ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਈ 'ਸੁਪਰ ਸਿੱਖਸ ਮੈਰਾਥਨ' ਦੌਰਾਨ ਜੰਮੂ ਕਸ਼ਮੀਰ ਦੇ ਇਕ ਨੌਜਵਾਨ ਦੀ ਗਈ ਜਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਜੰਮੂ ਕਸ਼ਮੀਰ ਤੋਂ ਆਏ ਰਨਰ ਜਿਨ੍ਹਾਂ ਦੀ ਉਮਰ 40 ਤੋਂ 50 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਨੇ 21 ਕਿਲੋਮੀਟਰ ਦੌੜ ਵਿਚ ਸ਼ਮੂਲੀਅਤ ਕੀਤੀ ਸੀ

PHOTO

 

ਸ੍ਰੀ ਅਨੰਦਪੁਰ ਸਾਹਿਬ: ਅੱਜ ਐਤਵਾਰ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਸੁਪਰ ਸਿਖਸ ਮੈਰਾਥਨ ਹੋਈ, ਜਿਸ 'ਚ ਜੰਮੂ ਕਸ਼ਮੀਰ ਦੇ ਇਕ ਰਨਰ ਦੀ ਮੌਤ ਹੋਣ ਦੀ ਸੂਚਨਾ ਪ੍ਰਾਪਤ ਹੋਈ ਹੈ। ਮੈਰਾਥਨ ਵਿਚ ਇਕ ਹਜ਼ਾਰ ਦੇ ਕਰੀਬ ਰਨਰ ਨੇ ਭਾਗ ਲਿਆ। ਜੰਮੂ ਕਸ਼ਮੀਰ ਤੋਂ ਆਏ ਰਨਰ ਜਿਨ੍ਹਾਂ ਦੀ ਉਮਰ 40 ਤੋਂ 50 ਸਾਲ ਦਰਮਿਆਨ ਦੱਸੀ ਜਾ ਰਹੀ ਹੈ ਨੇ 21 ਕਿਲੋਮੀਟਰ ਦੌੜ ਵਿਚ ਸ਼ਮੂਲੀਅਤ ਕੀਤੀ ਸੀ ਤੇ ਉਹ ਦੌੜ ਲਗਾ ਕੇ ਠੀਕ ਠਾਕ ਵਾਪਸ ਵਿਰਾਸਤ-ਏ-ਖਾਲਸਾ ਵਿਖੇ ਪਹੁੰਚ ਗਏ ਸਨ।

ਦੌੜ ਪੂਰੀ ਹੋਣ ਉਪਰੰਤ ਉਹ ਬਾਹਰ ਗਏ ਤੇ ਤਕਰੀਬਨ ਇਕ ਘੰਟੇ ਬਾਅਦ ਜਦੋਂ ਵਾਪਸ ਆਏ ਤਾਂ ਵਿਰਾਸਤ-ਏ-ਖਾਲਸਾ ਦੇ ਗੇਟ ਕੋਲ ਚੱਕਰ ਆਉਣ 'ਤੇ ਡਿੱਗ ਗਏ, ਉਨ੍ਹਾਂ ਦੇ ਨਾਲ ਦੇ ਸਾਥੀ ਉਨ੍ਹਾਂ ਨੂੰ ਤੁਰੰਤ ਸਰਕਾਰੀ ਹਸਪਤਾਲ ਵਿਖੇ ਲੈ ਗਏ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦਿੱਤਾ।

 

 

ਮੈਰਾਥਨ ਆਗੂ ਡਾ. ਜਸਸਿਮਰਨ ਸਿੰਘ ਕਹਿਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਰਨਰ ਨੇ 21 ਕਿਲੋਮੀਟਰ ਦੌੜ 1 ਘੰਟਾ 50 ਮਿੰਟ 'ਚ ਪੂਰੀ ਕੀਤੀ ਜੋ ਕਿ 07.50 ਵਜੇ ਪੂਰੀ ਕੀਤੀ ਗਈ। ਇਸ ਉਪਰੰਤ ਉਹ ਘੁੰਮਦੇ ਰਹੇ, ਫੋਟੋਆਂ ਖਿਚਦੇ ਰਹੇ, ਖਾਂਦੇ ਪੀਂਦੇ ਰਹੇ ਤੇ ਬਾਹਰ ਚਲੇ ਗਏ।

 

ਜਦੋਂ ਦੁਬਾਰਾ ਵਾਪਸ ਆਏ ਤਾਂ ਉਨ੍ਹਾਂ ਦੇ ਨਾਲ ਦੋ ਸਾਥੀ ਹੋਰ ਵੀ ਸਨ ਤੇ ਵਿਰਾਸਤ ਏ ਖਾਲਸਾ ਦੇ ਗੇਟ 'ਤੇ 8.40 'ਤੇ ਡਿੱਗ ਪਏ। ਉਨ੍ਹਾਂ ਦੇ ਸਾਥੀ ਉਸੇ ਵੇਲੇ ਉਹਨਾਂ ਨੂੰ ਗੱਡੀ 'ਚ ਪਾ ਕੇ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿਤਾ। ਡਾ. ਕਹਿਲ ਨੇ ਦੱਸਿਆ ਕਿ ਇਹ ਮੰਦਭਾਗੀ ਘਟਨਾ ਦੌੜ ਪੂਰੀ ਹੋਣ ਤੋਂ ਇਕ ਘੰਟੇ ਬਾਅਦ ਵਾਪਰੀ ਘਟਨਾ ਮੰਦਭਾਗੀ ਹੈ।