ਖੇਤੀਬਾੜੀ ਨੂੰ ਕਾਰਪੋਰਟ ਦੇ ਪੰਜੇ ਵਿਚੋਂ ਕੱਢਣ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਪੈਣਗੇ- ਜੋਗਿੰਦਰ ਉਗਰਾਹਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

CM Mann ਨਾਲ ਮੀਟਿੰਗ ਮਗਰੋਂ ਬੋਲੇ ਜੋਗਿੰਦਰ ਉਗਰਾਹਾਂ

Joginder Singh Ugrahan

 

 

 ਚੰਡੀਗੜ੍ਹ : ਫਸਲੀ ਵਿਭਿੰਨਤਾ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੀਟਿੰਗ ਸੱਦੀ ਸੀ। ਉਗਰਾਹਾਂ ਗਰੁੱਪ ਦੀ ਮੁੱਖ ਮੰਤਰੀ ਨਾਲ ਮੀਟਿੰਗ ਹੋਈ। ਮੀਟਿੰਗ ਤੋਂ ਬਾਅਦ ਜੋਗਿੰਦਰ ਉਗਰਾਹਾਂ ਨੇ ਦੱਸਿਆ ਕਿ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਫਸਲੀ ਵਿਭਿੰਨਤਾ ਬਾਰੇ ਮੀਟਿੰਗ ਸੱਦੀ ਸੀ।

 

 

ਅਸੀਂ ਵੀ ਸਰਕਾਰ ਅੱਗੇ ਪ੍ਰਸਤਾਵ ਰੱਖੇ ਸੀ। ਸਰਕਾਰ ਨੇ ਵੀ ਪ੍ਰਸਤਾਵ ਰੱਖੇ। ਜਿਵੇਂ ਸਰਕਾਰ ਨੇ ਪਹਿਲਾ ਸਿੱਧੀ ਬੀਜਾਈ,  ਦੂਜਾ ਮਾਝਾ, ਮਾਲਵਾ, ਦੁਆਬਾ ਨੂੰ ਜ਼ੋਨਾਂ ਵਿਚ ਵੰਡਣ ਕਿ ਇਕ ਜ਼ੋਨ ਨੂੰ ਝੋਨੇ ਲਈ ਪਹਿਲਾਂ ਪਾਣੀ ਲਾਉਣ ਦਿੱਤਾ ਜਾਵੇ। ਦੂਜੇ ਜ਼ੋਨ ਨੂੰ ਬਾਅਦ ਵਿਚ ਪਾਣੀ ਲਾਉਣ ਦਿੱਤਾ ਜਾਵੇ। ਤੀਜਾ ਜ਼ਮੀਨਾਂ ਖਾਲੀ ਰੱਖਣ ਲਈ ਪ੍ਰਸਤਾਵ ਆਇਆ ਸੀ ਯਾਨੀ ਜੋ 6 ਮਹੀਨੇ ਜ਼ਮੀਨਾਂ ਵਹਿਲੀਆਂ ਰੱਖੇਗਾ ਉਸ ਬਾਰੇ ਕੋਈ ਸਕੀਮ ਲੈ ਕੇ ਆਉਣਗੇ।

 

 

ਸਾਡੇ ਵਲੋਂ ਬਾਸਪਤੀ ਜੋ ਘੱਟ ਪਾਣੀ, ਘੱਟ ਬਿਜਲੀ ਤੇ ਘੱਟ ਖਾਦਾਂ ਖਾਧੀ ਹੈ ਉਸ 'ਤੇ ਐਮਐਸਪੀ ਦਿਓ। ਜੋਗਿੰਦਰ ਉਗਰਾਹਾਂ ਨੇ ਕਿਹਾ ਕਿ ਫਸਲੀ ਵਿਭਿੰਨਤਾ ਬਾਰੇ ਹਰ ਵਾਰ ਗੱਲ ਕੀਤੀ ਜਾਂਦੀ ਪਰ ਅਮਲ ਵਿਚ ਕੁਝ ਨਹੀਂ ਲਿਆਂਦਾ ਜਾਂਦਾ। ਇਸ ਵਾਰ ਸਰਕਾਰ ਨੇ ਫਸਲੀ ਵਿਭਿੰਨਤਾ ਬਾਰੇ ਗੱਲ ਕੀਤੀ। ਇਸ 'ਤੇ ਅਮਲ ਜਾਂ ਕੋਈ ਫੈਸਲਾ ਲਿਆ ਜਾਵੇਗਾ ਜਾਂ ਨਹੀਂ ਇਹ ਸਮਾਂ ਦੱਸੇਗਾ।

ਉਗਰਾਹਾਂ ਨੇ ਕਿਹਾ ਕਿ ਕਿਸਾਨ ਆਮਦਨ ਨਾਲ ਜੁੜੇ ਹੋਏ ਹਨ। ਕਿਸਾਨ ਦੀ ਆਰਥਿਕਤਾ ਬਹੁਤ ਮਾੜੀ ਹੈ। ਕਿਸਾਨ ਉਹੀ ਫ਼ਸਲ ਬੀਜਦੇ ਜਿਸ ਦਾ ਝਾੜ ਜਿਆਦਾ ਹੁੰਦਾ ਜਾਂ ਜਿਸ 'ਤੇ ਐਮਐਸਪੀ ਦੀ ਗਾਰੰਟੀ ਹੋਵੇ। ਸਰਕਾਰ ਜਿਹਨਾਂ ਸਮਾਂ ਖੇਤੀਬਾੜੀ ਨੂੰ ਕਾਰਪੋਰਟ ਘਰਾਣਿਆਂ ਵਿਚੋਂ ਨਹੀਂ ਕੱਢਦੀ ਉਹਨਾਂ ਸਮਾਂ ਖੇਤੀਬਾੜੀ ਘਾਟੇ ਵੱਲ ਹੀ ਰਹੇਗੀ। ਖੇਤੀਬਾੜੀ ਨੂੰ  ਕਾਰਪੋਰਟ ਦੇ ਪੰਜੇ ਵਿਚੋਂ ਕੱਢਣ ਲਈ ਸਰਕਾਰ ਨੂੰ ਸਖ਼ਤ ਕਦਮ ਚੁੱਕਣੇ ਪੈਣਗੇ।