਕੇ ਬੱਚੇ ਪਾਲੇ ਹਨ ਤੇ ਪੜ੍ਹਾ-ਲਿਖਾ ਕੇ ਵੱਡੇ ਕੀਤੇ ਹਨ। ਅੱਜ ਪ੍ਰਮਾਤਮਾ ਨੇ ਉਨ੍ਹਾਂ ਦੀ ਬਾਂਹ ਫੜ ਲਈ ਹੈ। ਉਨ੍ਹਾਂ ਦੱਸਿਆ ਕਿ ਜ਼ਿੰਦਗੀ ਵਿਚ ਬੜੀ ਮਿਹਨਤ ਕੀਤੀ ਹੈ। ਉਹ ਇਸ ਇਨਾਮ ਨਾਲ ਬੜੇ ਖੁਸ਼ ਹਨ।