18-19 ਨੂੰ ਪੰਜਾਬ ’ਚ ਹੋ ਸਕਦੀ ਹੈ ਬਾਰਸ਼
ਇਹ ਜਾਣਕਾਰੀ ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਸਾਂਝੀ ਕੀਤੀ
ਲੁਧਿਆਣਾ (ਆਰ.ਪੀ. ਸਿੰਘ) : ਆਉਣ ਵਾਲੇ ਦਿਨਾਂ ਵਿਚ ਮੌਸਮ ਕਰਵਟ ਬਦਲੇਗਾ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਤੇਜ਼ ਹਵਾਵਾਂ ਦੇ ਨਾਲ-ਨਾਲ ਬਾਰਿਸ਼ ਹੋ ਸਕਦੀ ਹੈ। ਇਹ ਜਾਣਕਾਰੀ ਮੌਸਮ ਵਿਭਾਗ ਪੰਜਾਬ ਖੇਤੀਬਾੜੀ ਯੂਨੀਵਰਸਟੀ ਲੁਧਿਆਣਾ ਦੇ ਮੁਖੀ ਡਾ. ਪਵਨੀਤ ਕੌਰ ਕਿੰਗਰਾ ਨੇ ਸਾਂਝੀ ਕੀਤੀ। ਉਨ੍ਹਾਂ ਦਸਿਆ ਕਿ 16 ਅਤੇ 17 ਅਪ੍ਰੈਲ ਨੂੰ ਪੰਜਾਬ ਦੇ ਕੁਝ ਇਲਾਕਿਆਂ ’ਚ ਬਾਰਿਸ਼ ਦੇ ਆਸਾਰ ਹਨ ਜਦਕਿ 18 ਅਤੇ 19 ਅਪ੍ਰੈਲ ਨੂੰ ਪੂਰੇ ਪੰਜਾਬ ’ਚ ਮੀਂਹ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ। ਦੂਜੇ ਪਾਸੇ ਸ਼ਨਿਚਰਵਾਰ ਨੂੰ ਵੀ ਗਰਮੀ ਦਾ ਕਹਿਰ ਜਾਰੀ ਰਿਹਾ।
ਮੌਸਮ ਕੇਂਦਰ ਚੰਡੀਗੜ੍ਹ ਅਨੁਸਾਰ ਬਠਿੰਡੇ ਦਾ ਤਾਪਮਾਨ ਸਭ ਤੋਂ ਵੱਧ 42.0 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ’ਚ 40.5, ਅੰਮ੍ਰਿਤਸਰ 40.0, ਲੁਧਿਆਣੇ ’ਚ 39.4, ਪਠਾਨਕੋਟ ਅਤੇ ਪਟਿਆਲੇ 40.1, ਗੁਰਦਾਸਪੁਰ 37.4, ਬਰਨਾਲੇ 41.6, ਫ਼ਤਹਿਗੜ੍ਹ ਸਾਹਿਬ 40.5, ਫਿਰਜ਼ਪੁਰ 40.8, ਹੁਸ਼ਿਆਰਪੁਰ 40.9, ਜਲੰਧਰ39.6, ਮੋਹਾਲੀ 39.4, ਮੁਕਤਸਰ 41.2 ਅਤੇ ਰੋਪੜ ਵਿਖੇ 38.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ।