ਜ਼ਿਲ੍ਹਾ ਮਾਨਸਾ ਦੀ ਧੀ ਨੇ ਵਧਾਇਆ ਮਾਪਿਆਂ ਦਾ ਮਾਣ : ਦੇਸ਼ ਦੀ ਇੰਡੋ-ਤਿੱਬਤੀਅਨ ਬਾਰਡਰ ਪੁਲਿਸ ’ਚ ਬਣੀ ਅਸਿਸਟੈਂਟ ਕਮਾਂਡੈਂਟ ਮੈਡੀਕਲ ਅਫ਼ਸਰ

ਏਜੰਸੀ

ਖ਼ਬਰਾਂ, ਪੰਜਾਬ

ਕੁੱਲ 55 ਅਸਿਸਟੈਂਟ ਕਮਾਂਡੈਂਟ ਮੈਡੀਕਲ ਅਫ਼ਸਰਾਂ ’ਚੋਂ ਪੂਰੇ ਦੇਸ਼ ਦੀਆਂ 12 ਕੁੜੀਆਂ ਚੁਣੀਆਂ ਗਈਆਂ ਹਨ

photo

 

ਮਾਨਸਾ : ਮਾਨਸਾ ਦੀ ਧੀ ਨੇ ਮਾਪਿਆਂ ਤੇ ਪੰਜਾਬ ਦਾ ਮਾਣ ਵਧਾਇਆ ਹੈ। ਸਰਦੂਲਗੜ੍ਹੰ ਦੇ ਇਕ ਸਕੂਲ ਦੇ ਡਾਇਰੈਕਟਰ ਪ੍ਰਿੰਸੀਪਲ ਭੁਪਿੰਦਰ ਸਿੰਘ ਸੰਧੂ ਦੀ ਧੀ ਡਾ. ਪ੍ਰਨੀਤ ਕੌਰ ਨੇ ਦੇਸ਼ ਦੀ ਇੰਡੋ ਤਿੱਬਤੀਅਨ ਬਾਰਡਰ ਪੁਲਿਸ ’ਚ ਅਸਿਸਟੈਂਟ ਕਮਾਡੈਂਟ ਮੈਡੀਕਲ ਅਫ਼ਸਰ ਬਣ ਕੇ ਪੂਰੇ ਮਾਨਸਾ ਜ਼ਿਲ੍ਹੇ ਅਤੇ ਪੰਜਾਬ ਦਾ ਨਾਂ ਰੌਸ਼ਨ ਕੀਤਾ ਹੈ।

ਮਸੂਰੀ ਵਿਖੇ ਸੰਪੰਨ ਹੋਈ ਪਾਸਿੰਗ ਆਊਟ ਪਰੇਡ ਵਿਚ ਕੁੱਲ 55 ਅਸਿਸਟੈਂਟ ਕਮਾਂਡੈਟ ਮੈਡੀਕਲ ਅਫ਼ਸਰਾਂ ’ਚੋਂ ਪੂਰੇ ਦੇਸ਼ ਦੀਆਂ 12 ਕੁੜੀਆਂ ਚੁਣੀਆਂ ਗਈਆਂ ਹਨ। ਡਾ. ਪ੍ਰਨੀਤ ਨੇ ਦੱਸਿਆ ਕਿ ਉਸ ਦੇ ਦਾਦਾ ਕੈਪਟਨ ਸੁਰਜੀਤ ਸਿੰਘ ਸੰਧੂ ਫ਼ੌਜੀ ਅਫ਼ਸਰ ਰਹੇ, ਜਿਨ੍ਹਾਂ ਨੇ ਦੇਸ਼ ਲਈ ਅਹਿਮ ਤਿੰਨ ਲੜਾਈਆਂ ਲੜੀਆਂ ਸਨ। 

ਉਹਨਾਂ ਅੱਗੇ ਦੱਸਿਆ ਕਿ ਸੱਤ ਮਹੀਨਿਆਂ ਦੀ ਫਿਜ਼ੀਕਲ ਟ੍ਰੇਨਿੰਗ ਰਾਜਸਥਾਨ ਦੇ ਅਲਵਰ ਅਤੇ ਉੱਤਰਾਖੰਡ ਦੇ ਮਸੂਰੀ ਵਿਖੇ ਪੂਰੀ ਕੀਤੀ ਗਈ। ਫਿਜ਼ੀਕਲ ਟ੍ਰੇਨਿੰਗ ਬਹੁਤ ਮੁਸ਼ਕਲ ਸੀ ਖ਼ਾਸ ਕਰਕੇ ਕੁੜੀ ਅਤੇ ਡਾਕਟਰ ਵੱਜੋਂ ਹੋਰ ਵੀ ਮੁਸ਼ਕਿਲ ਸੀ ਪਰ ਟ੍ਰੇਨਿੰਗ ਦੌਰਾਨ ਉਸ ਦੇ ਮਾਪਿਆਂ, ਪਤੀ ਡਾ. ਸਾਗਰਦੀਪ ਗਰੇਵਾਲ ਜੋ ਖੁਦ ਆਈਟੀਬੀਪੀ ’ਚ ਅਸਿਸਟੈਂਟ ਕਮਾਂਡੇਟ ਮੈਡੀਕਲ ਅਫ਼ਸਰ ਦੇ ਅਹੁਦੇ ’ਤੇ ਤਾਇਨਾਤ ਹਨ ਅਤੇ ਉਨ੍ਹਾਂ ਦੇ ਪਿਤਾ ਕਰਨਲ ਮਨਦੀਪ ਸਿੰਘ ਗਰੇਵਾਲ ਵੱਲੋਂ ਸਮੇਂ-ਸਮੇਂ ਤੇ ਬਹੁਤ ਉਤਸ਼ਾਹਿਤ ਕੀਤਾ ਗਿਆ।