Punjab News : ਲੋਕ ਸਭਾ ਚੋਣਾਂ ਲਈ ਐਲਾਨੇ 'ਆਪ' ਉਮੀਦਵਾਰਾਂ ਦੀ ਜਾਇਦਾਦ 6.5 ਕਰੋੜ ਰੁਪਏ ਤੋਂ ਵੱਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮੀਤ ਹੇਅਰ ਕੋਲ ਸਭ ਤੋਂ ਘੱਟ ਜਾਇਦਾਦ 44 ਲੱਖ ਰੁਪਏ

Aam Aadmi Party

Punjab News : ਪੰਜਾਬ 'ਚ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਵੱਲੋਂ ਦਾਇਰ ਕੀਤੇ ਗਏ ਚੋਣ ਹਲਫ਼ਨਾਮਿਆਂ ਅਨੁਸਾਰ ਪੰਜਾਬ ਵਿੱਚ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਲਈ ਐਲਾਨੇ ਗਏ 'ਆਪ' ਉਮੀਦਵਾਰਾਂ ਦੀ ਜਾਇਦਾਦ 6.5 ਕਰੋੜ ਰੁਪਏ ਹੈ।

ਪਾਰਟੀ ਵੱਲੋਂ ਚੋਣ ਮੈਦਾਨ ਵਿੱਚ ਉਤਾਰੇ ਗਏ 13 ਉਮੀਦਵਾਰਾਂ ਵਿੱਚੋਂ 11 ਦਾ ਡਾਟਾ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਮੌਜੂਦ ਹੈ। ਮੌਜੂਦਾ ਕੈਬਨਿਟ ਮੰਤਰੀ ਅਤੇ ਸੰਗਰੂਰ ਤੋਂ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਕੋਲ ਸਭ ਤੋਂ ਘੱਟ ਜਾਇਦਾਦ 44 ਲੱਖ ਰੁਪਏ ਹੈ। ਉਹ ਇਕਲੌਤਾ ਉਮੀਦਵਾਰ ਹੈ ,ਜਿਸ ਕੋਲ 1 ਕਰੋੜ ਰੁਪਏ ਤੋਂ ਘੱਟ ਦੀ ਜਾਇਦਾਦ ਹੈ।

ਕਾਂਗਰਸ ਤੋਂ ਆਏ ਰਾਜ ਕੁਮਾਰ ਚੱਬੇਵਾਲ ,ਜਿਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ ,ਪਾਰਟੀ ਦੇ ਸਭ ਤੋਂ ਅਮੀਰ ਉਮੀਦਵਾਰ ਹਨ। ਉਨ੍ਹਾਂ ਕੋਲ 20.7 ਕਰੋੜ ਰੁਪਏ ਦੀ ਜਾਇਦਾਦ ਹੈ।

ਇਹ ਅੰਕੜਾ 11 ਉਮੀਦਵਾਰਾਂ ਦੀ ਕੁੱਲ 71.44 ਕਰੋੜ ਦੀ ਜਾਇਦਾਦ ਦਾ 29% ਹੈ, ਜਿਨ੍ਹਾਂ ਦੀ ਜਾਣਕਾਰੀ ਉਪਲਬਧ ਹੈ। ਚੱਬੇਵਾਲ ਤੋਂ ਬਾਅਦ ਫਿਰੋਜ਼ਪੁਰ ਤੋਂ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਹਨ, ਜਿਨ੍ਹਾਂ ਕੋਲ 13.1 ਕਰੋੜ ਰੁਪਏ ਦੀ ਜਾਇਦਾਦ ਹੈ।

ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਕੋਲ 9.1 ਕਰੋੜ , ਮੌਜੂਦਾ ਸਿਹਤ ਮੰਤਰੀ ਅਤੇ ਪਟਿਆਲਾ ਤੋਂ ਉਮੀਦਵਾਰ ਡਾ: ਬਲਬੀਰ ਸਿੰਘ ਕੋਲ 8.2 ਕਰੋੜ , ਕੈਬਨਿਟ ਮੰਤਰੀ ਅਤੇ ਖਡੂਰ ਸਾਹਿਬ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਕੋਲ 6.5 ਕਰੋੜ ਰੁਪਏ ਦੀ ਜਾਇਦਾਦ ਹੈ।