ਚਾਚੇ ਦੀ ਜਾਨ ਲੈਣ ਤੋਂ ਬਾਅਦ ਭਤੀਜੇ ਨੇ ਆਪ ਹੀ ਕੀਤਾ ਸਸਕਾਰ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪੁਲਿਸ ਨੇ ਅੱਧ-ਵਿਚਕਾਰੋਂ ਰੋਕਿਆ ਸਸਕਾਰ

photo

 

 ਖੰਨਾ : ਪੰਜਾਬ ਵਿਚ ਦਿਨੋਂ ਦਿਨ ਹਾਲਾਤ ਵਿਗੜ ਰਹੇ ਹਨ। ਚਾਰੇ ਪਾਸੇ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਕਿਸੇ ਨੂੰ ਕਾਨੂੰਨ ਦਾ ਖੌਫ਼ ਨਹੀਂ ਰਿਹਾ। ਅਜਿਹਾ ਦੀ ਮਾਮਲਾ ਪਿੰਡ ਮਾਨੂੰਪੁਰ ਤੋਂ ਸਾਹਮਣੇ ਆਇਆ ਹੈ ਜਿਥੇ  ਭਤੀਜੇ ਨੇ ਆਪਣੇ ਚਾਚੇ ਨੂੰ ਟ੍ਰੈਕਟਰ ਥੱਲੇ ਦੇ ਕੇ ਮਾਰ ਦਿੱਤਾ।

ਇੰਨਾ ਹੀ ਨਹੀਂ ਕਤਲ ਕਰਨ ਮਗਰੋਂ ਚੋਰੀ-ਛੁਪ  ਅੰਤਿਮ ਸਸਕਾਰ ਕਰਨ ਲੱਗ ਪਿਆ। ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪਹੁੰਚ ਗਈ। ਪੁਲਿਸ ਨੇ ਸਸਕਾਰ  ਅੱਧ-ਵਿਚਕਾਰ ਰੋਕ ਦਿੱਤਾ ਤੇ ਮ੍ਰਿਤਕ ਦੇ ਕੰਕਾਲ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ।

 

ਜਾਣਕਾਰੀ ਅਨੁਸਾਰ ਪਿੰਡ ਮਾਨੂੰਪੁਰ ਵਿਖੇ 65 ਸਾਲਾ ਅਵਤਾਰ ਸਿੰਘ 'ਤੇ ਟ੍ਰੈਕਟਰ ਚੜ੍ਹਾ ਕੇ ਉਸ ਦੇ ਭਤੀਜੇ ਅਮਰੀਕ ਸਿੰਘ ਨੇ ਕਤਲ ਕਰ ਦਿੱਤਾ ਅਤੇ ਬਾਅਦ 'ਚ ਆਪਣੇ ਸਾਥੀਆਂ ਨਾਲ ਮਿਲ ਕੇ ਕਤਲ ਨੂੰ ਲੁਕਾਉਣ ਲਈ ਅੰਤਿਮ ਸਸਕਾਰ ਵੀ ਕਰ ਦਿੱਤਾ, ਜਿਵੇਂ ਹੀ ਇਸ ਦੀ ਸੂਚਨਾ ਖੰਨਾ ਪੁਲfਸ ਨੂੰ ਮਿਲੀ ਤਾਂ ਡਿਊਟੀ ਮੈਜਿਸਟ੍ਰੇਟ ਨੂੰ ਨਾਲ ਲੈ ਕੇ ਪੁਲਿਸ ਅਧਿਕਾਰੀ ਮੌਕੇ 'ਤੇ ਪਹੁੰਚ ਗਏ। ਪਾਣੀ ਪਾ ਕੇ ਸਸਕਾਰ ਰੋਕਿਆ ਗਿਆ। ਮ੍ਰਿਤਕ ਦਾ ਸਰੀਰ ਕਰੀਬ 10 ਫੀਸਦੀ ਬਚਿਆ ਸੀ। ਪੁਲਿਸ ਨੇ ਕੰਕਾਲ ਅਤੇ ਸੜਿਆ ਸਰੀਰੀ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿੱਤਾ।